Sunday, March 15, 2026

ਸ਼ਰਾਬ ਅਤੇ ਹੋਰ ਨਸ਼ਿਆਂ ਦੀ ਵਰਤੋਂ ਨੂੰ ਰੋਕਣ ਲਈ ਰਾਜਨੀਤਿਕ ਪਾਰਟੀਆਂ ਆਪਣੀ ਨੀਤੀ ਐਲਾਨਣ – ਸਟੱਡੀ ਸਰਕਲ

ਅਲਗੋਕੋਠੀ/ ਅਮਰਕੋਟ, 28 ਜਨਵਰੀ (ਹਰਦਿਆਲ ਭੈਣੀ, ਦਲਜਿੰਦਰ ਰਾਜਪੂਤ)- ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਸਮਾਜ ਵਿਚੋਂ ਸ਼ਰਾਬ ਅਤੇ ਹੋਰ ਨਸ਼ਿਆਂ ਦੀ ਵਰਤੋਂ ਨੂੰ ਰੋਕਣ ਲਈ ਰਾਜਨੀਤਿਕ ਪਾਰਟੀਆਂ ਨੂੂੰ ਆਪਣੀ ਨੀਤੀ ਦਾ ਐਲਾਨ ਕਰਨ ਦੀ ਅਪੀਲ।

PPN2801201702

ਸਟੱਡੀ ਸਰਕਲ ਵਲੋਂ ਪੰਜਾਬ ਵਿਚ ਮੁਕੰਮਲ ਸ਼ਰਾਬਬੰਦੀ ਕਰਨ ਅਤੇ ਹਰ ਤਰਾਂ ਦੇ ਨਸ਼ਿਆਂ `ਤੇ ਪਾਬੰਦੀ ਲਗਾਉਣ ਦੀ ਜੋਰਦਾਰ ਮੰਗ ਕੀਤੀ ਗਈ।ਇਸ ਸਬੰਧੀ ਅੱਜ ਕਸਬਾ ਅਮਰਕੋਟ ਵਿਖੇ ਸਟੱਡੀ ਸਰਕਲ ਦੇ ਵੀਰ ਡਾ. ਮਲਕੀਅਤ ਸਿੰਘ ਖੇਤਰੀ ਪ੍ਰਧਾਨ, ਗੁਰਦੇਵ ਸਿੰਘ ਗਿੱਲ, ਜਸਵਿੰਦਰ ਸਿੰਘ ਜੱਸ, ਡਾ. ਦਲਜੀਤ ਸਿੰਘ ਖੇਤਰ ਸਕੱਤਰ, ਸੁਖਵੰਤ ਸਿੰਘ ਪ੍ਰਚਾਰਕ ਖੇਤਰ ਵਲਟੋਹਾ ਕਸ਼ਮੀਰ ਸਿੰਘ ਅਲਗੋਂ ਸਾਹਿਬ ਸਿੰਘ ਅਮਰਕੋਟ, ਬਲਜੀਤ ਸਿੰਘ ਰਾਜੋਕੇ, ਹਰਦੇਵ ਸਿੰਘ ਖੇਮਕਰਨ ਸੁਖਵੰਤ ਸਿੰਘ ਬਹਾਦਰ ਨਗਰ ਨੇ ਪ੍ਰੈਸ ਨੂੰ ਸੰਬੋਧਨ ਹੁੰਦੇ ਸਾਂਝੇ ਬਿਆਨ `ਚ ਕਿਹਾ ਕਿ ਜਿਸ ਤਰਾਂ ਬਿਹਾਰ ਸਰਕਾਰ ਨੇ ਦਸਵੇਂ ਪਾਤਸ਼ਾਹ ਸ਼੍ਰੀ ਗੁਰੁ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਉਸਤਵ `ਤੇ ਪੂਰੇ ਬਿਹਾਰ ਸਟੇਟ ਵਿਚ 3 ਦਿਨ ਪੂਰਨ ਨਸ਼ਿਆਂ ਉਤੇ ਪਾਬੰਦੀ ਲਗਾਈ ਗਈ ਸੀ, ਇਸੇ ਹੀ ਤਰਜ਼ `ਤੇ ਪੰਜਾਬ ਅੰਦਰ ਵੀ ਹਮੇਸ਼ਾਂ ਲਈ ਸਪੂੰਰਨ ਨਸ਼ਿਆਂ `ਤੇ ਪਾਬੰਦੀ ਲਗਾਉਣੀ ਚਾਹਦੀ ਹੈ ।ਉਨਾਂ ਕਿਹਾ ਵਧ ਰਹੀ ਸ਼ਰਾਬ ਅਤੇ ਨਸ਼ਿਆਂ ਦੀ ਵਰਤੋਂ ਨੇ ਪੰਜਾਬ ਦੇ ਲੋਕਾਂ ਨੂੰ ਅਤਿਅੰਤ ਪੀੜਤ ਕੀਤਾ ਹੈ ਤੇ ਲੋਕ ਪੀੜਾ ਅਤੇ ਦੁਖਾਂਤ ਵਿਚੋਂ ਨਿਕਲਣ ਲਈ ਸਿਆਸੀ ਲੋਕਾਂ ਤੋਂ ਸਖਤ ਕਦਮ ਚੁੱਕਣ ਦੀ ਆਸ ਲਗਾਈ ਬੈਠੇ ਹਨ।ਸਟੱਡੀ ਸਰਕਲ ਦੇ ਵੀਰਾਂ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਲਈ ਜੋ ਉਮੀਦਵਾਰ ਖੜੇ ਹਨ, ਉਨਾਂ ਸਮੂਹ ਸਿਆਸੀ ਧਿਰਾਂ ਨੂੰ ਜੋਰ ਦੇ ਕੇ ਅਪੀਲ ਕੀਤੀ ਜਾਦੀਂ ਹੈ ਕਿ ਚੋਣਾਂ ਦੌਰਾਨ ਸ਼ਰਾਬ ਅਤੇ ਹੋਰ ਨਸ਼ਿਆਂ ਦਾ ਵਰਤਾਰਾ ਮੁਕੰਮਲ ਤੌਰ `ਤੇ ਬੰਦ ਕੀਤਾ ਜਾਵੇ।ਸਟੱਡੀ ਸਰਕਲ ਦੇ ਵੀਰਾਂ ਵਲੋਂ ਪੰਜਾਬ ਦੇ ਸਮੂਹ ਸੂਝਵਾਨ ਵੋਟਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਵੋਟਰਾਂ ਨੂੰ ਲੁਭਾਉਣ ਲਈ ਨਸ਼ੇ ਅਤੇ ਸ਼ਰਾਬ ਵੰਡਣ ਵਾਲੇ ਉਮੀਦਵਾਰਾਂ ਨੂੰ ਰੱਦ ਕਰ ਕੇ ਪਛਾੜ ਦੇਣ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …

Leave a Reply