Friday, June 19, 2026

ਬਰਨਾਲਾ ਪਰਿਵਾਰ ਸ਼੍ਰੋਮਣੀ ਅਕਾਲੀ ਦਲ (ਬ) ਵਿੱਚ ਹੋਇਆ ਸ਼ਾਮਲ

PPN2801201709ਧੂਰੀ, 28 ਜਨਵਰੀ (ਪੰਜਾਬ ਪੋਸਟ – ਪ੍ਰਵੀਨ ਗਰਗ)- ਬਰਨਾਲਾ ਪਰਿਵਾਰ ਦੇ ਸ਼੍ਰੋਮਣੀ ਅਕਾਲੀ ਦਲ (ਬ) ਦੇ ਘਰ ਵਾਪਸੀ ਮੌਕੇ ਅਕਾਲੀ ਦਲ ਵਿੱਚ ਸ਼ਾਮਲ ਹੋਣ `ਤੇ ਬਰਨਾਲਾ ਪਰਿਵਾਰ ਦੇ ਫਰਜੰਦ ਐਡਵੋਕੇਟ ਸਿਮਰਪ੍ਰਤਾਪ ਸਿੰਘ ਬਰਨਾਲਾ ਦਾ ਧੂਰੀ ਵਿਖੇ ਅਕਾਲੀ-ਭਾਜਪਾ ਉਮੀਦਵਾਰ ਹਰੀ ਸਿੰਘ ਅਤੇ ਧੂਰੀ ਦੇ ਸਮੂਹ ਅਕਾਲੀ ਦਲ ਅਹੁਦੇਦਾਰਾਂ, ਵਰਕਰਾਂ ਵੱਲੋਂ ਭਰ੍ਹਵਾਂ ਸਵਾਗਤ ਕੀਤਾ ਗਿਆ। ਸਿਮਰਪ੍ਰਤਾਪ ਬਰਨਾਲਾ ਨੇ ਕਿਹਾ ਕਿ ਕਾਂਗਰਸ ਵੱਲੋਂ ਟਿਕਟ ਨਾ ਦੇਣ ਦੇ ਰੋਸ ਵਜੋਂ ਅਤੇ ਬਣਦਾ ਸਨਮਾਨ ਨਾ ਮਿਲਣ `ਤੇ ਅਜਿਹਾ ਫੈਸਲਾ ਲਿਆ ਗਿਆ ਹੈ। ਉਹਨਾਂ ਕਿਹਾ ਕਿ ਅਕਾਲੀ ਦਲ ਪੰਜਾਬ ਵਾਸੀਆਂ ਦੀ ਲੋਕਪ੍ਰਿਯ, ਲੋਕਹਿਤੈਸ਼ੀ ਪਾਰਟੀ ਹੈ ਅਤੇ ਅੱਜ ਉਹ ਆਪਣੀ ਮਾਂ-ਪਾਰਟੀ ਸ਼੍ਰੋਮਣੀ ਅਕਾਲੀ ਦਲ (ਬ) ਵਿੱਚ ਸ਼ਾਮਲ ਹੋ ਕੇ ਵੱਡਾ ਮਾਣ ਮਹਿਸੂਸ ਕਰ ਰਹੇ ਹਨ। ਹਰੀ ਸਿੰਘ ਨੇ ਕਿਹਾ ਕਿ ਬਰਨਾਲਾ ਪਰਿਵਾਰ ਦੇ ਸ਼੍ਰੋਮਣੀ ਅਕਾਲੀ ਦਲ (ਬ) ਵਿੱਚ ਸ਼ਾਮਲ ਹੋਣ ਨਾਲ ਅੱਜ ਧੂਰੀ ਦਾ ਹਰ ਅਕਾਲੀ ਵਰਕਰ ਬੇਹਦ ਖੁਸ਼ੀ ਅਤੇ ਮਾਣ ਮਹਿਸੂਸ ਕਰ ਰਿਹਾ ਹੈ ਜਿੰਨਾਂ ਦੀ ਘਰ ਵਾਪਸੀ ਨਾਲ ਜਿੱਥੇ ਪਾਰਟੀ ਸੂਬਾ ਪੱਧਰ `ਤੇ ਮਜਬੂਤ ਹੋਵੇਗੀ, ਉੱਥੇ ਹੀ ਹਲਕਾ ਧੂਰੀ ਤੋਂ ਪਾਰਟੀ ਦੀ ਸਥਿਤੀ ਪਹਿਲਾਂ ਨਾਲੋਂ ਵੀ ਬੇਹਤਰ ਹੋ ਗਈ ਹੈ ਅਤੇ ਬਰਨਾਲਾ ਪਰਿਵਾਰ ਦੇ ਘਰ ਵਾਪਸੀ `ਤੇ ਅਕਾਲੀ ਵਰਕਰਾਂ ਨੇ ਇੱਕ ਦਿਵਾਲੀ ਦੇ ਤਿਓਹਾਰ ਵਾਂਗ ਇਹ ਖੁਸ਼ੀ ਸਾਂਝੀ ਕੀਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਪ੍ਰੀਤ ਸਿੰਘ, ਪਰਮਜੀਤ ਸਿੰਘ ਪੰਮਾਂ, ਬੰਤ ਸਿੰਘ ਵਿਰਕ, ਤਲਵੀਰ ਸਿੰਘ ਧਨੇਸਰ, ਚੇਅਰਮੈਨ  ਸੁਖਪਾਲ ਸ਼ਰਮਾਂ, ਵਿੱਕੀ ਪਰੋਚਾ, ਸੁਖਚੈਨ ਸਿੰਘ ਸਾਬਕਾ ਸਰਪੰਚ ਜੈਨਪੁਰ, ਬਲਵਿੰਦਰ ਸਿੰਘ ਸਾਬਕਾ ਸਰਪੰਚ ਜੱਖਲਾਂ, ਸਤਗੁਰ ਸਿੰਘ ਸਾਬਕਾ ਸਰਪੰਚ ਕੰਧਾਰਗੜ੍ਹ, ਗੁਰਮੀਤ ਸਿੰਘ ਬਰੜਵਾਲ, ਜਸਵੀਰ ਸਿੰਘ ਬਰੜਵਾਲ, ਸੁਖਦੇਵ ਸਿੰਘ ਘਨੌਰ, ਨਿਰਭੈ ਸਿੰਘ ਘਨੌਰ, ਰਣ ਸਿੰਘ ਕੌਂਸਲਰ ਆਦਿ ਹਾਜ਼ਰ ਸਨ।

Check Also

ਕਥਾਕਾਰ ਦੀਪ ਦੇਵਿੰਦਰ ਸਿੰਘ ਨੂੰ ਗਹਿਰਾ ਸਦਮਾ, ਵੱਡੇ ਭਰਾ ਦਾ ਦੇਹਾਂਤ

ਅੰਮ੍ਰਿਤਸਰ, 18 ਜੂਨ (ਜਗਦੀਪ ਸਿੰਘ) – ਪੰਜਾਬੀ ਕਹਾਣੀਕਾਰ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਦਫਤਰ …

Leave a Reply