ਪਠਾਨਕੋਟ, 28 ਜਨਵਰੀ (ਪੰਜਾਬ ਪੋਸਟ ਬਿਊਰੋ)- ਅਮਿਤ ਕੁਮਾਰ ਡਿਪਟੀ ਕਮਿਸ਼ਨਰ ਪਠਾਨਕੋਟ-ਕਮ-ਜਿਲ੍ਹਾ ਚੋਣ ਅਫਸਰ ਪਠਾਨਕੋਟ ਨੇ ਅੱਜ ਸਵੀਪ ਚੋਕ ਪਠਾਨਕੋਟ ਵਿਖੇ ਪੰਜਾਬ ਵਿਧਾਨ ਸਭਾ ਚੋਣਾਂ-2017 ਲਈ ਭਾਰਤੀ ਚੋਣ ਆਯੋਗ ਦੇ ਵੋਟਰ ਜਾਗਰੂਕਤਾ ਪ੍ਰੋਗਰਾਮ ਸਵੀਪ ਤਹਿਤ ਬਣਾਈ ਗਈ ਐਪ ਸੇਵਾ ਮੈ ਨੂੰ ਲਾਂਚ ਕਰ ਕੇ ਸੇਵਾ ਦਾ ਅਰੰਭ ਕੀਤਾ ਗਿਆ। ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ਼੍ਰੀ ਨਰੇਸ ਮਹਾਜਨ ਵਧੀਕ ਜਿਲ੍ਹਾ ਨੋਡਲ ਅਫਸਰ ਸਵੀਪ, ਪਰਮਪ੍ਰੀਤ ਸਿੰਘ ਗੋਰਾਇਆਂ ਤਹਿਸੀਲਦਾਰ ਪਠਾਨਕੋਟ, ਰਾਮ ਲੁਭਾਇਆ ਸਹਾਇਕ ਲੋਕ ਸੰਪਰਕ ਅਫਸਰ-ਕਮ- ਨੋਡਲ ਅਫਸਰ ਐਮ.ਸੀ.ਐਮ.ਸੀ. ਕਮੇਟੀ ਪਠਾਨਕੋਟ, ਅਮਨ ਠਾਕੁਰ ਸਹਾਇਕ ਪ੍ਰੋਫੈਸਰ ਸ੍ਰੀ ਸਾਂਈ ਕਾਲਜ ਬਧਾਨੀ ਅਤੇ ਹੋਰ ਅਧਿਕਾਰੀ ਹਾਜ਼ਰ ਸਨ। 
ਅਮਿਤ ਕੁਮਾਰ ਡਿਪਟੀ ਕਮਿਸ਼ਨਰ-ਕਮ-ਜਿਲ੍ਹਾ ਚੋਣ ਅਫਸਰ ਨੇ ਦੱਸਿਆ ਕਿ ਜਿਲ੍ਹਾ ਪਠਾਨਕੋਟ ਦੇ ਵਿਧਾਨ ਸਭਾ ਹਲਕਾ 001-ਸੁਜਾਨਪੁਰ, 002-ਭੋਆ ਅਤੇ ਵਿਧਾਨ ਸਭਾ ਹਲਕਾ 003-ਪਠਾਨਕੋਟ ਦੇ ਲਈ ਜਿਲ੍ਹਾ ਪ੍ਰਸਾਸਨ ਵੱਲੋਂ ਮੋਬਾਇਲ ਐਪ ਸੇਵਾ ਮੈ ਲਾਂਚ ਕੀਤਾ ਗਿਆ ਹੈ ਜਿਸ ਵਿੱਚ ਵਿਧਾਨ ਸਭਾ ਚੋਣਾਂ-2017 ਲਈ ਜਿਲ੍ਹਾ ਪਠਾਨਕੋਟ ਵਿੱਚ ਲਗਾਏ ਗਏ ਅਬਜਰਵਰ, ਜਿਲ੍ਹਾ ਚੋਣ ਅਫਸਰ, ਵੱਖ ਵੱਖ ਵਿਧਾਨ ਸਭਾ ਹਲਕਿਆਂ ਦੇ ਰਿਟਰਨਿੰਗ ਅਧਿਕਾਰੀ, ਸਹਾਇਕ ਰਿਟਰਨਿੰਗ ਅਧਿਕਾਰੀਆਂ, ਬੀ.ਐਲ.ਓਜ. ਅਤੇ ਚੋਣਾਂ ਲਈ ਬਣਾਈਆਂ ਵੱਖ ਵੱਖ ਕਮੇਟੀਆਂ ਦੇ ਸਾਰੇ ਨੋਡਲ ਅਧਿਕਾਰੀਆਂ ਅਤੇ ਚੋਣਾਂ ਲਈ ਜਿਲ੍ਹੇ ਵਿੱਚ ਡਿਊਟੀ ਕਰ ਰਹੇ ਹੋਰ ਸਾਰੇ ਅਧਿਕਾਰੀਆਂ ਦੇ ਮੋਬਾਇਲ ਨੰਬਰ ਹਨ। ਉਨ੍ਹਾਂ ਦੱਸਿਆ ਕਿ ਇਹ ਐਪ ਆਪਣੇ ਮੋਬਾਇਲ ਤੇ ਡਾਊਣਲੋਡ ਕਰ ਕੇ ਕਿਸੇ ਵੀ ਅਧਿਕਾਰੀ ਦਾ ਮੋਬਾਇਲ ਨੰਬਰ ਪ੍ਰਾਪਤ ਕੀਤਾ ਜਾ ਸਕਦਾ ਹੈ ਅਤੇ ਚੋਣਾਂ ਦੇ ਸਬੰਧ ਚੋਂ ਕਿਸੇ ਵੀ ਜਗ੍ਹਾ ਤੇ ਆਦਰਸ ਚੋਣ ਜਾਬਤਾ ਦੀ ਹੋ ਰਹੀ ਉਲੰਘਣਾ ਦੇ ਬਾਰੇ ਵਿੱਚ ਸੂਚਿਤ ਕੀਤਾ ਜਾ ਸਕਦਾ ਹੈ ਅਤੇ ਵਿਧਾਨ ਸਭਾ ਚੋਣਾਂ-2017 ਦੇ ਸਬੰਧ ਵਿੱਚ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ।
Check Also
ਖ਼ਾਲਸਾ ਕਾਲਜ ਵਿਖੇ ਐਗਰੀ ਫੈਸਟ-2026 ਕਰਵਾਇਆ ਗਿਆ
ਅੰਮ੍ਰਿਤਸਰ, 25 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਖੇਤੀਬਾੜੀ ਵਿਭਾਗ ਅਤੇ ਖੇਤੀਬਾੜੀ ਸੁਸਾਇਟੀ …
Punjab Post Daily Online Newspaper & Print Media