Thursday, February 26, 2026

ਲਾਲੀ ਮਜੀਠੀਆ ਦੇ ਹੱਕ ਵਿਚ ਚੋਣ ਪ੍ਰਚਾਰ ਲਈ ਪੁਜਾ ਇੰਟਰਨੈਸ਼ਨਲ ਓਵਰਸੀਜ਼ ਕਾਂਗਰਸ ਦਾ ਵਫਦ

PPN2901201725ਮਜੀਠਾ, 29 ਜਨਵਰੀ (ਪੰਜਾਬ ਪੋਸਟ ਬਿਊਰੋ)- ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜਰ ਪੰਜਾਬ ਫੇਰੀ ਤੇ ਆਏ ਇੰਟਰਨੈਸ਼ਨਲ ਓਵਰਸੀਜ਼ ਕਾਂਗਰਸ ਦੇ ਐਨ.ਆਰ.ਆਈ ਵੀਰਾਂ ਨੇ ਵਿਧਾਨ ਸਭਾ ਹਲਕਾ ਮਜੀਠਾ ਦੇ ਵੋਟਰਾਂ ਨੂੰ ਅਪੀਲ ਕੀਤੀ ਹੈ ਕਿ ਉਹ 4ਫਰਵਰੀ ਵਾਲੇ ਦਿਨ ਆਪਣੇ ਕੀਮਤੀ ਵੋਟ ਸ੍ਰ:ਸੁਖਜਿੰਦਰ ਰਾਜ ਸਿੰਘ ਲਾਲੀ ਨੂੰ ਵੋਟਾਂ ਪਾਕੇ ਸਫਲ ਕਰਨ ।ਇੰਟਰਨੈਸ਼ਨਲ ਓਵਰਸੀਜ਼ ਕਾਂਗਰਸ ਦੇ ਅਮਰੀਕਾ ,ਕਨੇਡਾ,ਯੂ.ਕੇ. ਨਾਲ ਸਬੰਧਤ ਵੱਖ ਵੱਖ ਨਾਲ ਯੂਨਿਟਾਂ ਦੇ  ਇਹ ਐਨ.ਆਰ.ਆਈ ਵੀਰ ਅੱਜ ਬਾਅਦ ਦੁਪਿਹਰ ਸ੍ਰ:ਲਾਲੀ ਮਜੀਠੀਆ ਦੀ ਮਜੀਠਾ ਸਥਿਤ ਰਿਹਾਇਸ਼ ਤੇ ਪੁਜੇ ਤਾਂ ਸ੍ਰ:ਗੋਗਾ ਮਜੀਠੀਆ ਦੀ ਅਗਵਾਈ ਹੇਠ ਕਾਂਗਰਸੀ ਵਰਕਰਾਂ ਨੇ ਇਨ੍ਹਾਂ ਦਾ ਨਿੱਘਾ ਸਵਾਗਤ ਕੀਤਾ ।ਕੰਵਲਪ੍ਰੀਤ ਸਿੰਘ ਯੂ.ਕੇ.,ਗੈਰੀ ਗਰੇਵਾਲ,ਗੁਰਮੀਤ ਗਿੱਲ ਪ੍ਰਧਾਨ ਯੂ.ਐਸ.ਏ.,ਕਮਲ ਧਾਲੀਵਾਲ,ਗੁਰਸ਼ਰਨ ਸਿੰਘ ਨੱਤ ਦੀ ਅਗਵਾਈ ਹੇਠ ਪੁੱਜਾ ਇਹ ਐਨ.ਆਰ.ਆਈ,ਵਫਦ ਵਿਸ਼ੇਸ਼ ਤੌਰ ਤੇ ਵਿਧਾਨ ਸਭਾ ਹਲਕਾ ਮਜੀਠਾ ਦੇ ਪਿੰਡ ਜੋਹਲ ਅਤੇ ਵੀਰਮ ਵੀ ਗਿਆ ਜਿਥੇ ਸ੍ਰ:ਸੁਖਜਿੰਦਰ ਰਾਜ ਸਿੰਘ ਲਾਲੀ ਮਜੀਠੀਆ ਪਹਿਲਾਂ ਹੀ ਚੋਣ ਪ੍ਰਚਾਰ ਦੇ ਸਬੰਧ ਵਿੱਚ ਮੌਜੂਦ ਸਨ।ਵਫਦ ਨੇ ਕੁਝ ਚੋਣ ਇਕਤਰਤਾਵਾਂ ਵਿੱਚ ਸ਼ਮੂਲੀਅਤ ਕੀਤੀ ਹਲਕਾ ਵਾਸੀਆਂ ਦੇ ਵਿਚਾਰ ਸੁਣੇ ਅਤੇ ਪਿੰਡ ਦੀਆਂ ਗਲੀਆਂ ਵਿੱਚ ਫਿਰ ਕੇ ਘਰ ਘਰ ਜਾਕੇ ਲਾਲੀ ਮਜੀਠੀਆ ਦੇ ਹੱਕ ਵਿੱਚ ਪ੍ਰਚਾਰ ਕੀਤਾ ।ਪਿੰਦ ਜੋਹਲ ਅਤੇ ਵੀਰਮ ਦੀਆਂ ਕੱਚੀਆਂ ਤੇ ਚਿੱਕੜ ਨਾਲ ਭਰੀਆਂ ਗਲੀਆਂ ਨੂੰ ਵੇਖਕੇ ਵਫਦ ਨੇ ਗਹਿਰੀ ਚਿੰਤਾ ਦਾ ਇਜਹਾਰ ਕੀਤਾ ।ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਕੰਵਲਪ੍ਰੀਤ ਸਿੰਘ ਯੂ.ਕੇ.ਨੇ ਕਿਹਾ ਕਿ ਉਨ੍ਹਾਂ ਤਾਂ ਅਕਾਲੀ ਦਲ ਦੇ ਪ੍ਰਚਾਰ ਨਿੲਰੰਤਰ ਸੁਣਿਆ ਹੈ ਕਿ ਪੰਜਾਬ ਕੈਲੇਫੋਰਨੀਆ ਬਣ ਗਿਆ ਹੈ ਲੇਕਿਨ ਇਥੇ ਆਕੇ ਵੇਖਿਆ ਹੈ ਕਿ ਪੰਜਾਬ ਦੇ ਇਕ ਅਹਿਮ ਮੰਤਰੀ ਦੇ ਹਲਕੇ ਵਿੱਚ ਹੀ ਗੰਦਗੀ ਫੈਲੀ ਹੋਈ ਹੈ ।ਉਨ੍ਹਾਂ ਕਿਹਾ ਕਿ ਉਹ ਮਹਿਸੂਸ  ਕਰ ਰਹੇ ਹਨ ਕਿ ਅਕਾਲੀ-ਭਾਜਪਾ ਗਠਜੋੜ ਦੇ ਰਾਜ ਭਾਗ ਦੌਰਾਨ ਪੰਜਾਬ 30 ਸਾਲ ਪਿੱਛੇ ਚਲਾ ਗਿਆ ਹੈ।ਕੈਪਟਨ ਅਮਰਿੰਦਰ ਸਿੰਘ ਦੇ ਰਾਜਕਾਲ ਮੌਕੇ ਪਹਿਲੇ ਨੰਬਰ ਤੇ ਰਹਿਣ ਵਾਲਾ ਸੂਬਾ ਹਰ ਪੱਖੌਂ ਪੱਛੜ ਗਿਆ ਹੈ ਲੇਕਿਨ ਇਸਨੂੰ ਇਸ ਮੁਕਾਮ ਤੀਕ ਪਹੁੰਚਾਣ ਵਾਲੇ ਅਜੇ ਵੀ ਝੂਠ ਤੇ ਝੂਠ ਬੋਲੀ ਜਾ ਰਹੇ ਹਨ ।ਐਨ.ਆਰ.ਆਈ.ਐਕਸਪ੍ਰੈਸ ਨਾਮੀ ਇਕ ਵਿਸ਼ੇਸ਼ ਬੱਸ ਰਾਹੀਂ ਪੁਜੇ ਐਨਆਰ.ਆਈ,ਵਫਦ ਨੇ ਕਿਹਾ ਕਿ ਉਹ ਪੰਜਾਬ ਨੂੰ ਨਸ਼ਾ ਮੁਕਤ ਤੇ ਭ੍ਰਿਸ਼ਾਟਾਚਾਰ ਮੁਕਤ ਵੇਖਣਾ ਚਾੁਹੰਦੇ ਹਨ ।ਇਸੇ ਕਰਕੇ ਵਿਸ਼ੇਸ਼ ਤੌਰ ਤੇ ਸੂਬੇ ਦੇ ਲੋਕਾਂ ਨੂੰ ਅਪੀਲ ਕਰਨ ਆਏ ਹਨ ਕਿ ਉਹ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕਾਂਗਰਸ ਸਰਕਾਰ ਲਿਆਉਣ ਲਈ ਵੋਟਾਂ ਪਾਣ ।ਆਮ ਆਦਮੀ ਪਾਰਟੀ ਦੇ ਹੱਕ ਵਿੱਚ ਪੁਜੇ ਸੈਂਕੜੇ ਐਨ.ਆਰ.ਆਈ. ਦੀਆਂ ਖਬਰਾਂ ਨੂੰ ਝੂਠ ਦਾ ਪੁਲੰਦਾ ਕਰਾਰ ਦਿੰਦਿਆਂ ਕੰਵਲਪ੍ਰੀਤ ਸਿੰਘ ਨੇ ਕਿਹਾ ਕਿ ਜਿਸ ਪਾਰਟੀ ਦੇ ਆਗੂ ਵਿਦੇਸ਼ਾਂ ਵਿੱਚ ਜਾਕੇ ਇਹ ਐਲਾਨ ਕਰਦੇ ਹਨ ਕਿ 200 ਡਾਲਰ ਦੇਕੇ ਫਲਾਂ ਆਗੂ ਨਾਲ ਰੋਟੀ ਖਾਉ,ਉਨ੍ਹਾਂ ਲਈ ਕਿਹੜਾ ਵਿਦੇਸ਼ੀ ਪ੍ਰਚਾਰ ਕਰੇਗਾ।ਉਨ੍ਹਾਂ ਕਿਹਾ ਕਿ ਇਹ ਸਭ ਆਮ ਆਦਮੀ ਪਾਰਟੀ ਦੇ ਸ਼ੋਸ਼ਲ ਮੀਡੀਆ ਦਾ ਕੂੜ ਪ੍ਰਚਾਰ ਹੈ ,ਅਜੇਹੇ ਪਾਰਟੀ ਨੂੰ ਵੋਟ ਪਾਣ ਵੋਟ ਖਰਾਬ ਕਰਨਾ ਹੈ ।ਵਫਦ ਦਾ ਧਨਵਾਦਿ ਕਰਦਿਆਂ ਸ੍ਰ:ਲਾਲੀ ਮਜੀਠੀਆ ਨੇ ਕਿਹਾ ਕਿ ਵਿਦੇਸ਼ੀ ਵੀਰਾਂ ਨੇ ਹਲਕੇ ਵਿੱਚ ਆਕੇ ਜੋ ਪ੍ਰਚਾਰ ਉਨ੍ਹਾਂ ਲਈ ਕੀਤਾ ਹੈ ਉਸ ਉਹ ਵਫਦ ਦੇ ਰੋਮ ਰੋਮ ਤੋਂ ਰਿਣੀ ਹਨ ਤੇ ਇਨ੍ਹਾਂ ਵੀਰਾਂ ਦਾ ਤੇ ਜਿਹੜੇ ਇੰਡੀਆ ਆ ਨਹੀ ਸਕੇ ਲੇਕਿਨ ਉਥੇ ਵਿਦੇਸ਼ਾਂ ‘ਚ ਬੈਠ ਕੇ ਕਾਂਗਰਸ ਦੀ ਹਮਾਇਤ ਕਰ ਰਹੇ ਹਨ ਦੇ ਧਨਵਾਦੀ ਵੀ ਹਨ ।

Check Also

ਯੂਨੀਵਰਸਿਟੀ ਵੱਲੋਂ ‘ਸੰਗੀਤ ਤੇ ਖੇਤੀਬਾੜੀ ਦਾ ਅੰਤਰਵਿਸ਼ਾ ਦ੍ਰਿਸ਼ਟੀਕੋਣ’ ਵਿਸ਼ੇ ‘ਤੇ ਤਿੰਨ ਦਿਨਾਂ ਵਰਕਸ਼ਾਪ

ਅੰਮ੍ਰਿਤਸਰ, 26 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਜ਼ੂਅਲ ਐਂਡ ਪਰਫਾਰਮਿੰਗ …

Leave a Reply