ਚੌਂਕ ਮਹਿਤਾ, 29 ਜਨਵਰੀ (ਪੰਜਾਬ ਪੋਸਟ – ਜੋਗਿੰਦਰ ਸਿੰਘ ਮਾਣਾ)- ਅੱਜ ਇਥੇ ਫੀਲਡ ਪੱਤਰਕਾਰ ਐਸੋਸੀਏਸ਼ਨ, ਸਬ ਡਵੀਜਨ ਬਾਬਾ ਬਕਾਲਾ ਸਾਹਿਬ ਦੀ ਇਕ ਅਹਿਮ ਚੋਣ ਮੀਟਿੰਗ ਸੂਬਾ ਪ੍ਰਧਾਨ ਹਰਜੀਪ੍ਰੀਤ ਸਿੰਘ ਕੰਗ ਦੀ ਦੇਖ ਰੇਖ ਵਿੱਚ ਹੋਈ, ਜਿਸ ਵਿੱਚ ਸਬ ਡਵੀਜਨ ਬਾਬਾ ਬਕਾਲਾ ਸਾਹਿਬ ਦੀ ਸਾਲ 2017-18 ਲਈ ਨਵੀਂ ਚੋਣ ਕਰਵਾਈ ਗਈ ਚੋਣ ਵਿੱਚ ਉਘੇ ਲੇਖਕ ਅਤੇ ਪੱਤਰਕਾਰ ਸ਼ੇਲਿੰਦਰਜੀਤ ਸਿੰਘ “ਰਾਜਨ” ਨੂੰ ਲਗਾਤਾਰ 19ਵੀਂ ਵਾਰ ਐਸੋਸੀਏਸ਼ਨ ਦਾ ਸਰਬ ਸੰਮਤੀ ਨਾਲ ਪ੍ਰਧਾਨ ਚੁਣ ਲਿਆ ਗਿਆ।
ਸ਼ੇਲਿੰਦਰਜੀਤ ਸਿੰਘ ਰਾਜਨ ਦਾ ਨਾਮ ਜਗੀਰ ਸਿੰਘ ਸਫਰੀ ਨੇ ਪੇਸ਼ ਕੀਤਾ, ਜਿਸਦੀ ਤਾਈਦ ਕੈਪਟਨ ਸਿੰਘ ਮਹਿਤਾ ਅਤੇ ਤਾਈਦ ਮਾਜੀਦ ਗੁਰਪ੍ਰੀਤ ਸਿੰਘ ਧੰਜਲ ਨੇ ਕੀਤੀ, ਹੋਰ ਕੋਈ ਵੀ ਨਾਮ ਪੇਸ਼ ਨਾ ਹੋਣ ਤੇ ਸ਼ੇਲਿੰਦਰਜੀਤ ਸਿੰਘ ਰਾਜਨ ਨੂੰ ਸਰਬਸੰਮਤੀ ਨਾਲ ਮੁੜ ਤੋਂ ਪ੍ਰਧਾਨ ਚੁਣ ਲਿਆ ਗਿਆ ਅਤੇ ਬਾਕੀ ਦੇ ਅਹੁਦੇਦਾਰ ਚੁਨਣ ਦੇ ਅਧਿਕਾਰ ਵੀ ਉਹਨਾਂ ਨੂੰ ਦਿੱਤੇ ਗਏ।ਫੀਲਡ ਪੱਤਰਕਾਰ ਐਸੋਸੀਏਸ਼ਨ ਵੱਲੋਂ ਸਾਲ 2015-16 ਦੌਰਾਨ ਕੀਤੀਆਂ ਪ੍ਰਾਪਤੀਆਂ ਦਾ ਲੇਖਾ ਜੋਖਾ ਕੀਤਾ ਗਿਆ ਅਤੇ ਸਾਲ 2017-18 ਲਈ ਨਵੇਂ ਪ੍ਰੋਗਰਾਮ ਉਲੀਕਣ ਲਈ ਵਿਚਾਰਾਂ ਹੋਈਆਂ ।
ਬਾਬਾ ਬਕਾਲਾ ਸਾਹਿਬ ਤਹਿਸੀਲ ਪੱਧਰ ‘ਤੇ ਪ੍ਰੈਸ ਕਲੱਬ ਬਣਾਉਣ ਅਤੇ ਤਹਿਸੀਲ ਪੱਧਰ ਦਾ “ਮੌਜੂਦਾ ਪੱਤਰਕਾਰਤਾ ਦੇ ਵਿਸ਼ੇ ਤੇ ਸੈਮੀਨਾਰ” ਕਰਵਾਉਣ ਸੰਬੰਧੀ ਵਿਚਾਰਾਂ ਹੋਈਆਂ।ਮਤਾ ਪਾਸ ਕੀਤਾ ਗਿਆ ਕਿ ਨਵੇਂ ਵਰ੍ਹੇ 2017-18 ਲਈ ਸਮੂਹ ਮੈਂਬਰਾਂ/ਅਹੁਦੇਦਾਰਾਂ ਨੂੰ ਨਵੇਂ ਸ਼ਨਾਖਤੀ ਕਾਰਡ ਜਾਰੀ ਕੀਤੇ ਜਾਣਗੇ।ਫੀਲਡ ਵਿੱਚ ਕੰਮ ਕਰਨ ਵਾਲੇ ਪੱਤਰਕਾਰਾਂ ਨੇ ਦਰਪੇਸ਼ ਮੁਸ਼ਕਲਾਂ ਤੇ ਵਿਚਾਰਾਂ ਕੀਤੀਆਂ ਗਈਆਂ ਅਤੇ ਹਲਕਾ ਬਾਬਾ ਬਕਾਲਾ ਵਿੱਚ ਕੁਝ ਬੌਗਸ ਪੱਤਰਕਾਰੀ ਕਰਨ ਵਾਲੇ ਅਖੌਤੀ ਪੱਤਰਕਾਰਾਂ ਨੂੰ ਤਾੜਣਾ ਕੀਤੀ ਗਈ ਕਿ ਉਹ ਪੱਤਰਕਾਰੀ ਦੇ ਨਾਂ ਹੇਠ ਆਪਣੀਆਂ ਗਲਤ ਕਾਰਵਾਈਆਂ ਬੰਦ ਕਰਨ ।ਇਸ ਮੌਕੇ ਸਰਵਸ੍ਰੀ ਹਰਜੀਤ ਸਿੰਘ ਬੁਤਾਲਾ, ਸੁਰਿੰਦਰਪਾਲ ਸਿੰਘ ਲੱਡੂ, ਗੌਰਵ ਜੋਸ਼ੀ, ਅਮਰਜੀਤ ਸਿੰਘ ਬੁੱਟਰ, ਧਰਮਿੰਦਰ ਸਿੰਘ ਭੰਮਰਾ, ਜਗੀਰ ਸਿੰਘ ਸਫਰੀ, ਅਤਰ ਸਿੰਘ ਤਰਸਿੱਕਾ, ਲੱਖਾ ਸਿੰਘ ਅਜ਼ਾਦ, ਅਮਨ ਸ਼ਾਲੀਮਾਰ, ਪਰਮਜੀਤ ਸਿੰਘ ਰੱਖੜਾ, ਬਲਵਿੰਦਰ ਸਿੰਘ ਅਠੌਲ਼ਾ, ਰਣਜੀਤ ਸਿੰਘ ਸੰਧੂ, ਗੁਰਪ੍ਰੀਤ ਸਿੰਘ ਧੰਜਲ, ਕੈਪਟਨ ਸਿੰਘ ਮਹਿਤਾ, ਜਰਨਲ ਸਕੱਤਰ ਸ੍ਰ. ਜੋਗਿੰਦਰ ਸਿੰਘ ਮਾਣਾ, ਸੁਖਵਿੰਦਰ ਸਿੰਘ ਚਾਹਲ, ਬਲਜਿੰਦਰ ਸਿੰਘ ਰੰਧਾਵਾ, ਮਨਦੀਪ ਸਿੰਘ ਧਰਦਿਉ, ਵਰਿੰਦਰ ਕੁਮਾਰ, ਕੁਲਦੀਪ ਸਿੰਘ ਦੀਪੂ, ਗੁਰਪ੍ਰੀਤ ਸਿੰਘ ਬਿਆਸ, ਜਸਵਿੰਦਰਪਾਲ ਸ਼ਰਮਾ, ਗੁਰਮੁੱਖ ਸਿੰਘ ਪੱਡਾ, ਤੇਜਿੰਦਰ ਸਿੰਘ ਬਿੱਟੂ ਮਹਿਤਾ, ਨਿਰਮਲ ਸਿੰਘ ਸੰਘਾ, ਭੁਪਿੰਦਰ ਸਿੰਘ ਲੁੱਧੜ, ਸੁਰਜੀਤ ਸਿੰਘ ਬੁਤਾਲਾ, ਸਤਨਾਮ ਸਿੰਘ ਨੌਰੰਗਪੁਰੀ, ਡਾ: ਸਰਬਜੀਤ ਸਿੰਘ ਬਿੱਲਾ, ਤੇਜਿੰਦਰ ਸਿੰਘ ਸੇਖੋਂ, ਨਵਜੋਤ ਸਿੰਘ ਤਰਸਿੱਕਾ, ਦਲਜੀਤ ਰਾਜਨ, ਸਤਵਿੰਦਰ ਕੌਰ ਕਾਲੜਾ, ਸੁਰਜੀਤ ਸਿੰਘ ਫੇਰੂਮਾਨ ਅਤੇ ਹੋਰ ਪੱਤਰਕਾਰ ਹਾਜ਼ਰ ਸਨ।
Check Also
ਯੂਨੀਵਰਸਿਟੀ ਵੱਲੋਂ ‘ਸੰਗੀਤ ਤੇ ਖੇਤੀਬਾੜੀ ਦਾ ਅੰਤਰਵਿਸ਼ਾ ਦ੍ਰਿਸ਼ਟੀਕੋਣ’ ਵਿਸ਼ੇ ‘ਤੇ ਤਿੰਨ ਦਿਨਾਂ ਵਰਕਸ਼ਾਪ
ਅੰਮ੍ਰਿਤਸਰ, 26 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਜ਼ੂਅਲ ਐਂਡ ਪਰਫਾਰਮਿੰਗ …
Punjab Post Daily Online Newspaper & Print Media