ਪਠਾਨਕੋਟ, 29 ਜਨਵਰੀ (ਪੰਜਾਬ ਪੋਸਟ ਬਿਊਰੋ)- ਕਿਸਾਨਾਂ ਨੂੰ ਆਰਥਿਕ ਪੱਖੋਂ ਮਜ਼ਬੂਤ ਕਰਨ ਲਈ ਖੇਤਬਿਾੜੀ ਵਿਭਾਗ ਵੱਲੋਂ ਡਿਪਟੀ ਕਮਿਸ਼ਨਰ ਅਮਿਤ ਕੁਮਾਰ ਦੇ ਦਿਸ਼ਾਂ ਨਿਰਦੇਸ਼ਾਂ ਅਤੇ ਡਾ. ਇੰਦਰਜੀਤ ਸਿੰਘ ਮੁੱਖ ਖੇਤੀਬਾੜੀ ਅਫਸਰ ਦੀ ਅਗਵਾਈ ਹੇਠ ਸਥਾਨਕ ਖੇਤੀਬਾੜੀ ਦਫਤਰ ਵਿਖੇ ਖੇਤੀਬਾੜੀ ਵਿਭਾਗ ਵੱਲੋਂ 6ਵਾਂ ਕਿਸਾਨ ਬਾਜ਼ਾਰ ਲਗਾਇਆ ਗਿਆ ਜਿਸ ਵਿੱਚ ਡਾ ਨਾਰੇਸ਼ ਕਾਂਸਰਾ ਸਿਵਲ ਸਰਜਨ ਮੁੱਖ ਮਹਿਮਾਨ ਅਤੇ ਡਾ ਭੁਪਿੰਦਰ ਸਿੰਘ ਸੀਨੀਅਰ ਮੈਡੀਕਲ ਅਫਸਰ ਵਿਸ਼ੇਸ਼ ਤੌਰ ਤੇ ਸਾਮਲ ਹੋਏ।
ਕਿਸਾਨ ਬਾਜ਼ਾਰ ਵਿੱਚ ਬਲਵਿੰਦਰ ਸਿੰਘ ਸੁਖਾਲਗੜ, ਦਵਿੰਦਰ ਸਿੰਘ ਫੂਲਪਿਆਰਾ, ਬਲਦੇਵ ਰਾਜ, ਰੂਪ ਸਿੰਘ ਜਸਰੋਟੀਆ ਸਮੇਤ 14 ਕਿਸਾਨਾਂ ਵੱਲੋਂ ਸਟਾਲ ਲਗਾ ਕੇ ਦਾਲਾਂ, ਬਾਸਮਤੀ ਦੇ ਚਾਵਲ, ਸਬਜੀਆਂ, ਦੇਸੀ ਮੱਕੀ, ਗੁੜ ਆਦਿ ਥੋਕ ਮੰਡੀ ਨਾਲੋਂ ਵੱਧ ਅਤੇ ਪਰਚੂਨ ਮਾਰਕੀਟ ਨਾਲੋਂ ਘੱਟ ਰੇਟ ਤੇ ਖਪਤਕਾਰਾਂ ਨੂੰ ਸਸਤੇ ਭਾਅ ਤੇ ਵੇਚੇ ਗਏ।ਤਾਜ਼ੀਆਂ ਅਤੇ ਸਸਤੀਆਂ ਸਬਜ਼ੀਆਂ ਹੋਣ ਕਾਰਨ ਖਪਤਕਾਰਾਂ ਨੇ ਵੱਡੀ ਪੱਧਰ ਤੇ ਖ੍ਰੀਦਦਾਰੀ ਕੀਤੀ ਅਤੇ ਪਹਿਲੇ ਡੇਢ ਘੰਟੇ ਵਿੱਚ ਸਾਰੀਆਂ ਸਬਜ਼ੀਆਂ ਵਿਕ ਚੁੱਕੀਆਂ ਸਨ।
ਗੱਲਬਾਤ ਕਰਦਿਆਂ ਸੁਧੀਰ ਗੁਪਤਾ ਨੇ ਕਿਹਾ ਕਿ ਅਜੋਕੇ ਸਮੇਂ ਵਿੱਚ ਉਹੀ ਕਿਸਾਨ ਖਾਸ ਕਰਕੇ ਛੋਟਾ ਕਿਸਾਨ, ਖੇਤੀਬਾੜੀ ਦੇ ਕਿੱਤੇ ਵਿੱਚ ਸਫਲ ਹੋ ਸਕਦਾ, ਪੈਦਾ ਕੀਤੀਆਂ ਖੇਤੀ ਵਸਤਾਂ ਦਾ ਖੁਦ ਮੰਡੀਕਰਨ ਕਰੇਗਾ।ਉਨਾਂ ਕਿਹਾ ਕਿ ਕਿਸਾਨ ਬਾਜ਼ਾਰ ਨਾਲ ਫਸਲੀ ਵਿਭਿੰਨਤਾ ਸਕੀਮ ਨੂੰ ਵੀ ਹੁਲਾਰਾ ਮਿਲੇਗਾ ਜਿਸ ਨਾਲ ਕੁਦਰਤੀ ਸੋਮਿਆਂ ਖਾਸ ਕਰਕੇ ਜ਼ਮੀਨ ਹੇਠਲੇ ਪਾਣੀ ਦੀ ਵੱਡੀ ਪੱਧਰ ਤੇ ਬੱਚਤ ਹੋਵੇਗੀ।ਉੁਨਾਂ ਕਿਹਾ ਕਿ ਛੋਟੇ ਅਤੇ ਸੀਮਾਂਤ ਕਿਸਾਨ, ਕਿਸਾਨ ਬਾਜ਼ਾਰ ਵਿੱਚ ਆਪਣੀ ਖੇਤੀ ਉਪਜ ਸਿੱਧਿਆਂ ਖੱਪਤਕਾਰਾਂ ਨੂੰ ਵੇਚ ਕੇ ਆਪਣੀ ਖੇਤੀ ਆਮਦਨ ਵਿੱਚ ਵਾਧਾ ਕਰ ਸਕਦੇ ਹਨ।ਉਨਾਂ ਕਿਹਾ ਕਿ ਕਿਸਾਨ ਬਾਜ਼ਾਰ ਨਾਲ ਖਪਤਕਾਰਾਂ ਨੂੰ ਤਾਜ਼ੀ ਅਤੇ ਮਿਆਰੀ ਖੇਤੀ ਉਪਜ ਮਿਲਣ ਨਾਲ ਖਪਤਕਾਰਾਂ ਦੀ ਸਿਹਤ ਤੇ ਵੀ ਚੰਗਾ ਅਸਰ ਪਵੇਗਾ।ਡਾ. ਅਮਰੀਕ ਸਿੰਘ ਬਲਾਕ ਖੇਤੀਬਾੜੀ ਅਫਸਰ ਨੇ ਕਿਹਾ ਕਿ ਖੇਤੀ ਦੇ ਮੰਦੇ ਦੌਰ ਵਿੱਚੋਂ ਨਿਕਲਣ ਲਈ ਕਿਸਾਨਾਂ ਨੂੰ ਚਾਹੀਦਾ ਹੈ ਕਿ ਫਸਲ ਨੂੰ ਮੂਲ ਰੂਪ ਵਿੱਚ ਨਾਂ ਵੇਚ ਕੇ ਫਸਲ ਨੂੰ ਤਿਆਰ ਮਾਲ ਦੇ ਰੂਪ ਵਿੱਚ ਵੇਚੇ।ਉਨਾਂ ਦੱਸਿਆ ਕਿ ਕਿਸਾਨ ਬਾਜ਼ਾਰ ਹਰ ਹਫਤੇ ਐਤਵਾਰ ਨੂੰ ਦੁਪਹਿਰ 12.30 ਵਜੇ ਤੋਂ ਸ਼ਾਮ 5 ਵਜੇ ਤੱਕ ਲਗਾਇਆ ਜਾਵੇਗਾ।ਉਨਾਂ ਕਿਹਾ ਕਿ ਕਿਸਾਨ ਬਾਜ਼ਾਰ ਵਿੱਚ ਸ਼ਾਮਿਲ ਹੁੰਦੇ ਕਿਸਾਨਾਂ ਨੂੰ ਮੰਡੀਕਰਨ ਬਾਰੇ ਜਾਣਕਾਰੀ ਦੇਣ ਲਈ ਪੀ.ਏ.ਯੂ ਲੁਧਿਆਣਾ ਦੇ ਸਹਿਯੋਗ ਨਾਲ ਸਿਖਲਾਈ ਦਿੱਤੀ ਜਾਵੇਗੀ ਤਾਂ ਜੋ ਕਿਸਾਨਾਂ ਨੂੰ ਮੰਡੀਕਰਨ ਦੇ ਸਿਧਾਂਤਾਂ ਬਾਰੇ ਪੂਰੀ ਤਰਾਂ ਗਿਆਨ ਹੋ ਸਕੇ।
Check Also
ਸ਼੍ਰੋਮਣੀ ਕਮੇਟੀ ਨੇ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਤੋਂ ਪਾਸਪੋਰਟ ਮੰਗੇ
ਅੰਮ੍ਰਿਤਸਰ, 25 ਫ਼ਰਵਰੀ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਚਮ ਪਾਤਸ਼ਾਹ ਸ੍ਰੀ ਗੁਰੂ …
Punjab Post Daily Online Newspaper & Print Media