ਅੰਮ੍ਰਿਤਸਰ, 30 ਜਨਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ)- ਲੋਕ ਸਭਾ ਹਲਕਾ ਅੰਮ੍ਰਿਤਤੋ ਕਾਂਗਰਸ ਦੇ ਉਮੀਦਵਾਰ ਗੁਰਜੀਤ ਸਿੰਘ ਔਜਲਾ ਨੇ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਰਾਜਿੰਦਰ ਮੋਹਨ ਸਿੰਘ ਛੀਨਾਂ ਨੂੰ ਕਿਹਾ ਹੈ ਕਿ ਉਹ ਆਪਣੀ ਚੋਣ ਮੁਹਿੰਮ ਲਈ ਖਾਲਸਾ ਕਾਲਜ਼ ਅਤੇ ਇਸ ਨਾਲ ਸੰਬਧਤ ਵਿਦਿਅਕ ਅਦਾਰਿਆਂ ਦੇ ਅਧਿਆਪਕਾਂ ਨੂੰ ਇਸਤੇਮਾਲ ਕਰਨਾ ਬੰਦ ਕਰਨ। ਔਜਲਾ ਨੇ ਕਿਹਾ ਕਿ ਲੋਕ ਸਭਾ ਹਲਕਾ ਅੰਮ੍ਰਿਤਦੀ ਚੋਣ ਵਿਚ ਛੀਨਾਂ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਦੀ ਟਿਕਟ ਤੇ ਚੋਣ ਲੜ ਰਹੇ ਹਨ।ਉਨ੍ਹਾਂ ਚੋਣ ਸੰਬਧੀ ਆਪਣੇ ਸਾਰੇ ਪ੍ਰਚਾਰ ਦੇ ਕੰਮਕਾਰ ਦਾ ਜਿੰਮਾਂ ਖਾਲਸਾ ਕਾਲਜ਼ ਦੇ ਪਬਲੀਸਿਟੀ ਵਿਭਾਗ ਨੂੰ ਦਿੱਤਾ ਹੋਇਆ ਹੈ। ਜੋ ਕਿ ਸਿੱਧੇ ਤੌਰ ਤੇ ਚੌਣ ਕਮਿਸ਼ਨ ਦੀਆਂ ਹਦਾਇਤਾਂ ਦੀ ਉਲੰਘਣਾ ਹੈ। ਇਥੇ ਹੀ ਬਸ ਨਹੀ ਛੀਨਾਂ ਨੇ ਘਰ ਘਰ ਪ੍ਰਚਾਰ ਸਮਗਰੀ ਪਹੁੰਚਾਉਾਂਣ ਈ ਖਾਲਸਾ ਕਾਲਜ਼ ਅਤੇ ਇਸ ਨਾਲ ਸੰਬਧਤ ਅਧਿਆਪਕਾਂ, ਪ੍ਰੋਫੈਸਾਹਿਬਾਨ ਦੀਆਂ ਡਿਉਂਟੀਆਂ ਲਗਾਈਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਮੌਜੂਦ ਪੁਖਤਾ ਜਾਣਕਾਰੀ ਮੁਤਾਬਿਕ ਚੋਣ ਪ੍ਰਚਾਰ ਲਈ ਖਾਲਸਾ ਕਾਲਜ਼ ਅੰਮ੍ਰਿਤਅਤੇ ਇਸ ਨਾਲ ਸੰਬਧਤ ਸ੍ਰੀ ਗੁਰੂ ਤੇਗ ਬਹਾਦੁਰ ਕਾਲਜ ਦੇ ਪ੍ਰੋਫੈ, ਅਧਿਆਪਕ ਤੇ ਹੋਰ ਕਰਮਚਾਰੀ ਡਿਉਂਟੀ ਦੇ ਨਾਲ ਨਾਲ ਛੀਨਾਂ ਲਈ ਚੋਣ ਪ੍ਰਚਾਰ ਲਈ ਕੰਮ ਕਰਦੇ ਹਨ, ਜੋ ਕਿ ਸਿੱਧੇ ਤੌਰ ਤੇ ਵਿਦਿਆਰਥੀਆਂ ਦੇ ਭਵਿਖ ਨਾਲ ਖਿਲਵਾੜ ਹੈ ਕਿਉਂਕਿ ਅਗਲੇਰੇ ਦਿਨਾਂ ਵਿਚ ਵਿਦਿਆਰਥੀਆਂ ਦੇ ਸਲਾਨਾ ਇਮਤਿਹਾਨ ਆਉਾਂਣ ਾਲੇ ਹਨ। ਅਧਿਆਪਕ, ਪ੍ਰੋਫੈਤੇ ਕਾਲਜਾਂ ਸਕੂਲਾਂ ਦਾ ਅਮਲਾ ਫੈਲਾ ਛੀਨਾਂ ਦੀ ਚੋਣ ਮਹਿੰਮ ਵਿਚ ਰੁੱਝਾ ਹੋਇਆ ਹੈ ਤੇ ਵਿਦਿਆਰਥੀਆਂ ਦਾ ਭਵਿਖ ਦਾਅ ਤੇ ਲਗਾ ਹੋਇਆ ਹੈ। ਉਨ੍ਹਾਂ ਕਿਹਾ ਕਿ ਖਾਲਸਾ ਕਾਲਜ਼ ਜਾਂ ਇਸ ਨਾਲ ਸੰਬਧਤ ਵਿਦਿਅਕ ਅਦਾਰੇ ਭਾਰਤੀ ਜਨਤਾ ਪਾਰਟੀ ਅਕਾਲੀ ਦਲ ਦੀ ਨਿਜੀ ਜਗੀਰ ਨਹੀ। ਉਨ੍ਹਾਂ ਅੰਿਮ੍ਰਤਦੇ ਡਿਪਟੀ ਕਮਿਸ਼ਨਰ ਕਮ ਚੋਣ ਅਧਿਕਾਰੀ ਨੂੰ ਅਪੀਲ ਕੀਤੀ ਕਿ ਉਹ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਣ ਤਾਂ ਕਿ ਵਿਦਿਅਕ ਅਦਾਰਿਆਂ ਦੇ ਸਟਾਫ ਦੀ ਸਿਆਸੀ ਕੰਮਾਂ ਲਈ ਕੀਤੀ ਜਾ ਰਹੀ ਦੁਰਵਰਤੋ ਰੋਕੀ ਜਾ ਸਕੇ।
Check Also
ਸ਼੍ਰੋਮਣੀ ਕਮੇਟੀ ਵੱਲੋਂ ਸਿੰਘ ਸਾਹਿਬ ਗਿਆਨੀ ਮੋਹਣ ਸਿੰਘ ਦੀ ਯਾਦ ’ਚ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਏ ਭੋਗ
ਅੰਮ੍ਰਿਤਸਰ, 26 ਫ਼ਰਵਰੀ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਮੁੱਖ ਗ੍ਰੰਥੀ ਸਿੰਘ …
Punjab Post Daily Online Newspaper & Print Media