Friday, March 27, 2026

ਚਿੱਟੇ ਕਾਰਨ ਮਾਂ ਬਾਪ ਨੂੰ ਢੋਣੀਆਂ ਪਈਆਂ ਨੌਜਵਾਨ ਬੱਚਿਆਂ ਦੀਆਂ ਲਾਸ਼ਾਂ

PPN0102201704ਅੰਮ੍ਰਿਤਸਰ, 1 ਫਰਵਰੀ (ਪੰਜਾਬ ਪੋਸਟ- ਸੁਖਬੀਰ ਸਿੰਘ)- ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਕਾਂਗਰਸ ਦੇ ਉਮੀਦਵਾਰ ਗੁਰਜੀਤ ਸਿੰਘ ਔਜਲਾ ਨੇ ਅੱਜ ਮਜੀਠਾ ਹਲਕੇ ਵਿਚ ਵਿਧਾਨ ਸਭਾ ਹਲਕਾ ਮਜੀਠਾ ਤੋਂ ਕਾਂਗਰਸ ਦੇ ਉਮੀਦਵਾਰ ਸੁਖਜਿੰਦਰਰਾਜ ਸਿੰਘ ਲਾਲੀ ਮਜੀਠੀਆ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ।ਔਜਲਾ ਨੇ ਕਿਹਾ ਕਿ ਪੰਜਾਬ ਵਿਚ ਮਾਫੀਆਰਾਜ ਦਾ ਖਾਤਮਾ ਹੋਣ ਹੀ ਵਾਲਾ ਹੈ ਤੇ 11 ਮਾਰਚ ਤੋਂ ਪੰਜਾਬ ਵਿੱਚ ਇਕ ਨਵੀ ਸਵੇਰ ਚੜ੍ਹੇਗੀ। ਅੱਜ ਪੰਜਾਬ ਵਿਚ ਕੋਈ ਵੀ ਸੁਰਖਿਅਤ ਨਹੀ ਹੈ। ਹਾਲਾਤ ਇਹ ਹਨ ਕਿ ਪੰਜਾਬ ਵਿਚ ਅਪਰਾਧੀਆਂ ਦੇ ਹੌਸਲੇ ਇਨੇ ਬੁਲੰਦ ਹਨ ਕਿ ਧੀਆਂ ਭੈਣਾਂ ਦੀਆਂ ਇੱਜ਼ਤਾਂ ਨੂੰ ਸ਼ਰੇਆਮ ਹੱਥ ਵਿਚ ਵੀ ਕੋਈ ਡਰ ਨਹੀ ਰਿਹਾ। ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ। ਰਾਜ ਵਿਚ ਰੇਤ ਮਾਫੀਆ, ਸ਼ਰਾਬ ਮਾਫੀਆ, ਕੇਬਲ ਮਾਫੀਆ, ਟ੍ਰਾਂਸਪੋਰਟ ਮਾਫੀਆ ਚਲ ਰਿਹਾ ਹੈ।ਨਸ਼ੇ ਦਾ ਸਰਗਣਾ ਚਿੱਟੇ ਦਾ ਕਾਰੋਬਾਰ ਕਰਕੇ ਪੰਜਾਬ ਦੀ ਜਵਾਨੀ ਖਤਮ ਕਰ ਰਿਹਾ ਹੈ। ਮਜੀਠਾ ਵਿਚ ਕਈ ਘਰ ਅਜਿਹੇ ਹਨ ਜਿਥੇ ਕਮਾਉਣ ਵਾਲਾ ਵੀ ਕੋਈ ਵੀ ਨਹੀ ਰਿਹਾ।ਉਨ੍ਹਾਂ ਕਿਹਾ ਕਿ ਰਾਜ ਦੇ ਲੋਕਾਂ ਨੇ 10 ਸਾਲ ਤਕ ਜੋ ਸੰਤਾਪ ਝਲਿਆ ਹੈ ਉਸ ਦਾ ਦਰਦ ਪੰਜਾਬੀ ਹੀ ਜਾਣਦੇ ਹਨ।ਝੂਠੇ ਪਰਚੇ ਦਰਜ ਹੋਏ, ਹੱਕ ਮੰਗਣ ਵਾਲਿਆਂ ਨੂੰ ਡਾਂਗਾਂ ਨਾਲ ਕੁੱਟਿਆ ਗਿਆ, ਪੰਜਾਬ ਵਿਚ ਨਸ਼ੇ ਦਾ ਕਾਰੋਬਾਰ ਵਧਿਆ ਤੇ ਮਾਂ ਬਾਪ ਨੂੰ ਚਿੱਟੇ ਕਾਰਨ ਨੌਜਵਾਨ ਬੱਚਿਆਂ ਦੀਆਂ ਲਾਸ਼ਾਂ ਢੋਹਣੀਆਂ ਪਈਆਂ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਾਣਦੇ ਹਨ ਕਿ ਪੰਜਾਬ ਦਾ ਨੌਜਵਾਨ ਨਸ਼ਿਆਂ ਕਾਰਨ ਮਰ ਰਿਹਾ ਹੈ, ਪਰ ਉਹ ਨਸ਼ੇ ਦੇ ਸੌਦਾਗਰਾਂ ਦੇ ਖਿਲਾਫ ਕਾਰਵਾਈ ਕਰਨ ਦੀ ਬਜਾਏ ਰੇਡੀਓ ’ਤੇ ਮਨ ਕੀ ਬਾਤ ਵਿਚ ਹੀ ਅਫਸੋਸ ਜਾਹਿਰ ਕਰਦੇ ਹਨ ਕਿ ਪੰਜਾਬ ਵਿਚ 70 ਫੀਸਦੀ ਨੌਜਵਾਨ ਨਸ਼ਿਆਂ ਵਿਚ ਡੁੱਬ ਗਏ ਹਨ।ਉਨ੍ਹਾਂ ਹਲਕਾ ਮਜੀਠਾ ਦੇ ਵੋਟਰਾਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਉਹ ਕਿਸੇ ਦੀਆਂ ਧਮਕੀਆਂ ਤੋਂ ਨਾ ਡਰਨ ਕਿਉਂਕਿ ਪੰਜਾਬ ਵਿਚ ਸੱਤਾ ਪਰਿਵਰਤਨ ਦੀ ਹਨੇਰੀ ਝੁਲ ਰਹੀ ਹੈ ਤੇ ਇਸ ਕ੍ਰਾਂਤੀ ਦਾ ਮੁੱਢ ਮਜੀਠੇ ਤੋਂ ਬੱਝ ਚੁੱਕਾ ਹੈ ।ਆਮ ਆਦਮੀ ਪਾਰਟੀ ਨੂੰ ਨਿਸ਼ਾਨੇ ਤੇ ਲੈਂਦਿਆਂ ਔਜਲਾ ਨੇ ਕਿਹਾ ਕਿ ਬਾਹਰੀ ਲੋਕ ਮਜੀਠਾ ਦਾ ਵਿਕਾਸ ਨਹੀ ਕਰ ਸਕਦੇ।3 ਫਰਵਰੀ ਤੋਂ ਬਾਅਦ ਆਪ ਵਰਕਰ ਲੱਭਣੇ ਔਖੇ ਹੋ ਜਾਣਗੇ।

Check Also

ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ

ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …

Leave a Reply