Friday, March 27, 2026

ਛੀਨਾ ਨੇ ਕੇਂਦਰੀ ਬਜਟ ਨੂੰ ਕਿਰਸਾਨੀ ਅਤੇ ਸਨਅਤ ਲਈ ਲਾਹੇਵੰਦ ਦੱਸਿਆ

ਅੰਮ੍ਰਿਤਸਰ, 1 ਫਰਵਰੀ (ਪੰਜਾਬ ਪੋਸਟ- ਸੁਖਬੀਰ ਸਿੰਘ)- ਪੰਜਾਬ ਭਾਜਪਾ ਦੇ ਸੀਨੀਅਰ ਨੇਤਾ ਰਜਿੰਦਰ ਮੋਹਨ ਸਿੰਘ ਛੀਨਾ ਨੇ ਅੱਜ ਕੇਂਦਰੀ ਵਿੱਤ ਮੰਤਰੀ ਸ੍ਰੀ ਅਰੁਣ ਜੇਤਲੀ ਦੁਆਰਾ ਲੋਕ ਸਭਾ ’ਚ ਪੇਸ਼ ਕੀਤੇ ਗਏ ਬਜ਼ਟ ਨੂੰ ਸਲਾਹਉਂਦਿਆਂ ਇਸ ਨੂੰ ਕਿਰਸਾਨੀ ਅਤੇ ਸਨਅਤ ਲਈ ਲਾਹੇਵੰਦ ਦੱਸਿਆ।PPN0102201709ਉਨ੍ਹਾਂ ਕਿਹਾ ਕਿ ਖੇਤੀਬਾੜੀ ਖੇਤਰ ਦਾ ਇਸ ਬਜਟ ’ਚ ਖਾਸ ਧਿਆਨ ਰੱਖਿਆ ਗਿਆ ਹੈ, ਜਿਸਦੇ ਲਈ 10 ਲੱਖ ਕਰੋੜ ਦੀ ਵੱਡੀ ਰਾਸ਼ੀ ਕਿਰਸਾਨੀ ਕਰਜ਼ਿਆਂ ਦੇ ਰੂਪ ’ਚ ਪ੍ਰਦਾਨ ਕੀਤੀ ਜਾਵੇਗੀ।ਜਿਸ ਨਾਲ ਖੇਤੀਬਾੜੀ ਨੂੰ ਪ੍ਰਫੁਲਿੱਤ ਕਰਨ ’ਚ ਬਲ ਮਿਲੇਗਾ। ਇਸ ਤੋਂ ਇਲਾਵਾ ਡੇਅਰੀ ਵਿਕਾਸ ਦੇ ਲਈ 8 ਹਜ਼ਾਰ ਕਰੋੜ ਰੁਪਏ ਹੋਰ ਰੱਖੇ ਗਏ ਹਨ।
ਛੋਟੇ ਅਤੇ ਵੱਡੇ ਵਪਾਰ ’ਚ ਸਨਅਤ ਦਾ ਵੀ ਇਸ ਬਜ਼ਟ ’ਚ ਖ਼ਾਸ ਧਿਆਨ ਰੱਖਿਆ ਗਿਆ ਹੈ, ਜਿਸ ’ਚ ਟੈਕਸ ’ਚ ਛੂਟ ਤੋਂ ਇਲਾਵਾ ਉਦਯੋਗ ਨੂੰ ਬੜ੍ਹਾਵਾ ਦੇਣ ਲਈ ਬਹੁਤ ਸਾਰੀਆਂ ਯੋਜਨਾਵਾਂ ਦਾ ਐਲਾਨ ਕੀਤਾ ਗਿਆ ਹੈ। ਇਸ ਤੋਂ ਇਲਾਵਾ ਕਰਮਚਾਰੀਆਂ ਨੂੰ ਮੁੱਖ ਤੌਰ ’ਤੇ ਫਾਇਦਾ ਪਹੁੰਚਾਉਣ ਲਈ ਇਨਕਮ ਟੈਕਸ ’ਚ ਭਾਰੀ ਛੂਟ ਦਾ ਐਲਾਨ ਵੀ ਸ਼ਲਾਘਾਯੋਗ ਹੈ। ਛੀਨਾ ਨੇ ਕਿਹਾ ਕਿ ਉਪਜਾਊ ਮਿੱਟੀ ਸਿਹਤ ਕਾਰਡ, ਖੇਤੀਬਾੜੀ ਲੈਬਾਂ, ਖੇਤੀਬਾੜੀ ਵਿਗਿਆਨ ਕੇਂਦਰਾਂ ਆਦਿ ਨੂੰ ਸਥਾਪਿਤ ਕੀਤਾ ਗਿਆ ਹੈ, ਜੋ ਕਿ ਖੇਤੀਬਾੜੀ ਲਈ ਲਾਭਕਾਰੀ ਸਿੱਧ ਹੋਵੇਗਾ।
ਛੀਨਾ ਜੋ ਕਿ ਹਲਕਾ ਅੰਮ੍ਰਿਤਸਰ ਲੋਕ ਸਭਾ ਸੀਟ ਲਈ ਭਾਜਪਾ ਅਕਾਲੀ ਦਲ ਦੇ ਸਾਂਝੇ ਉਮੀਦਵਾਰ ਹਨ, ਨੇ ਆਪਣੇ ਚੋਣ ਜਲਸਿਆਂ ’ਚ ਵੀ ਦੁਪਿਹਰ ਤੋਂ ਬਾਅਦ ਬਜਟ ਦਾ ਖਾਸ ਜ਼ਿਕਰ ਕੀਤਾ।ਉਨ੍ਹਾਂ ਕਿਹਾ ਕਿ ਬਜ਼ਟ ’ਚ ਹਰੇਕ ਵਰਗ ਦਾ ਅਤੇ ਖ਼ਾਸ ਕਰਕੇ ਗਰੀਬ ਪਰਿਵਾਰਾਂ ਦਾ ਮੁੱਖ ਤੌਰ ‘ਤੇ ਖਿਆਲ ਰੱਖਿਆ ਗਿਆ ਹੈ, ਜਿਸ ’ਚ ਸਾਰੇ ਪਿੰਡਾਂ ਨੂੰ ਬਿਜਲੀ ਸਪਲਾਈ ਕਰਨ, ਪ੍ਰਧਾਨ ਮੰਤਰੀ ਅਵਾਸ ਯੋਜਨਾ ਅਧੀਨ ਘਰ ਬਣਾ ਕੇ ਦੇਣ, ਸਕੂਲਾਂ, ਕਾਲਜਾਂ ਤੇ ਹੋਰ ਉਚੇਰੀ ਸਿੱਖਿਆ ਦੀਆਂ ਸੰਸਥਾਵਾਂ ਦੇ ਵਿਸਥਾਰ ਆਦਿ ਦਾ ਮੁੱਖ ਜ਼ਿਕਰ ਕੀਤਾ ਗਿਆ ਹੈ।ਉਨ੍ਹਾਂ ਨੇ ਸਿਆਸੀ ਪਾਰਟੀਆਂ ਨੂੰ ਦਿੱਤੇ ਜਾਂਦੇ ਚੰਦੇ ਨੂੰ ਵੀ ਦਰੁਸਤ ਕਰਨ ਲਈ ਉਠਾਏ ਕਦਮਾਂ ਦੀ ਸ਼ਲਾਘਾ ਕੀਤੀ।

Check Also

ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ

ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …

Leave a Reply