Saturday, March 28, 2026

ਕਾਰਪੋਰੇਟ ਪੱਖੀ ਤੇ ਰੋਜਗਾਰ ਰਹਿਤ ਹੈ ਬੱਜ਼ਟ – ਡਾ. ਸ. ਸ ਛੀਨਾ

ਅੰਮ੍ਰਿਤਸਰ, 1 ਫਰਵਰੀ (ਪੰਜਾਬ ਪੋਸਟ ਸੁਖਬੀਰ ਸਿੰਘ)- ਕੇਂਦਰ ਸਰਕਾਰ ਵਲੋਂ ਪੇਸ਼ ਕੀਤਾ ਗਿਆ 2017-18 ਦਾ ਬਜਟ ਕਾਰਪੋਰੇਟ ਪਖੀ ਹੈ, 50 ਕਰੋੜ ਦੀਆਂ ਵਾਲੀਆਂ 67 ਲਖ ਕੰਪਨੀਆਂ ਦਾ ਟੈਕਸ ਘਟਾ ਕੇ 25 ਫੀਸਦੀ ਕਰਨ ਦੀ ਕੋਈ ਵਜ੍ਹਾ ਨਹੀ ਬਣਦੀ, ਜਦੋ ਕਿ 3 ਫੀਸਦੀ ਘਾਟੇ ਵਾਲੇ ਬੱਜ਼ਟ ਪਹਿਲਾਂ ਹੀ ਕੁੱਲ ਘਰੇਲੂ ਉਦਪਾਦਕ ਉਸ ਦੇ ਟੈਕਸ ਅਨੁਪਾਤ ਨਾਲ ਮੇਲ ਨਹੀ ਖਾਂਦਾ ਭਾਵੇਂ ਕਿ ਪੇਡੂ ਖੇਤਰ ਅਤੇ ਖੇਤਰੀ ਖੇਤਰ ਲਈ ਇਸ ਸਾਲ 24 ਫੀਸਦੀ ਦਾ ਵਾਧਾ ਕਰਕੇ 1.87 ਲਖ ਕਰੋੜ ਰੂਪੈ ਖਰਚ ਕਰਨ ਦੀ ਵਿਵਸਥਾ ਕੀਤੀ ਗਈ ਹੈ।ਪਰ ਖੇਤੀ ਵਸੋਂ ਨੂੰ ਖੇਤੀ ਅਧਾਰਿਤ ਉਦਯੋਗਾਂ ਵੱਲ ਬਦਲਣ ਅਤੇ ਨਵੇ ਰੁਜ਼ਗਾਰ ਪੈਦਾ ਕਰਨ ਲਈ ਇਸ ਬਜ਼ਟ ਵਿਚ ਕੁੱਝ ਵਿਚ ਨਜ਼ਰ ਨਹੀ ਆਉਦਾ।

Dr.S.S.Chhina_1
ਇੰਡੀਅਨ ਕੌਂਸਿਲ ਆਫ ਸੋਸ਼ਲ ਸਾਇੰਸਸ ਰਿਸਰਚ ਨਿਊ ਦਿੱਲੀ ਦਾ ਸੀਨੀਅਰ ਰਿਸਰਚ ਫੈਲੋ ਤੇ ਲੇਖਕ ਡਾ. ਸ.ਸ ਛੀਨਾ ਨੇ ਕਿਹਾ ਕਿ ਉਮੀਦ ਕੀਤੀ ਜਾਂਦੀ ਸੀ ਕਿ ਆਮਦਨ ਟੈਕਸ ਦੀਆਂ ਸਲੈਬਾਂ ਵਿਚ ਵਾਧਾ ਕੀਤਾ ਜਾਵੇਗਾ ਜੋ ਨਹੀ ਕੀਤਾ ਗਿਆ ਜਦੋ ਕਿ 2.5 ਲੱਖ ਰੂਪੈ ਦੀ ਸਲਾਨਾ ਆਮਦਨ ਜਿਸ ਨਾਲ ਮਸਾਂ ਘਰੇਲੂ ਲੋੜਾਂ ਹੀ ਪੂਰੀਆਂ ਹੂੰਦੀਆਂ ਹਨ ਉਸ `ਤੇ 5 ਫੀਸਦੀ ਟੈਕਸ ਲਗਾਇਆ ਗਿਆ ਹੈ ਜਦੋ ਕਿ 1 ਕਰੋੜ ਰੂਪੈ ਤੋ ਵਧ ਦੀ ਆਮਦਨ ਵਾਲਿਆਂ ਤੇ 10 ਫੀਸਦੀ ਸਰਚਾਰਜ ਲਗਾਇਆ ਗਿਆ ਹੈ ਜਿਸ ਤੋ ਇਹ ਬਜਟ ਕਾਰਪੋਰੇਟ ਪੱਖੀ ਲਗਦਾ ਹੈ।

Check Also

ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ

ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …

Leave a Reply