Saturday, March 28, 2026

ਕਰੰਟ ਲੱਗਣ ਕਾਰਨ ਇੱਕ ਦੀ ਮੌਤ, ਤਿੰਨ ਜਖਮੀ

ਫਾਜ਼ਿਲਕਾ, 1 ਫਰਵਰੀ (ਪੰਜਾਬ ਪੋਸਟ- ਵਿਨੀਤ ਅਰੋੜਾ)- ਫਾਜ਼ਿਲਕਾ-ਫਿਰੋਜ਼ਪੁਰ ਰੋਡ ਤੇ ਮੰਡੀ ਲਾਧੂਕਾ ਦੇ ਨੇੜੇ ਸਥਿਤ ਪਿੰਡ ਕਿੜਿਆਂ ਵਾਲਾ ’ਚ ਸੜਕ ਬਣਾਉਣ ਦਾ ਕੰਮ ਕਰਦੇ ਮਜਦੂਰਾਂ ਦੀ ਮਸ਼ੀਨ ਬਿਜਲੀ ਦੀਆਂ ਹਾਈਵੋਲਟੇਜ਼ ਤਾਰਾਂ ਨਾਲ ਲੱਗ ਜਾਣ ਕਾਰਨ ਇੱਕ ਮਜਦੂਰ ਦੀ ਮੌਤ ਹੋ ਗਈ ਅਤੇ ਤਿੰਨ ਮਜ਼ਦੂਰ ਜਖ਼ਮੀ ਹੋ ਗਏ।PPN0102201713

ਪ੍ਰਾਪਤ ਜਾਣਕਾਰੀ ਦੇ ਮੁਤਾਬਕ ਪਿੰਡ ਕਿੜਿਆਂ ਵਾਲਾ ਦੇ ਛੱਪੜ ਦੇ ਕੰਢੇ ਵਾਲੀ ਸੜਕ ਤੇ ਸੀਸੀ ਫਲੋਰਿੰਗ ਦਾ ਕੰਮ ਚੱਲ ਰਿਹਾ ਸੀ ਇਸ ਦੌਰਾਨ ਠੇਕੇਦਾਰ ਦੇ ਚਾਰ ਮਜਦੂਰ ਬਜਰੀ ਮਿਕਸ ਕਰਨ ਵਾਲੀ ਮਸ਼ੀਨ ਨੂੰ ਸੜਕ ਦੇ ਦੂਸਰੇ ਪਾਸੇ ਲੈ ਜਾਣ ਲੱਗੇ ਤਾਂ ਬਿਜਲੀ ਦੀ ਤਾਰ ਢਿੱਲੀ ਹੋਣ ਕਾਰਨ ਮਸ਼ੀਨ ਉਪਰੋਂ ਤਾਰਾਂ ਨਾਲ ਟਕਰਾ ਗਈ ਜਿਸ ਕਾਰਨ ਚੰਨਾਂ ਸਿੰਘ (26), ਬਲਵੀਰ ਸਿੰਘ (50), ਕੁਲਵੰਤ ਸਿੰਘ (30) ਅਤੇ ਕਾਲਾ ਸਿੰਘ (30) ਸਾਰੇ ਵਾਸੀ ਪਿੰਡ ਜੋਧਾ ਭੈਣੀ ਗੰਭੀਰ ਰੂਪ ਵਿਚ ਜਖਮੀ ਹੋ ਗਏ। ਜਦੋਂ ਠੇਕੇਦਾਰ ਵੱਲੋਂ ਆਪਣੀ ਗੱਡੀ ਰਾਹੀ ਗੰਭੀਰ ਰੂਪ ਵਿਚ ਜਖ਼ਮੀ ਹੋਏ ਚੰਨਾਂ ਸਿੰਘ ਨੂੰ ਹਸਪਤਾਲ ਲੈਜਾਇਆ ਜਾ ਰਿਹਾ ਸੀ ਤਾਂ ਉਸਦੀ ਰਸਤੇ ਵਿਚ ਹੀ ਮੌਤ ਹੋ ਗਈ।ਬਾਕੀ ਜ਼ਖ਼ਮੀਆਂ ਨੂੰੂ 108 ਐਬੂਲੈਂਸ ਰਾਹੀ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ਵਿਚ ਭਾਰਤੀ ਕਰਵਾਇਆ ਗਿਆ ਹੈ।

PPN0102201714
ਵਰਣਨਯੋਗ ਹੈ ਕਿ ਮ੍ਰਿਤਕ ਦਾ ਅਜੇ 2 ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ। ਇਸ ਘਟਨਾ ਤੋਂ ਬਾਅਦ ਗੁੱਸੇ ਵਿਚ ਆਏ ਪਿੰਡ ਵਾਸੀਆਂ ਨੇ ਤਾਰਾ ਨੀਵੀਆਂ ਹੋਣ ਕਾਰਨ ਬਿਜਲੀ ਵਿਭਾਗ ਦੇ ਖਿਲਾਫ਼ ਨਾਅਰੇਬਾਜੀ ਕਰਕੇ ਰੋਸ ਪ੍ਰਦਰਸ਼ਨ ਵੀ ਕੀਤਾ।ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਪਿੰਡ ਦੀਆਂ ਨਾਲੀਆਂ ਸਾਫ ਕਰਨ ਵਾਲਾ ਇੱਕ ਵਿਅਕਤੀ ਇਸ ਦੀ ਲਪੇਟ ਵਿਚ ਆ ਗਿਆ ਸੀ ਪਰ ਅੱਜ ਤੱਕ ਇਨ੍ਹਾਂ ਤਾਰਾਂ ਨੂੰ ਉੱਚਾ ਕਰਨ ਵੱਲ ਵਿਭਾਗ ਵੱਲੋਂ ਕੋਈ ਧਿਆਨ ਨਹੀਂ ਦਿੱਤਾ ਗਿਆ।

Check Also

ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ

ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …

Leave a Reply