
ਅੰਮ੍ਰਿਤਸਰ, 2 ਫਰਵਰੀ (ਪੰਜਾਬ ਪੋਸਟ ਜਗਦੀਪ ਸਿੰਘ ਸੱਗੂ) – ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਜਿਲ੍ਹਾ ਚੋਣ ਅਫਸਰ ਬਸੰਤ ਗਰਗ ਨੇ ਕਿਹਾ ਕਿ 4 ਫਰਵਰੀ 2017 ਨੂੰ ਚੋਣਾਂ ਵਾਲੇ ਦਿਨ ਜਿਲ੍ਹਾ ਅੰਮ੍ਰਿਤਸਰ ਵਿੱਚ ਪੈਂਦੇ ਸਮੂਹ ਫੈਕਟਰੀਜ਼, ਵਪਾਰਕ ਅਦਾਰੇ ਬੰਦ ਰੱਖਣੇ ਯਕੀਨੀ ਬਣਾਏ ਜਾਣ ਤਾਂ ਜੋ ਇਹ ਅਦਾਰਿਆਂ ਵਿੱਚ ਕੰਮ ਕਰਦੇ ਕਰਮਚਾਰੀ ਆਪਣੀ ਵੋਟ ਦਾ ਇਸਤੇਮਾਲ ਕਰ ਸਕਣ।ਇਹ ਵੀ ਸੂਚਿਤ ਕੀਤਾ ਜਾਂਦਾ ਹੈ ਕਿ ਐਮਰਜੈਸੀ ਸੇਵਾਵਾਂ ਵਾਲੇ ਅਦਾਰਿਆਂ ਨੂੰ ਇਹ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਆਪਣੇ ਕਰਮਚਾਰੀਆਂ ਨੂੰ ਘੱਟੇ ਘੱਟ ਅੱਧੇ ਦਿਨ ਦੀ ਛੁੱਟੀ ਜਰੂਰ ਦੇਣ ਤਾਂ ਜੋ ਕਰਮਚਾਰੀ ਆਪਣੀ ਵੋਟ ਦਾ ਇਸਤੇਮਾਲ ਕਰ ਸਕਣ।
Punjab Post Daily Online Newspaper & Print Media