Monday, March 30, 2026

ਹਰ ਵਰਗ ਦੇ ਲਈ ਸੌਗਾਤ ਲਿਆਇਆ ਮੋਦੀ ਦਾ ਬਜ਼ਟ- ਜਿਆਣੀ

ਫਾਜ਼ਿਲਕਾ, 2 ਫਰਵਰੀ (ਪੰਜਾਬ ਪੋਸਟ ਬਿਊਰੋ- ਵਿਨੀਤ ਅਰੋੜਾ)- ਕੇਂਦਰ ਸਰਕਾਰ ਵੱਲੋਂ ਪੇਸ਼ ਕੀਤਾ ਗਿਆ ਬਜਟ ਹਰ ਵਰਗ ਦੇ ਲਈ ਇੱਕ ਵੱਡੀ ਸੋਗਾਤ ਲੈਕੇ ਆਇਆ ਹੈ ਅਤੇ ਗਰੀਬ ਵਰਗ ਦੇ ਲਈ ਤਾਂ ਇਹ ਇੱਕ ਉਮੀਦ ਦੀ ਕਿਰਨ ਦੀ ਤਰ੍ਹਾਂ ਹੈ ਜਿਨ੍ਹਾਂ ਨੂੰ ਪੱਕੇ ਮਕਾਨ ਮਿਲਣਗੇ ਅਤੇ ਹਰ ਦਿਹਾਤੀ ਪਰਿਵਾਰ ਨੂੰ 100 ਦਿਨ ਦੇ ਰੋਜ਼ਗਾਰ ਦੀ ਗਰੰਟੀ ਵੀ ਮਿਲੇਗੀ।Jiani Surjit

ਫਾਜ਼ਿਲਕਾ ਤੋਂ ਅਕਾਲੀ ਭਾਜਪਾ ਦੇ ਸਾਂਝੇ ਉਮੀਦਵਾਰ ਸੁਰਜੀਤ ਕੁਮਾਰ ਜਿਆਣੀ ਨੇ ਕਿਹਾ ਕਿ ਦੇਸ਼ ਦੇ ਹਰ ਵਰਗ ਸਬੰਧੀ ਜੇਕਰ ਕੋਈ ਸੋਚਣ ਵਾਲੀ ਪਾਰਟੀ ਹੈ ਤਾਂ ਉਹ ਭਾਜਪਾ ਹੀ ਹੈ। ਬਜਟ ਦੇ ਮੁਤਾਬਕ ਹਰ ਗਰਭਵਤੀ ਔਰਤ ਨੂੰ 6 ਹਜ਼ਾਰ ਰੁਪਏ ਦੀ ਰਕਮ ਖਾਤੇ ਵਿਚ ਮਿਲੇਗੀ, ਜਿਸ ਤੋਂ ਉਹ ਖੁਦ ਆਪਣਾ ਅਤੇ ਬੱਚੇ ਦਾ ਸਹੀ ਢੰਗ ਨਾਲ ਧਿਆਨ ਰੱਖ ਸਕੇਗੀ। ਇਸ ਤੋਂ ਇਲਾਵਾ ਇਨਕਮ ਟੈਕਸ ਵਿਚ ਵੀ ਕਈ ਬਦਲਾਅ ਕੀਤੇ ਗਏ ਹਨ। ਇਸ ਵਿਚ 3 ਲੱਖ ਤੱਕ ਦੀ ਆਮਦਨੀ ਟੈਕਸ ਫ੍ਰੀ ਹੈ, ਉੱਥੇ 3 ਤੋਂ 5 ਲੱਖ ਤੱਕ ਦੀ ਆਮਦਨੀ ਵਾਲਾ ਮੱਧ ਵਰਗੀ ਪਰਿਵਾਰ ਤੇ ਟੈਕਸ ਵਿਚ 50 ਫੀਸਦੀ ਛੂਟ ਦਿੱਤੀ ਗਈ ਹੈ। ਇਸ ਤੋਂ ਇਲਾਵਾ ਸੀਨੀਅਰ ਨਾਗਰਿਕਾਂ ਨੂੰ ਹੈਲਥ ਕਾਰਡ ਵੀ ਮਿਲੇਗਾ, ਜੋ ਆਧਾਰ ਨਾਲ ਲਿੰਕ ਹੋਵੇਗਾ ਅਤੇ ਜਮਾਂ ਰਕਮ ਤੇ ਐਲ.ਆਈ.ਸੀ ਤੋਂ 8 ਫੀਸਦੀ ਰਿਟਰਨ ਦੀ ਗਰੰਟੀ ਵੀ ਦਿੱਤੀ ਗਈ ਹੈ। ਜਿਆਣੀ ਨੇ ਕਿਹਾ ਕਿ ਇਸ ਬਜਟ ਨਾਲ ਗਰੀਬਾਂ ਦੇ ਭਵਿੱਖ ਨੂੰ ਸੁਰੱਖਿਅਤ ਕਰਨ ਵੱਲ ਇੱਕ ਅਹਿਮ ਕਦਮ ਅੱਗੇ ਵਧਾਇਆ ਗਿਆ ਹੈ। ਇਹ ਹੀ ਨਹੀਂ ਸਰਕਾਰੀ ਹਸਪਤਾਲ ਵਿਚ ਡਲੀਵਰੀ ਕਰਵਾਉਣ ਤੇ ਮਾਂ ਨੂੰ ਦਿੱਤੀ ਜਾਣ ਵਾਲੀ ਰਕਮ ਵਿਚ ਵਾਧਾ ਵੀ ਇੱਕ ਸ਼ਲਾਘਾਯੋਗ ਕਦਮ ਹੈ। ਕਿਉਂਕਿ ਇਸ ਨਾਲ ਸਰਕਾਰੀ ਸੰਸਥਾਵਾਂ ਵਿਚ ਡਲੀਵਰੀ ’ਚ ਵਾਧਾ ਹੋਵਗਾ।

Check Also

ਖ਼ਾਲਸਾ ਕਾਲਜ ਵਿਖੇ ਰਾਸ਼ਟਰੀ ਸੈਮੀਨਾਰ ਕਰਵਇਆ ਗਿਆ

ਅੰਮ੍ਰਿਤਸਰ, 29 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਰਾਜਨੀਤੀ ਵਿਗਿਆਨ ਅਤੇ ਲੋਕ ਪ੍ਰਸ਼ਾਸਨ …

Leave a Reply