Monday, March 30, 2026

ਸੁਰਜੀਤ ਜਿਆਦੀ ਦੇ ਰੋਡ ਸ਼ੋਅ ਨੇ ਵਿਰੋਧੀਆਂ ਦੇ ਉਡਾਏ ਹੋਸ਼

ਫਾਜ਼ਿਲਕਾ, 2 ਫਰਵਰੀ (ਪੰਜਾਬ ਪੋਸਟ ਬਿਊਰੋ- ਵਿਨੀਤ ਅਰੋੜਾ)- ਜੇਕਰ ਲੋਕਾਂ ਦੀ ਭੀੜ ਚੋਣ ਜਿਤਣ ਦਾ ਪੈਮਾਨਾ ਹੈ ਤਾਂ ਅਕਾਲੀ ਭਾਜਪਾ ਉਮੀਦਵਾਰ ਸੁਰਜੀਤ ਕੁਮਾਰ ਜਿਆਣੀ ਫਾਜ਼ਿਲਕਾ ਵਿਧਾਨਸਭਾ ਤੋਂ ਰਿਕਾਰਡਤੋੜ ਵੋਟਾਂ ਨਾਲ ਜਿੱਤਣਗੇ। ਅੱਜ ਰੋਡ ਸ਼ੋ ਵਿਚ ਕੀ ਨੋਜ਼ਵਾਨ, ਕੀ ਬੱਚੇ, ਕੀ ਬਜ਼ੁਰਗ ਇੱਥੋਂ ਤੱਕ ਕਿ ਔਰਤਾਂ ਦੀ ਟਰਾਲੀਆਂ ਅਤੇ ਕਾਰਾਂ ਵਿਚ ਹਿੱਸੇਦਾਰੀ ਨੇ ਜਤਾ ਦਿੱਤਾ ਕਿ ਚੋਣਾਵੀ ਫਿਜਾ ਵਿਚ ਸੁਰਜੀਤ ਜਿਆਣੀ ਦਾ ਕੋਈ ਮੁਕਾਬਲਾ ਨਹੀਂ ਹੈ।PPN0202201713

ਅੱਜ ਦੀ ਤਰੀਕ ਵਿਚ ਉਹ ਹੀ ਜਿੱਤ ਦੇ ਸਰਤਾਜ਼ ਹਨ।ਸਵੇਰੇ ਅਨਾਜ਼ ਮੰਡੀ ਤੋਂ ਸ਼ੁਰੂ ਹੋਏ ਰੋਡ ਸ਼ੋ ਵਿਚ ਜਿਆਣੀ ਨੇ ਖੁਦ ਟਰੈਕਟਰ ਚਲਾਕੇ ਰੋਡ ਸ਼ੋ ਦੀ ਸ਼ੁਰੂਆਤ ਕੀਤੀ। ਜੋ ਇਸ ਇਤਿਹਾਸਕ ਪਲ ਦਾ ਗਵਾਹ ਬਣਿਆ। ਰੋਡ ਸ਼ੋ ਦੇ ਦੌਰਾਨ ਵ੍ਹੀਕਲਾਂ ਦੀਆਂ ਲਾਈਨਾਂ ਇਨੀਆਂ ਲੰਬੀਆਂ ਨ ਕਿ ਪੂਰਾ ਸ਼ਹਿਰ ਮਨੋ ਰੁਕ ਜਿਹਾ ਗਿਆ ਹੋਵੇ ਅਤੇ ਅਜਿਹਾ ਲੱਗਿਆ ਕਿ ਪੂਰਾ ਸ਼ਹਿਰ ਭਾਜਪਾਮਈ ਹੋ ਗਿਆ ਹੈ।ਰੋਡ ਸ਼ੋਅ ਵਿਚ ਸਭ ਤੋਂ ਅੱਗੇ ਭਾਜਯੁਮੋ ਦੇ ਜ਼ਿਲ੍ਹਾ ਪ੍ਰਧਾਨ ਰਾਣਾ ਸੰਧੂ ਦੀ ਅਗਵਾਈ ਵਿਚ ਮੋਟਰ ਸਾਇਕਲ ਰੈਲੀ ਸੀ ਤਾਂ ਉਸਦੇ ਪਿੱਛੇ ਟਰੈਕਟਰਾਂ ਦਾ ਕਾਫ਼ਲਾ, ਉਸ ਤੋਂ ਬਾਅਦ ਹਜ਼ਾਰਾਂ ਦੀ ਗਿਣਤਦੀ ਵਿਚ ਲੋਕਾਂ ਦਾ ਵੱਡਾ ਕਾਫ਼ਲਾ।
ਸੁਰਜੀਤ ਜਿਆਣੀ ਦੇ ਸਮਰਥਨ ਵਿਚ ਉਮੜੀ ਭੀੜ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਉਨ੍ਹਾਂ ਦਾ ਕਾਫ਼ਲਾ ਨਵੀਂ ਅਨਾਜ਼ ਮੰਡੀ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ ਵੱਖ ਬਾਜ਼ਾਰਾਂ ਤੋਂ ਹੁੰਦਾ ਹੋਇਆ ਗਾਂਧੀ ਚੌਕ ਪਹੁੰਚਿਆ ਤਾਂ ਵ੍ਹੀਕਲਾਂ ਦੀ ਆਖਰੀ ਲਾਇਨ ਮਹਾਜਨ ਮਾਰਕੀਟ ਵਿਚ ਸੀ। ਇਸ ਕਾਫ਼ਲਾ ਨੂੰ ਵੇਖ ਕੇ ਜਨਤਾ ਦੇ ਨਾਲ ਦੁਕਾਨਦਾਰਾਂ ਦਾ ਜ਼ੋਸ ਇਸ ਕਦਰ ਬਾਹਰ ਆਇਆ ਕਿ ਉਨ੍ਹਾਂ ਨੇ ਦੁਕਾਨਾਂ ਤੋਂ ਬਾਹਰ ਆਕੇ ਸੁਰਜੀਤ ਜਿਆਣੀ ਤੇ ਨਾ ਸਿਰਫ਼ ਫੁੱਲਾਂ ਦੀ ਵਰਖਾ ਕੀਤੀ ਸਗੋਂ ਜੇਤੂ ਭਵ ਦਾ ਆਸ਼ੀਰਵਾਦ ਵੀ ਦਿੱਤਾ। ਲੋਕਾਂ ਦਾ ਜੋਸ ਵੇਖ ਕੇ ਵਿਰੋਧੀ ਵੀ ਦੰਗ ਰਹਿ ਗਏ ਅਤੇ ਪੂਰੇ ਸ਼ਹਿਰ ਵਿਚ ਸੁਰਜੀਤ ਜਿਆਣੀ ਦੇ ਰੋਡ ਸ਼ੋ ਦੇ ਚਰਚੇ ਹਰ ਕਿਸੇ ਦੀ ਜੁਬਾਨ ਤੇ ਹੋ ਗਏ ਕਿ ਤੀਸਰੀ ਵਾਰ ਜਿਆਣੀ ਨੂੰ ਜਿੱਤਣ ਤੋਂ ਕੋਈ ਤਾਕਤ ਨਹੀਂ ਰੋ ਸਕਦੀ। ਇੱਥੇ ਹੀ ਨਹੀਂ ਸਗੋਂ ਵਿਰੋਧੀਆਂ ਨੇ ਵੀ ਦਬੀ ਆਵਾਜ਼ ਵਿਚ ਸੁਰਜੀਤ ਜਿਆਣੀ ਦੀ ਜਿੱਤ ਨੂੰ ਕਿਧਰੇ ਨਾ ਕਿਧਰੇ ਸਵੀਕਾਰ ਕਰ ਲਿਆ ਹੈ।ਇਸ ਮੌਕੇ ਜਗਦੀਪ ਅਤੇ ਨਵਦੀਪ ਜਿਆਣੀ, ਸਾਬਕਾ ਮਾਰਕਿਟ ਕਮੈਟੀ ਚੈਅਰਮੇਨ ਅਸ਼ੋਕ ਜੈਰਥ, ਅਸ਼ਵਨੀ ਫੁਟੇਲ, ਅਰੁਣ ਨਾਰੰਗ, ਅਰੁਣ ਵਧਵਾ, ਜਗਦੀਸ਼ ਸੇਤੀਆ, ਰਮੇਸ਼ ਵਰਮਾ, ਸੁਬੋਧ ਵਰਮਾ ਸਮੇਤ ਵੱਖ ਵੱਖ ਪਿੰਡਾਂ ਦੀਆਂ ਪੰਚਾਇਤਾਂ ਅਤੇ ਆਕਲੀ ਭਾਜਪਾ ਦੇ ਵੱਖ ਵੱਖ ਮੋਰਚਿਆਂ ਦੇ ਅਹੁੱਦੇਦਾਰਾਂ ਤੋਂ ਇਲਾਵਾ ਭਾਜਪਾ ਆਗੂ ਅਤੇ ਵਰਕਰ ਹਾਜ਼ਰ ਸਨ।

Check Also

ਖ਼ਾਲਸਾ ਕਾਲਜ ਵਿਖੇ ਰਾਸ਼ਟਰੀ ਸੈਮੀਨਾਰ ਕਰਵਇਆ ਗਿਆ

ਅੰਮ੍ਰਿਤਸਰ, 29 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਰਾਜਨੀਤੀ ਵਿਗਿਆਨ ਅਤੇ ਲੋਕ ਪ੍ਰਸ਼ਾਸਨ …

Leave a Reply