ਅੰਮ੍ਰਿਤਸਰ, 2 ਫਰਵਰੀ (ਪੰਜਾਬ ਪੋਸਟ ਸੁਖਬੀਰ ਸਿੰਘ)- ਚੋਣ ਪ੍ਰਚਾਰ ਦੇ ਆਖਰੀ ਦਿਨ ਹਲਕਾ ਦੱਖਣੀ ਤੋਂ ਅਜਾਦ ਉਮੀਦਵਾਰ ਮਨਿੰਦਰਪਾਲ ਸਿੰਘ ਪਲਾਸੋਰ ਵੱਲੋ ਆਪਣੇ ਹਜਾਰਾਂ ਸਮੱਰਥਕਾਂ ਨਾਲ ਵਿਸ਼ਾਲ ਰੋਡ ਸ਼ੋਅ ਕੀਤਾ ਗਿਆ। 
ਨਵਾਂ ਦੌਰ ਨਵੀਂ ਸੋਚ ਘਰ ਘਰ, ਪਲਾਸੋਰ ਦੇ ਨਾਅਰੇ ਗੁਜਾਉਂਦੇਂ ਹੋਏ ਵਰਕਰਾਂ ਵਿੱਚ ਪਲਾਸੌਰ ਨੂੰ ਜਿਤਾਉਣ ਲਈ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਸੀ।ਰੋਡ ਸ਼ੋਅ ਦੋਰਾਨ ਪਲਾਸੌਰ ਨੇ ਹਲਕਾ ਦੱਖਣੀ ਦੀ ਜਨਤਾ ਨਾਲ ਵਾਅਦਾ ਕਰਦੇ ਹੋਏ ਕਿਹਾ ਕਿ ਉਹ ਜਿੱਤਣ ਉਪਰੰਤ ਨਸ਼ਿਆਂ ਦੇ ਮਕੁੰਮਲ ਖਾਤਮਾ ਕਰਵਾਉਣਗੇ ਲਈ ਕੋਈ ਕਸ਼ਰ ਬਾਕੀ ਨਹੀ ਛੱਡਣਗੇ।ਨਸ਼ਾ ਸੁਦਾਗਰਾਂ ਤੇ ਉਨ੍ਹ੍ਹਾ ਨੂੰ ਪਨਾਹ ਪੁਸ਼ਤੀ ਦੇਣ ਵਾਲਿਆਂ ਨੂੰ ਕਾਨੁੰਨ ਅਨੁਸਾਰ ਸਜਾਵਾਂ ਦਿਵਾਉਣਗੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਪਿਛਲੇ 10 ਸਾਲਾਂ ਤੋਂ ਹਲਕੇ ਦੀ ਜਨਤਾਂ ਨਾਲ ਝੂਠੇ ਵਾਅਦੇ ਕਰਕੇ ਸੱਤ੍ਹਾ ਦਾ ਸੁੱਖ ਭੋਗ ਚੁੱਕੇ ਉਸ ਉਮੀਦਵਾਰ ਨੂੰ ਭਾਰੀ ਵੋਟਾਂ ਦੇ ਫਰਕ ਨਾਲ ਹਰਾ ਕਿ ਆਪਣਾ ਰੋਸ ਪ੍ਰਗਟ ਕਰੋ।
Punjab Post Daily Online Newspaper & Print Media