Sunday, March 15, 2026

ਦਿੱਲੀ ਕਮੇਟੀ ਚੋਣਾਂ ਲਈ ਅਕਾਲੀ ਦਲ ਨੇ 26 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ

ਨਵੀਂ ਦਿੱਲੀ, 5 ਫਰਵਰੀ (ਪੰਜਾਬ ਪੋਸਟ ਬਿਊਰੋ)- ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਨੇ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਈ 26 ਉਮੀਦਵਾਰਾਂ ਦੀ ਪਹਿਲੀ ਲਿਸ਼ਟ ਜਾਰੀ ਕਰ ਦਿੱਤੀ। ਇਸ ਲਿਸ਼ਟ ਵਿਚ ਕਮੇਟੀ ਦੇ ਮੌਜੂਦਾ ਪੰਜੇ ਅਹੁਦੇਦਾਰਾਂ ਸਣੇ 18 ਮੌਜੂਦਾ ਕਮੇਟੀ ਮੈਂਬਰਾਂ ਦੇ ਨਾਂ ਸ਼ਾਮਿਲ ਹਨ। ਗ੍ਰੇਟਰ ਕੈਲਾਸ ਵਾਰਡ ਤੋਂ ਮਨਜੀਤ ਸਿੰਘ ਜੀ.ਕੇ., ਪੰਜਾਬੀ ਬਾਗ ਤੋਂ ਮਨਜਿੰਦਰ ਸਿੰਘ ਸਿਰਸਾ, ਪੀਤਮਪੁਰਾ ਤੋਂ ਮਹਿੰਦਰ ਪਾਲ ਸਿੰਘ ਚੱਢਾ, ਤ੍ਰੀ-ਨਗਰ ਤੋਂ ਸਤਪਾਲ ਸਿੰਘ ਅਤੇ ਫਤਹਿ ਨਗਰ ਵਾਰਡ ਤੋਂ ਅਮਰਜੀਤ ਸਿੰਘ ਫਤਹਿ ਨਗਰ ਚੋਣ ਮੈਦਾਨ ’ਚ ਉਤਰਨ ਵਾਲੇ ਕਮੇਟੀ ਅਹੁਦੇਦਾਰ ਹਨ।
ਅਕਾਲੀ ਦਲ ਦੇ ਬੁਲਾਰੇ ਪਰਮਿੰਦਰ ਪਾਲ ਸਿੰਘ ਨੇ ਦੱਸਿਆ ਕਿ ਬਾਕੀ ਰਹਿ ਗਏ 20 ਉਮੀਦਵਾਰਾਂ ਦੀ ਦੂਜੀ ਲਿਸ਼ਟ ਵੀ ਛੇਤੀ ਜਾਰੀ ਕੀਤੀ ਜਾਵੇਗੀ। ਮੌਜੂਦਾ ਕਮੇਟੀ ਮੈਂਬਰਾਂ ਵਿਚ ਹਰੀ ਨਗਰ ਵਾਰਡ ਤੋਂ ਅਵਤਾਰ ਸਿੰਘ ਹਿਤ, ਸ਼ਿਵ ਨਗਰ ਤੋਂ ਓਂਕਾਰ ਸਿੰਘ ਥਾਪਰ, ਕਾਲਕਾ ਜੀ ਤੋਂ ਹਰਮੀਤ ਸਿੰਘ ਕਾਲਕਾ, ਸਰੂਪ ਨਗਰ ਤੋਂ ਰਵਿੰਦਰ ਸਿੰਘ ਖੁਰਾਣਾ, ਮਾਡਨ ਟਾਉਨ ਤੋਂ ਕੈਪਟਨ ਇੰਦਰਪ੍ਰੀਤ ਸਿੰਘ, ਸ਼ਕਤੀ ਨਗਰ ਤੋਂ ਹਰਵਿੰਦਰ ਸਿੰਘ ਕੇ.ਪੀ., ਦੇਵ ਨਗਰ ਤੋਂ ਪਰਮਜੀਤ ਸਿੰਘ ਰਾਣਾ, ਰਜਿੰਦਰ ਨਗਰ ਤੋਂ ਪਰਮਜੀਤ ਸਿੰਘ ਚੰਢੋਕ, ਰਮੇਸ਼ ਨਗਰ ਤੋਂ ਤਨਵੰਤ ਸਿੰਘ, ਉਤਮ ਨਗਰ ਤੋਂ ਗੁਰਮੀਤ ਸਿੰਘ ਮੀਤਾ, ਸਫ਼ਦਰਜੰਗ ਐਨਕਲੇਵ ਤੋਂ ਕੁਲਦੀਪ ਸਿੰਘ ਸਾਹਨੀ, ਨਵੀਂਨ ਸ਼ਾਹਦਰਾ ਤੋਂ ਕੁਲਵੰਤ ਸਿੰਘ ਬਾਠ ਅਤੇ ਖੁਰੇਜ਼ੀ ਖਾਸ਼ ਤੋਂ ਜਤਿੰਦਰ ਪਾਲ ਸਿੰਘ ਗੋਲਡੀ ਦੇ ਨਾਂ ਸ਼ਾਮਿਲ ਹਨ।  ਇਸਦੇ ਇਲਾਵਾ ਜੰਗਪੁਰਾ ਵਾਰਡ ਤੋਂ ਸੀਨੀਅਰ ਅਕਾਲੀ ਆਗੂ ਕੁਲਦੀਪ ਸਿੰਘ ਭੋਗਲ, ਰਾਜੌਰੀ ਗਾਰਡਨ ਤੋਂ ਹਰਮਨਜੀਤ ਸਿੰਘ, ਵਿਸ਼ਨੂੰ ਗਾਰਡਨ ਤੋਂ ਮਨਜੀਤ ਸਿੰਘ ਓਲਖ, ਸ਼ਾਮ ਨਗਰ ਤੋਂ ਹਰਜੀਤ ਸਿੰਘ ਪੱਪਾ, ਤਿਲਕ ਨਗਰ ਤੋਂ ਦਲਜੀਤ ਸਿੰਘ ਸਰਨਾ, ਜਨਕਪੁਰੀ ਤੋਂ ਇਕਬਾਲ ਸਿੰਘ ਸ਼ੇਰਾ, ਮਾਲਵੀਅ ਨਗਰ ਤੋਂ ਓਂਕਾਰ ਸਿੰਘ ਰਾਜਾ ਅਤੇ ਗੀਤਾ ਕਾਲੋਨੀ ਤੋਂ ਹਰਿੰਦਰ ਪਾਲ ਸਿੰਘ ਦੇ ਨਾਂ ਸ਼ਾਮਿਲ ਹਨ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply