ਖਿਲਚੀਆਂ, 4 ਫਰਵਰੀ (ਪੰਜਾਬ ਪੋਸਟ – ਸੁੱਚਾ ਸਿੰਘ ਧੂਲਕਾ) – ਪਿਛਲੇ ਦੋ ਮਹੀਨੇ ਤੋਂ ਚੱਲ ਰਿਹਾ ਚੋਣਾਂ ਦਾ ਦੰਗਲ ਸ਼ਾਂਤੀ ਪੂਰਵਕ ਹੋ ਨਿਬੜੀਆਂ।ਸਵੇਰੇ 7:00 ਵਜੇ ਤੋਂ ਹੀ ਲੋਕ ਲੰਮੀਆਂ ਕਤਾਰਾਂ ਵਿਚ ਖੜ ਕੇ ਹੱਡ-ਚੀਰਵੀਂ ਠੰਡ ਵਿੱਚ ਆਪੋ-ਆਪਣੇ ਉਮੀਦਵਾਰਾਂ ਨੂੰ ਵੋਟ ਦੇਣ ਲਈ ਉਤਾਵਲੇ ਦੇਖੇ ਗਏ।ਪਰ ਦੇਖਣ ਵਿੱਚ ਆਇਆ ਹੈ ਕਿ ਇਸ ਵਾਰ ਚੋਣ ਨਤੀਜੇ ਕਾਫੀ ਦਿਲਚਸਪ ਹੋਣਗੇ, ਕਿਉਂਕਿ ਵੋਟਰ ਆਪਣੇ ਪੱਤੇ ਨਹੀਂ ਖੋਹਲ ਰਹੇ।ਪਿੰਡ ਧੂਲਕਾ, ਬਾਣੀਆ, ਮਦੇਪੁਰ, ਖਿਚਲੀਆਂ, ਸਰਜਾ, ਡੇਹਰੀਵਾਲ, ਕਾਲੇ ਕੇ, ਸਿੰਘਪੁਰ, ਜਸਪਲ, ਸੁਧਾਰ, ਝਾੜੂ ਨੰਗਲ, ਰੁਮਾਣਾ ਚੱਕ, ਲੋਹਗੜ੍ਹ, ਨਿਰੰਜਪੁਰ, ਫੱਤੂਵਾਲ, ਬੁਟਾਰੀ ਆਦਿ ਪਿੰਡਾਂ ਵਿੱਚ ਬਹੁਤ ਹੀ ਵਧੀਆ ਸ਼ਾਂਤਮਈ ਮਹੌਲ ’ਚ ਵੋਟਾਂ ਦਾ ਕੰਮ ਸੰਪਨ ਹੋਈਆਂ।ਅੱਜ ਦੀਆਂ ਚੋਣਾਂ ਨਾਲ ਉਮੀਦਵਾਰਾਂ ਦੀ ਕਿਸਮਤ ਮਸ਼ੀਨਾਂ ਵਿੱਚ ਬੰਦ ਕਰ ਦਿੱਤੀ ਹੈ, ਜੋ 11 ਮਾਰਚ ਨੂੰ ਖੁੱਲਣ `ਤੇ ਹੀ ਅਸਲ ਪੁਜੀਸ਼ਨ ਸਾਹਮਣੇ ਆਵੇਗੀ।ਲੇਕਿਨ ਕਈ ਦਿਨਾਂ ਤੋਂ ਦੌੜ ਭੱਜ ਕਰ ਰਹੇ ਉਮੀਦਵਾਰ ਅੱਜ ਰਾਤ ਤੋਂ ਨੀਂਦ ਦਾ ਅਨੰਦ ਜਰੂਰ ਲੈਣਗੇ।ਸੂਚਨਾ ਅਨੁਸਾਰ ਪਿੰਡ ਧੂਲਕਾ ਵਿੱਚ 72 ਫੀਸਦੀ ਵੋਟ ਸ਼ਾਮ 4:45 ਤੇ ਹੋ ਚੁੱਕੀ ਸੀ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media