Wednesday, June 24, 2026

ਰਜਿੰਦਰ ਸਿੰਘ ਸੰਧੂ ਜਲ ਸਪਲਾਈ ਐਂਡ ਸੈਨੀਟੇਸ਼ਨ ਦੇ ਪ੍ਰਧਾਨ ਨਿਯੁੱਕਤ

ਫਾਜ਼ਿਲਕਾ, 6 ਫਰਵਰੀ (ਪੰਜਾਬ ਪੋਸਟ- ਵਿਨੀਤ ਅਰੋੜਾ) – ਪੀਡਬਲਯੂਡੀ ਫੀਲਡ ਐਂਡ ਵਰਕਸ਼ਾਪ ਵਰਕਰ ਯੂਨੀਅਨ ਸ਼ਾਖਾ ਜਲਸਪਲਾਈ ਅਤੇ ਸੈਨੀਟੇੇਸ਼ਨ ਫਾਜ਼ਿਲਕਾ ਦੀ ਚੋਣ ਸਥਾਨਕ ਪ੍ਰਤਾਪ ਵਿਚ ਹੋਈ। ਜਿਸਦੀ ਪ੍ਰਧਾਨਗੀ ਲਾਲ ਚੰਦ ਸਪਾਂਵਾਲੀ, ਕੁਲਬੀਰ ਸਿੰਘ ਢਾਬਾਂ ਸਟੇਟ ਕਮੇਟੀ ਮੈਂਬਰ, ਕ੍ਰਿਸ਼ਨ ਬਲਦੇਵ ਜ਼ਿਲ੍ਹਾ ਪ੍ਰਧਾਨ ਅਤੇ ਜ਼ਿਲ੍ਹਾ ਸਕੱਤਰ ਰਜਿੰਦਰ ਸਿੰਘ ਸੰਧੂ ਨੇ ਕੀਤੀ।

U

ਇਸ ਮੌਕੇ ਯੂਨੀਅਨ ਦੇ ਬੀਤੇ ਤਿੰਨ ਵਰ੍ਹਿਆਂ ਦੇ ਕੰਮਾਂ ਸਬੰਧੀ ਲੇਖੇ ਜੋਖੇ ਤੇ ਯੂਨੀਅਨ ਦੇ ਬੁਲਾਰਿਆਂ ਨੇ ਆਪਣੇ ਯੋਗਦਾਨ ਅਤੇ ਚੁਣੋਤੀਆਂ ਸਬੰਧੀ ਖੁੱਲ ਕੇ ਚਰਚਾ ਕੀਤੀ ਅਤੇ ਆਉਣ ਵਾਲੇ ਸਮੇਂ ਲਈ ਯੂਨੀਅਨ ਦੀ ਨਵੀਂ ਟੀਮ ਦੀ ਚੋਣ ਸਰਵਸੰਮਤੀ ਨਾਲ ਕੀਤੀ ਗਈ। ਜਿਸ ਵਿਚ ਰਜਿੰਦਰ ਸਿੰਘ ਸੰਧੂ ਨੂੰ ਪ੍ਰਧਾਨ ਨਿਯੁਕਤ ਕੀਤਾ ਗਿਆ।ਇਸ ਤੋਂ ਇਲਾਵਾ ਕਰਨੈਲ ਸਿੰਘ ਨੂੰ ਚੇਅਰਮੈਨ ਅਤੇ ਧਰਮਿੰਦਰ ਸਿੰਘ ਨੂੰ ਸਕੱਤਰ, ਸੀਨੀਅਰ ਮੀਤ ਪ੍ਰਧਾਨ ਹੰਸਾ ਸਿੰਘ, ਮਦਨ ਲਾਲ ਚੂਹੜੀਵਾਲਾ, ਮੀਤ ਪ੍ਰਧਾਨ ਸ਼ਮੇਰ ਸਿੰਘ, ਪ੍ਰਦੀਪ ਕਪਾਹੀ, ਜੁਆਇੰਟ ਸਕੱਤਰ ਜਸਪਾਲ ਸਿੰਘ, ਸ਼ਾਮ ਲਾਲ, ਖਜ਼ਾਨਚੀ ਸਤਨਾਮ ਦਾਸ, ਸਹਾਇਕ ਖਜ਼ਾਨਚੀ ਰੋਸ਼ਨ ਲਾਲ, ਮੁੱਖ ਸਲਾਹਕਾਰ ਵੇਦ ਪ੍ਰਕਾਸ਼, ਮੰਗਲ ਸਿੰਘ, ਸੰਦੀਪ ਕੁਮਾਰ, ਅਡੀਟਰ ਗੁਰਮੀਤ ਸਿੰਘ ਅਤੇ ਜੈ ਚੰਦ, ਸੰਗਠਨ ਸਕੱਤਰ ਮਦਨ ਲਾਲ, ਪ੍ਰਿਥੀ ਰਾਜ, ਮਨਜੀਤ ਖਿਓਵਾਲਾ, ਪ੍ਰਚਾਰ ਸਕੱਤਰ ਜੰਗੀਰ ਸਿੰਘ ਅਤੇ ਬਲਵੰਤ ਸਿੰਘ ਨੂੰ ਨਿਯੁਕਤ ਕੀਤਾ ਗਿਆ।

Check Also

ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਵਿੱਦਿਅਕ ਸੰਸਥਾਵਾਂ ਨੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ

ਅੰਮਿ੍ਤਸਰ, 23 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚੱਲ ਰਹੀਆਂ ਖ਼ਾਲਸਾ …

Leave a Reply