Wednesday, June 24, 2026

ਰੈਡੀਮੇਟ ਕਪੜਿਆਂ ਦੀ ਦੁਕਾਨ ਵਿਚ ਹੋਈ ਚੋਰੀ

ਫਾਜ਼ਿਲਕਾ, 6 ਫਰਵਰੀ (ਪੰਜਾਬ ਪੋਸਟ- ਵਿਨੀਤ ਅਰੋੜਾ) – ਸਥਾਨਕ ਰੈਡਕ੍ਰਾਸ ਮਾਰਕੀਟ ਵਿਚ ਸਥਿਤ ਇੱਕ ਰੈਡੀਮੇਟ ਕਪੜਿਆਂ ਦੀ ਦੁਕਾਨ ਵਿਚ ਬੀਤੀ ਰਾਤ ਚੋਰੀ ਹੋ ਜਾਣ ਦਾ ਸਮਾਚਾਰ ਹੈ।ਨਾਗਪਾਲ ਗਾਰਮੈਂਟਸ ਦੇ ਮਾਲਕ ਅਸ਼ਵਨੀ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਕੱਲ ਐਤਵਾਰ ਹੋਣ ਕਾਰਨ ਦੁਪਹਿਰ ਲਗਭਗ 3 ਵਜੇ ਦੁਕਾਨਬੰਦ ਕਰਕੇ ਆਪਣੇ ਘਰ ਚਲੇ ਗੲੈ ਸਨ।U

ਉਨ੍ਹਾਂ ਦੱਸਿਆ ਕਿ ਅੱਜ ਸਵੇਰੇ ਲਗਭਗ 10 ਵਜੇ ਜਦੋਂ ਉਹ ਆਪਣੀ ਦੁਕਾਨ ਤੇ ਪਹੁੰਚੇ ਤਾਂ ਉਨ੍ਹਾਂ ਨੂੰ ਦੁਕਾਨ ਵਿਚ ਚੋਰੀ ਹੋਣ ਸਬੰਧੀ ਪਤਾ ਲੱਗਿਆ। ਉਨ੍ਹਾਂ ਦੱਸਿਆ ਕਿ ਚੋਰ ਦੁਕਾਨ ਦੀ ਪਿੱਛੇ ਵਾਲੀ ਕੰਧ ਜੋ ਪੁਰਾਣੀ ਕਚਹਿਰੀ ਵੱਲ ਹੈ ਅਤੇ ਉਕਤ ਦੁਕਾਨ ਦੇ ਪਿੱਛੇ ਜ਼ਮੀਨ ਖਾਲ੍ਹੀ ਹੋਣ ਕਾਰਨ ਕੰਧ ਵਿਚ ਸੰਨ੍ਹ ਲਗਾ ਕੇ ਲਗਭਗ 80 ਤੋਂ 90 ਰੈਡੀਮੇਟ ਪੈਨਾਂ, 40 ਸ਼ਰਟਾਂ ਅਤੇ ਬੱਚਿਆਂ ਦੇ ਰੈਡੀਮੇਟ ਕਪੜੇ ਚੋਰੀ ਕਰਕੇ ਲੈ ਗਏ।

U

ਉਨ੍ਹਾਂ ਦੱਸਿਆ ਕਿ ਹਾਲੇ ਪਰਸੋਂ ਹੀ ਉਹ ਕੁੱਝ ਨਵਾਂ ਸਮਾਨ ਦੁਕਾਨ ਲਈ ਲੈ ਕੇ ਆਏ ਸਨ ਕਿ ਬੀਤੀ ਰਾਤ ਚੋਰ ਦੁਕਾਨ ਵਿਚ ਸੰਨ੍ਹ ਲਗਾ ਕੇ ਚੋਰੀ ਕਰਕੇ ਲੈ ਗਏ।ਉਨ੍ਹਾਂ ਦੱਸਿਆ ਕਿ ਚੋਰ ਰੈਡੀਮੇਟ ਕਪੜਿਆਂ ਦੇ ਨਾਲ ਨਾਲ ਦੁਕਾਨ ਵਿਚ ਲੱਗੇ ਹੋਏ ਸੀਸੀਟੀਵੀ ਕੈਮਰੇ, ਉਨ੍ਹਾਂ ਦਾ ਰਿਕਾਰਡਰ ਅਤੇ ਐਲਈਡੀ ਵੀ ਚੋਰੀ ਕਰਕੇ ਲੈ ਗਏ।ਇਸ ਚੋਰੀ ਦੀ ਘਟਨਾ ਵਿਚ ਉਨ੍ਹਾਂ ਦਾ ਲਗਭਗ ਇੱਕ ਲੱਖ ਰੁਪਏ ਦਾ ਨੁਕਸਾਨ ਹੋਇਆ ਹੈ।ਚੋਰੀ ਸਬੰਧੀ ਥਾਣਾ ਸਿਟੀ ਪੁਲਸ ਨੂੰ ਸੂਚਨਾ ਦੇ ਦਿੱਤੀ ਗਈ ਹੈ ਅਤੇ ਪੁਲਸ ਨੇ ਮੋਕੇ ਤੇ ਪਹੁੰਚ ਕੇ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਸੀ।

Check Also

ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਵਿੱਦਿਅਕ ਸੰਸਥਾਵਾਂ ਨੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ

ਅੰਮਿ੍ਤਸਰ, 23 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚੱਲ ਰਹੀਆਂ ਖ਼ਾਲਸਾ …

Leave a Reply