Wednesday, February 25, 2026

ਡੀ.ਏ.ਵੀ ਇੰਟਰਨੈਸ਼ਨਲ ਨੇ ਮਨਾਇਆ ਵਿਸ਼ਵ ਮਾਨਵ ਅਧਿਕਾਰ ਦਿਵਸ

ਅੰਮ੍ਰਿਤਸਰ, 7 ਫਰਵਰੀ (ਪੰਜਾਬ ਪੋਸਟ- ਜਗਦੀਪ ਸਿੰਘ) – ਡੀ.ਏ.ਵੀ ਇੰਟਰਨੈਸ਼ਨਲ ਕੰਪਲੈਕਸ ਵਿਖੇ ਮਾਨਵ ਅਧਿਕਾਰ ਦਿਵਸ `ਤੇ ਵਿਸ਼ੇਸ਼ ਪ੍ਰਾਰਥਨਾ ਸਭਾ ਦਾ ਆਯੋਜਨ ਕੀਤਾ ਗਿਆ।PPN0702201722

ਇਸ ਪ੍ਰਾਰਥਨਾ ਸਭਾ ਵਿੱਚ ਵਿਦਿਆਰਥੀਆਂ ਨੇ ਨਾਟਕ ਦਾ ਮੰਚਨ ਕਰ ਕਰਕੇ ਸਭ ਨੂੰ ਮਾਨਵ ਅਧਿਕਾਰਾਂ ਤੋਂ ਜਾਣੂ ਕਰਵਾਇਆ ਅਤੇ ਉਹਨਾਂ ਨੂੰ ਦੱਸਿਆ ਕਿ ਅਧਿਕਾਰਾਂ ਦਾ ਪ੍ਰਯੋਗ ਕਿਵੇਂ ਕਰਨਾ ਚਾਹੀਦਾ ਹੈ।ਇਸ ਸਮੇਂ ਮਾਨਵ ਅਧਿਕਾਰਾਂ ਦੀ ਮਹਾਨਤਾ ਨੂੰ ਕਵਿਤਾ ਗਾਇਣ ਰਾਹੀ ਵੀ ਪੇਸ਼ ਕੀਤਾ ਗਿਆ।ਵਿਦਿਆਰਥੀਆਂ ਨੇ ਸਾਰਿਆਂ ਨੂੰ ਜਾਣਕਾਰੀ ਦੇਂਦੇ ਹੋਏ ਦੱਸਿਆ ਕਿ ਸੰਯੁਕਤ ਰਾਸ਼ਟਰ ਸੰਘ ਵਲੋਂ ਮਾਨਵ ਅਧਿਕਾਰਾਂ ਦੀ ਰੱਖਿਆ ਹਿਤ ਸੰਸਥਾ ਦਾ ਗਠਨ ਕੀਤਾ ਗਿਆ ਤਾਂ ਜੋ ਪੂਰੀ ਦੁਨੀਆਂ ਦੇ ਲੋਕ ਮਾਨਵ ਅਧਿਕਾਰਾਂ ਬਾਰੇ ਜਾਗਰੂਕ ਹੋ ਸਕਣ।ਲੋਕ ਆਪਣੇ ਤੇ ਦੂਸਰਿਆਂ ਦੇ ਅਧਿਕਾਰਾਂ ਨੂੰ ਜਾਨਣ ਇਸ ਉਦੇਸ਼ ਦੀ ਪੂਰਤੀ ਲਈ ਇਹ ਦਿਵਸ ਮਨਾਇਆ ਜਾਂਦਾ ਹੈ।ਸਕੂਲ ਪਿ੍ਰੰਸੀਪਲ ਅੰਜਨਾ ਗੁਪਤਾ ਨੇ ਆਪਣੇ ਸੰਬੋਧਨ `ਚ ਕਿਹਾ ਕਿ ਅੱਜ ਸਮਾਜ ਚੋਂ ਨੈਤਿਕ ਕਦਰਾਂ ਕੀਮਤਾਂ ਦਾ ਹੌਲੀ ਹੌਲੀ ਖਤਮਾ ਹੋ ਰਿਹਾ ਹੈ, ਜੋ ਮਾਨਵ ਅਧਿਕਾਰਾਂ ਦੇ ਹਨਨ ਕੇ ਲਈ ਜਿੰਮੇਦਾਰ ਹਨ।ਇਹ ਦਿਵਸ ਸਾਨੂੰ ਇਨਾਂ ਗੱਲਾਂ ਦੇ ਚਿੰਤਨ ਕਰਨ ਦਾ ਅਵਸਰ ਪ੍ਰਦਾਨ ਕਰਦਾ ਹੈ।ਇਸ ਲਈ ਹਰੇਕ ਨਾਗਰਿਕ ਦਾ ਫਰਜ਼ ਬਣਦਾ ਹੈ ਕਿ ਉਹ ਜਾਗਰੂਕ ਹੋ ਕੇ ਅਜਿਹੇ ਵਿਚਾਰਾਂ ਨੂੰ ਉਚਿਤ ਢੰਗ ਨਾਲ ਸਮਾਜ ਦੇ ਕਲਿਆਣ ਹਿੱਤ ਪ੍ਰਯੋਗ ਕਰਨ ਤਾਂ ਹੀ ਸਮਾਜ ਤਰੱਕੀ ਦੇ ਰਸਤੇ ਚੱਲ ਸਕੇਗਾ।

Check Also

ਸ਼੍ਰੋਮਣੀ ਕਮੇਟੀ ਨੇ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਤੋਂ ਪਾਸਪੋਰਟ ਮੰਗੇ

ਅੰਮ੍ਰਿਤਸਰ, 25 ਫ਼ਰਵਰੀ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਚਮ ਪਾਤਸ਼ਾਹ ਸ੍ਰੀ ਗੁਰੂ …

Leave a Reply