ਫਾਜ਼ਿਲਕਾ, 11 ਫਰਵਰੀ (ਪੰਜਾਬ ਪੋਸਟ- ਵਿਨੀਤ ਅਰੋੜਾ) – ਭਾਰਤੀ ਸੰਸਕ੍ਰਿਤੀ ਦੇ ਲਈ ਅਗਾਂਹਵਧੂ ਅਤੇ ਦੇਸ਼ ਭਗਤੀ ਦੀ ਭਾਵਨਾ ਤੋਂ ਜਾਗਰੂਕ ਕਰਨ ਵਾਲੀ ਏਕਲ ਅਭਿਆਨ ਸੰਸਥਾ ਦੇ ਅਭਿਆਂਨ ਦੇ ਤਹਿਤ ਜੰਮੂ ਕਸ਼ਮੀਰ ਅਤੇ ਪੰਜਾਬ ਦੇ ਵੱਖ ਵੱਖ ਹਿੱਸਿਆਂ ਤੋਂ ਆਏ ਲੜਕੇ ਅਤੇ ਲੜਕੀਆਂ 12 ਫਰਵਰੀ ਨੂੰ ਸ਼ਾਮ 3 ਵਜੇ ਭਾਰਤ ਪਾਕਿਸਤਾਨ ਸਰਹੱਦ ਦੀ ਸਾਦਕੀ ਚੌਕੀ ਤੇ ਦੇਸ਼ ਭਗਤੀ ਦਾ ਪ੍ਰੋਗਰਾਮ ਪ੍ਰੇਸ਼ ਕਰਨਗੇ। ਇਹ ਪ੍ਰੋਗਰਾਮ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਅਤੇ ਬਾਅਦ ਵਿਚ ਦੇਸ਼ ਭਗਤੀ ਵਾਲੇ ਗੀਤਾਂ ਦੀ ਰਚਨਾ ਕਰਕੇ ਰਾਸ਼ਟਰੀ ਨਿਰਮਾਣ ਵਿਚ ਮਹੱਤਵਪੂਰਨ ਯੋਗਦਾਨ ਦੇਣ ਵਾਲੇ ਅਤੇ ਭਾਰਤ ਸਰਕਾਰ ਵੱਲੋਂ ਫਿਲਮੀ ਜਗਤ ਦੇ ਸਭ ਤੋਂ ਵੱਡੇ ਸਨਮਾਨ ਦਾਦਾ ਸਾਹਿਬ ਫਾਲਕੇ ਪ੍ਰਾਪਤ ਕਰਨ ਵਾਲੇ ਰਾਸ਼ਟਰੀ ਕਵੀ ਪ੍ਰਦੀਪ ਦੇ ਨਾਂ ਹੋਵੇਗਾ।ਜਿਸ ਦੇ ਗੀਤ ‘ ਏ ਮੇਰੇ ਵਤਨ ਕੇ ਲੋਗੋ ਜਰਾ ਆਂਖ ਮੇਂ ਭਰਲੋ ਪਾਣੀ ਤੇ ‘ ਦੂਰ ਹਟੋ ਏ ਦੁਨੀਆਂ ਵਾਲੋ ਹਿੰਦੁਸਤਾਨ ਹਮਾਰਾ ਹੈ’ ਅੱਜ ਵੀ ਗਾਏ ਜਾਂਦੇ ਹਨ।ਜਾਣਕਾਰੀ ਦਿੰਦੇ ਹੋਏ ਏਕਲ ਅਭਿਆਨ ਦੇ ਜ਼ਿਲ੍ਹਾ ਇੰਚਾਰਜ਼ ਐਲ.ਡੀ. ਸ਼ਰਮਾ ਨੇ ਦੱਸਿਆ ਕਿ ਭਾਰਤੀ ਸਰਹੱਦ ਤੇ ਭਾਰਤ ਮਾਤਾ ਦਾ ਵਿਸ਼ਾਲ ਚਿੱਤਰ ਲਗਾਕੇ ਉਸਦੀ ਸਮੂਹਿਕ ਆਰਤੀ ਉਤਾਰੀ ਜਾਵੇਗੀ।ਸਮਾਗਮ ਦੇ ਮੁੱਖ ਮਹਿਮਾਨ 90ਵੀਂ ਬਟਾਲੀਅਨ ਦੇ ਕਮਾਂਡੈਂਟ ਮੁਰਾਰੀ ਪ੍ਰਸਾਦ ਸਿੰਘ ਹੋਣਗੇ। ਉਨ੍ਹਾਂ ਨੇ ਲੋਕਾਂ ਨੂੰ ਵੱਡੀ ਗਿਣਤੀ ਵਿਚ ਪ੍ਰੋਗਰਾਮ ਵਿਚ ਹਿੱਸਾ ਲੈਣ ਦੀ ਅਪੀਲ ਕੀਤੀ।
Check Also
ਯੂਨੀਵਰਸਿਟੀ ਵੱਲੋਂ ‘ਸੰਗੀਤ ਤੇ ਖੇਤੀਬਾੜੀ ਦਾ ਅੰਤਰਵਿਸ਼ਾ ਦ੍ਰਿਸ਼ਟੀਕੋਣ’ ਵਿਸ਼ੇ ‘ਤੇ ਤਿੰਨ ਦਿਨਾਂ ਵਰਕਸ਼ਾਪ
ਅੰਮ੍ਰਿਤਸਰ, 26 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਜ਼ੂਅਲ ਐਂਡ ਪਰਫਾਰਮਿੰਗ …
Punjab Post Daily Online Newspaper & Print Media