ਹਰਚੋਵਾਲ (ਗੁਰਦਾਸਪੁਰ), 11 ਫਰਵਰੀ (ਗਗਨਦੀਪ ਸਿੰਘ ਰਿਆੜ)- ਕਿਸਾਨਾਂ ਵੱਲੋ ਖੇਤਾਂ ਚੋ ਪਈ ਰਹਿੰਦ ਖੂਹੰਦ ਨੂੰ ਸ਼ਰੇਆਮ ਅੱਗ ਲਗਾ ਕੇ ਕੁਦਰਤੀ ਵਤਾਵਰਣ ਨੂੰ ਪ੍ਰਦੂਸ਼ਿਤ ਕੀਤਾ ਜਾ ਰਿਹਾ ਹੈ।ਖੇਤਾਂ `ਚ ਅੱਗ ਲੱਗਣ ਨਾਲ ਕਿਸਾਨਾਂ ਦੇ ਮਿੱਤਰ ਪੰਛੀਆਂ ਦੀਆਂ ਨਸਲਾਂ ਅਲੋਪ ਹੋ ਰਹੀਆਂ ਹਨ ਅਤੇ ਖੇਤਾਂ `ਚੋਂ ਨਿਕਲਣ ਵਾਲੇ ਜ਼ਹਰੀਲੇ ਧੂੰਏ ਨਾਲ ਪੌਣ ਪਾਣੀ ਦੂਸ਼ਿਤ ਹੋਣ ਨਾਲ ਭਿਆਨਕ ਬਿਮਾਰੀਆਂ ਫੈਲਣ ਡਰ ਬਣ ਗਿਆ ।ਇਸ `ਤੇ ਕਾਬੂ ਪਾਉਣ ਲਈ ਲਗਾਤਾਰ ਭਾਵੇਂ ਕੇਦਰ ਸਰਕਾਰ ਵੱਲੋ ਸੂਬਿਆਂ ਦੀਆਂ ਸਰਕਾਰਾਂ ਨਾਲ ਲਗਤਾਰ ਸਪੰਰਕ ਬਣਾ ਕੇ ਕਿਸਾਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਉਹ ਆਪਣਿਆਂ ਖੇਤਾਂ ਦੀ ਰਹਿੰਦ ਖੂੰਹਦ ਪਰਾਲੀ ਆਦਿ ਨੂੰ ਅੱਗ ਲਗਾ ਕੇ ਨਾ ਸਾੜਣ।ਪਰ ਕਿਸਾਨਾਂ ਵੱਲੋ ਕਾਨੂੰੰਨ ਦੀਆਂ ਸ਼ਰੇਆਮ ਧੱਜੀਆਂ ਉਡਾੲਅਿਾਂ ਜਾ ਰਹੀਆਂ ਹਨ।
ਇਸ ਦੀ ਮਿਸਾਲ ਕਸਬਾ ਹਰਚੋਵਾਲ ਦੇ ਨਜ਼ਦੀਕ ਵੱਖ ਵੱਖ ਪਿੰਡਾਂ ਤੋਂ ਆਮ ਦੇਖਣ ਨੂੰ ਮਿਲ ਰਹੀ ਹੈ ਜੋ ਬਟਾਲਾ ਹਾਈਵੇਅ ਤੇ ਕਾਦੀਆਂ ਦੇ ਨਜ਼ਦੀਕ ਪਿੰਡ ਬਸਰਵਾਂ ਦੇ ਨੇੜੇ ਕਿਸਾਨਾਂ ਵੱਲੋ ਗੰਨੇ ਦੇ ਖੇਤਾਂ ਦੀ ਖੋਰੀ ਅਤੇ ਰਹਿੰਦ ਖੂੰਹਦ ਨੂੰ ਅੱਗ ਲਗਾ ਕੇ ਕੁਦਰਤੀ ਵਤਾਵਰਣ ਪੌਣ ਪਾਣੀ ਨੂੰ ਦੂਸ਼ਿਤ ਕਰਨ ਦੇ ਨਾਲ ਨਾਲ ਸੜਕੀ ਆਵਾਜਾਈ ਵਿੱਚ ਪੈਂਦਾ ਵਿਘਣ ਦੁਰਘਟਨਾਵਾਂ ਵਧਾ ਰਿਹਾ ਹੈ। ਕੇਦਰ ਸਰਕਾਰ ਵੱਲੋ ਜਾਰੀ ਕੀਤੇ ਨਵੇ ਸਰਵੇ `ਚ ਸਪੱਸ਼ਟ ਦੱਸਿਆ ਗਿਆ ਹੈ ਕਿ ਪੰਜਾਬ ਦੇ ਕਿਸਾਨਾਂ ਵੱਲੋ ਕੁੰਦਰਤੀ ਵਤਾਵਰਣ ਨੂੰ ਖਰਾਬ ਕਰਨ ਲਈ ਬਹੁਤ ਜਿਆਦਾ ਗਿਣਤੀ `ਚ ਖੇਤਾਂ ਨੂੰ ਅੱਗ ਲਗਾਈ ਜਾ ਰਹੀ ਹੈ।ਇਸ ਲਈ ਖੇਤਾਂ ਨੂੰ ਬਿਨਾਂ ਇਜ਼ਾਜ਼ਤ ਅੱਗ ਲਗਾਉਣਾ ਗੈਰ ਕਾਨੂੰਨੀ ਐਲਾਨਿਆ ਗਿਆ ਹੈ ਤੇ ਕਈ ਤਰਾਂ ਦੇ ਕਾਨੂੰਨ ਬਣਾਏ ਗਏ ਹਨ।ਇਸ ਲਈ ਜਾਗਰੂਕ ਸ਼ੀਹਰੀਆਂ ਦੀ ਮੰਗ ਹੈ ਕਿ ਜਿਲਾ ਡਿਪਟੀ ਕਮਿਸ਼ਨਰ ਗੁਰਦਾਸਪੁਰ ਤੇ ਖੇਤੀਬਾੜੀ ਦੇ ਉੱਚ ਅਧਿਕਾਰੀ ਕਨੂੰਨ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖਤ ਕਾਰਵਾਈ ਕਰਨ ।
Check Also
ਖਾਲਸਾ ਕਾਲਜ ਵਿਖੇ ਮਿਲਟਰੀ ਲਿਟਰੇਚਰ ਫੈਸਟੀਵਲ ਦਾ ਦੂਜਾ ਦਿਨ ਸੰਨ ‘65 ਦੀ ਜੰਗ ’ਤੇ ਰਿਹਾ ਕੇਂਦਰਿਤ
ਅੰਮ੍ਰਿਤਸਰ, 5 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵਿਖੇ ਕਰਵਾਏ ਜਾ ਰਹੇ ਦੋ-ਰੋਜ਼ਾ ਮਿਲਟਰੀ …
Punjab Post Daily Online Newspaper & Print Media