Saturday, June 20, 2026

ਡੀ.ਸੀ ਡੀ.ਏ.ਵੀ ਸਕੂਲ ਦਾ ਸਲਾਨਾ ਇਨਾਮ ਵੰਡ ਸਮਾਗਮ ਅਯੋਜਿਤ

PPN1202201711 PPN1202201712ਫਾਜ਼ਿਲਕਾ, 12 ਫਰਵਰੀ (ਪੰਜਾਬ ਪੋਸਟ- ਵਿਨੀਤ ਅਰੋੜਾ) – ਸਥਾਨਕ ਡੀ.ਸੀ ਡੀ.ਏ.ਵੀ ਪਬਲਿਕ ਸਕੂਲ ਵਿਚ ਨਰਸਰੀ ਤੋਂ ਪੰਜਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਲਈ ਸਲਾਨਾ ਇਨਾਮ ਵੰਡ ਸਮਾਗਮ ਦਾ ਅਯੋਜਨ ਕੀਤਾ ਗਿਆ।ਇਨਾਮ ਵੰਡ ਸਮਾਗਮ ਵਿਚ ਡਿਪਟੀ ਡੀ.ਈ.ਓ ਵਿਪਨ ਕਟਾਰੀਆ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।ਜਦਕਿ ਡਾ. ਅਮਰ ਲਾਲ ਬਾਘਲਾ, ਸੁਸ਼ੀਲ ਵਰਮਾ, ਵਿਜੈ ਬਜਾਜ, ਸੰਜੀਵ ਸਚਦੇਵਾ, ਉਮੇਸ਼ ਕੁੱਕੜ, ਅਮਨ ਮੋਂਗਾ, ਗੁਰਚਰਨ ਸਿਘ, ਮਿਲਖ ਰਾਜ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ।ਸਕੂਲ ਦੇ ਚੇਅਰਮੈਨ ਸੁਰਿੰਦਰ ਅਹੂਜਾ ਦੀ ਅਗਵਾਈ ਵਿਚ ਕਰਵਾਏ ਗਏ ਇਸ ਪ੍ਰੋਗਰਾਮ ਵਿਚ ਵਿਦਿਆਰਥੀਆਂ ਨੇ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ। ਪ੍ਰੋਗਰਾਮ ਦੌਰਾਨ ਪਹਿਲੀ ਜਮਾਤ ਦੀ ਪੇਸ਼ਕਾਰੀ ਜੁਗਨੀ ਦੌਰਾਨ ਗੁਰਦਾਸ ਮਾਨ ਦੇ ਪ੍ਰਤੀਰੂਪ ਬਣੇ ਵਿਦਿਆਰਥੀ ਨੇ ਹਾਜ਼ਰੀਨ ਤੋਂ ਖੂਬ ਵਾਹ ਵਾਹ ਲੁੱਟੀ।ਵਿਦਿਆ ਦੇ ਨਾਲ ਨਾਲ ਹੋਰਨਾਂ ਪ੍ਰਾਪਤੀਆਂ ਲਈ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ।ਸਾਰੇ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਭੇਂਟ ਕਰਦੇ ਹੋਏ ਸਕੂਲ ਪ੍ਰਿੰਸੀਪਲ ਵੀ.ਕੇ ਮਿੱਤਲ ਨੇ ਸਾਰਿਆਂ ਦਾ ਧੰਨਵਾਦ ਕੀਤਾ।ਮੰਚ ਸੰਚਾਲਨ ਰੇਖਾ ਅਤੇ ਵਨੀਤਾ ਨੇ ਕੀਤਾ।

Check Also

ਵੋਟਰ ਸੂਚੀਆਂ ਦੀ ਸ਼ੁੱਧਤਾ ਅਤੇ ਪਾਰਦਰਸ਼ਤਾ ਯਕੀਨੀ ਬਣਾਉਣ ਲਈ ਹਰ ਅਧਿਕਾਰੀ ਆਪਣੀ ਜ਼ਿੰਮੇਵਾਰੀ ਨਿਭਾਵੇ – ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 19 ਜੂਨ (ਸੁਖਬੀਰ ਸਿੰਘ) – ਭਾਰਤੀ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਚਲਾਈ ਜਾ ਰਹੀ …

Leave a Reply