Saturday, September 26, 2026

ਉਲੰਪੀਅਨ ਸੰਦੀਪ ਸਿੰਘ ਦਾ ਬਾਬਾ ਬਕਾਲਾ ਸਾਹਿਬ ਪਹੁੰਚਣ ‘ਤੇ ਨਿੱਘਾ ਸਵਾਗਤ

PPN1202201714ਚੌਂਕ ਮਹਿਤਾ, 12 ਫਰਵਰੀ (ਪੰਜਾਬ ਪੋਸਟ- ਜੋਗਿੰਦਰ ਸਿੰਘ ਮਾਣਾ)- ਡੀ.ਐਸ.ਪੀ ਹਰਿਆਣਾ ਪੁਲਿਸ ਅਤੇ ਉੱਘੇ ਹਾਕੀ ਖਿਡਾਰੀ ਉਲੰਪੀਅਨ ਸੰਦੀਪ ਸਿੰਘ ਸ਼ਾਹਬਾਦ ਮਾਰਕੰਡਾ ਇਤਿਹਾਸਕ ਗੁਰਦੁਆਰਾ ਨੌਵੀਂ ਪਾਤਸ਼ਾਹੀ ਬਾਬਾ ਬਕਾਲਾ ਸਾਹਿਬ ਵਿਖੇ ਨਤਮਸਤਕ ਹੋਏ।ਹੈਡਗ੍ਰੰਥੀ ਭਾਈ ਭੁਪਿੰਦਰ ਸਿੰਘ ਨੇ ਸੰਦੀਪ ਸਿੰਘ ਨੂੰ ਸਿਰਪਾਉ ਦੇ ਕੇ ਸਨਮਾਨਿਤ ਕੀਤਾ।ਇਸ ਤੋਂ ਪਹਿਲਾਂ ਬਾਬਾ ਬਕਾਲਾ ਸਾਹਿਬ ਦੇ ਹਾਕੀ ਖਿਡਾਰੀਆਂ ਨੇ ਉਲੰਪੀਅਨ ਸੰਦੀਪ ਸਿੰਘ ਦਾ ਬਾਬਾ ਬਕਾਲਾ ਸਾਹਿਬ ਪੁੱਜਣ ਤੇ ਨਿੱਘਾ ਸਵਾਗਤ ਕੀਤਾ।ਇਸ ਮੌਕੇ ਅਕਾਊਂਟੈਂਟ ਗੁਰਪ੍ਰੀਤ ਸਿੰਘ, ਰਵਿੰਦਰ ਸਿੰਘ ਟਾਂਡਾ, ਡਾ. ਅਮਰਜੀਤ ਸਿੰਘ ਰੇਲਵੇ, ਮਨਦੀਪ ਸਿੰਘ ਕੈਨੇਡੀ, ਅਮੋਲਕ ਸਿੰਘ ਦਿਉਲ (ਦੋਵੇਂ ਆਰ.ਸੀ.ਐੱਫ), ਪ੍ਰਧਾਨ ਸਰਵਣ ਸਿੰਘ ਕਾਲਾ, ਇੰਸਪੈਕਟਰ ਦਲਜੀਤ ਸਿੰਘ ਫੌਜੀ, ਰਵਿੰਦਰ ਸਿੰਘ ਟਾਂਡਾ, ਰਮਨਦੀਪ ਸਿੰਘ ਭੁੱਲਰ ਸਿਗਨਲ, ਲਖਬੀਰ ਸਿੰਘ ਆਰਮੀ, ਸਰਵਣ ਸਿੰਘ ਭੁੱਲਰ, ਦਲਜੀਤ ਸਿੰਘ ਸਾਬੀ ਆਦਿ ਹਾਜ਼ਰ ਸਨ ।

Check Also

ਵਿਧਾਇਕ ਡਾ. ਜਸਬੀਰ ਸਿੰਘ ਸੰਧੂ ਵੱਲੋਂ ਹਲਕਾ ਅੰਮ੍ਰਿਤਸਰ ਪੱਛਮੀ ਵਿੱਚ ‘ਮਾਨ ਦਾ ਮੁਨਾਫ਼ਾ’ ਮੁਹਿੰਮ

ਅੰਮ੍ਰਿਤਸਰ, 24 ਸਤੰਬਰ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੱਛਮੀ ਦੇ ਵਿਧਾਇਕ ਡਾ. ਜਸਬੀਰ …

Leave a Reply