Tuesday, August 4, 2026

ਰੱਬ ਦਾ ਰੂਪ

ਗੀਤ

ਮਾਂ ਤਾਂ ਹੁੰਦੀ ਰੱਬ ਦਾ ਰੂਪ ਹੈ ਦੂਜਾ,
ਮਾਂ ਬਿਨਾਂ ਨਾ ਕੋਈ ਜੱਗ ‘ਤੇ ਦੂਜਾ,
ਮਾਂ ਦੇ ਪੈਰਾਂ ‘ਚ ਹੈ ਜੱਨਤ ਵੱਸਦੀ,
ਜਿਥੇ ਜਾਵਾਂ ਮੈਨੂੰ ਮਾਂ ਹੈ ਦਿਸਦੀ।

ਜਿੰਨਾਂ ਦੀ ਜੱਗ ‘ਤੇ ਮਾਂ ਨਾ ਹੰੁਦੀ,
ਪੁੱਛੋ ਉਹਨਾਂ ਦੀ ਕੀ ਹਾਲਤ ਹੰੁਦੀ,
ਮਾਂ ਬਾਪ ਨੂੰ ਛੱਡ ਜਾਂਦੇ ਜੋ ਵਿਦੇਸ਼ਾਂ,
ਬਿਨਾਂ ਮਾਪਿਆਂ ਨਹੀਂ ਹੋਣੀਆਂ ਐਸ਼ਾਂ।

ਕੀ ਖੱਟੇਗਾ ਐਨੇ ਡਾਲਰ ਕਮਾ ਕੇ,
ਨਹੀ ਜਾਣਾ ਕੁੱਝ ਤੇਰੇ ਨਾਲ ਵੇ,
‘ਸਪਨਾ’ ਮਾਂ ਹੀ ਇਕ ਐਸਾ ਨਾਂ ਹੈ,
ਰੱਬ ਤੋਂ ਪਹਿਲਾਂ ਜਿਸਦੀ ਥਾਂ ਹੈ।

ਤੈਥੋਂ ਕੁਰਬਾਨ ਅੰਮੀਏ ਮੈਂ ਜਾਵਾਂ
ਤੇਰਾ ਕਰਜ਼ ਚੁਕਾਇਆ ਨਈਂ ਜਾਣਾ।

Sapna Jindal

 

 

 

ਸਪਨਾ ਜਿੰਦਲ
ਧੂਰੀ
ਮੋ- 99882-74500

Check Also

40 ਕਰੋੜ ਦਾ ਵਿਸ਼ੇਸ਼ ਫੰਡ ਮਨਜ਼ੂਰ ਕਰਨ ‘ਤੇ ਅਨਿਲ ਠਾਕੁਰ ਵੱਲੋਂ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਦਾ ਧੰਨਵਾਦ

ਅੰਮਿਤਸਰ, 3 ਅਗਸਤ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵੱਲੋਂ ਸੂਬੇ ਦੇ ਵਪਾਰਕ ਬਾਜ਼ਾਰਾਂ ਦੇ ਬੁਨਿਆਦੀ …

Leave a Reply