ਅੰਮ੍ਰਿਤਸਰ, 13 ਫਰਵਰੀ (ਪੰਜਾਬ ਪੋਸਟ ਜਗਦੀਪ ਸਿੰਘ ਸੱਗੂ)- ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਗੋਲਡਨ ਐਵੀਨਿਊ ਵਿਖੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਦੇ ਵਿਦਾਇਗੀ ਸਮਾਰੋਹ ਦਾ ਆਯੋਜਨ ਕੀਤਾ ਗਿਆ।ਇਸ ਸਮਾਗਮ ਵਿੱਚ ਸਕੂਲ ਦੇ ਮੈਂਬਰ ਇੰਚਾਰਜ ਸੰਤੋਖ ਸਿੰਘ ਸੇਠੀ ਅਤੇ ਕੁਲਜੀਤ ਸਿੰਘ ਸਾਹਨੀ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।
ਨੌਵੀਂ ਜਮਾਤ ਦੇ ਵਿਦਿਆਰਥੀਆਂ ਨੇ ਆਪਣੇ ਸੀਨੀਅਰਜ਼ ਨੂੰ ਵਿਦਾਇਗੀ ਦੇਣ ਲਈ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ, ਜਿਸ ਵਿੱਚ ਗੀਤ, ਮੈਡਲੀ ਡਾਂਸ, ਨਾਟਕ, ਸੰਮੀ, ਟੱਪੇ ਸ਼ਾਮਲ ਸਨ।ਦਸਵੀਂ ਜਮਾਤ ਦੇ ਵਿਦਿਆਰਥੀਆਂ ਨੇ ਰੈਂਪ ਮਾਡਲਿੰਗ ਵੀ ਕੀਤੀ ਅਤੇ ਮਨੋਰੰਜਨ ਖੇਡਾਂ ਵਿੱਚ ਭਾਗ ਲਿਆ।ਸਕੂਲ ਦੇ ਮੈਂਬਰ ਇੰਚਾਰਜ਼ ਸਾਹਿਬਾਨ ਨੇ ਵਿਦਿਆਰਥੀਆਂ ਨੂੰ ਉੱਜਵਲ ਭਵਿੱਖ ਲਈ ਆਸ਼ੀਰਵਾਦ ਦਿੱਤਾ। ਦਸਵੀਂ ਜਮਾਤ ਦੇ ਵਿਦਿਆਰਥੀਆਂ ਪ੍ਰਭਪੁਨੀਤ ਕੌਰ, ਜੈਸਮੀਨ ਕੌਰ ਤੇ ਓਂਕਾਰ ਸਿੰਘ ਨੇ ਆਪਦੇ ਵਿਦਿਆਰਥੀ ਜੀਵਨ ਦੇ ਤਜ਼ੱਰਬਿਆਂ ਨੂੰ ਸਾਂਝਾ ਕੀਤਾ ਅਤੇ ਸਕੂਲ ਪ੍ਰਆਪਣੀਆਂ ਭਾਵਨਾਵਾਂ ਨੂੰ ਪੇਸ਼ ਕੀਤਾ।ਅੰਤ ਵਿੱਚ ਜਸਕਰਨ ਸਿੰਘ ਮਿਸਟਰ ਐਸ.ਜੀ.ਐਚ.ਪੀ.ਐਸ ਅਤੇ ਜੈਸਮੀਨ ਕੌਰ ਮਿਸ ਐਸ.ਜੀ.ਐਚ.ਪੀ.ਐਸ, ਗੁਰਸੇਵਕ ਸਿੰਘ ਮਿਸਟਰ ਹੈਂਡਸਮ ਅਤੇ ਗੁਨੀਤ ਕੌਰ ਮਿਸ ਐਲੀਗੈਂਟ, ਸਿਮਰਨਜੀਤ ਕੌਰ ਪ੍ਰਿੰਸਿਜ਼ ਚਾਰਮਿੰਗ ਅਤੇ ਸਹਿਜਦੀਪ ਸਿੰਘ ਪ੍ਰਿੰਸ ਚਾਰਮਿੰਗ, ਸਹਿਜਪ੍ਰੀਤ ਸਿੰਘ ਬੇਸਟ ਟਰਬਨ, ਹਰਮਨਜੀਤ ਸਿੰਘ ਮਿਸਟਰ ਕੌਨਫੀਡੈਂਟ, ਸਰਬਜੀਤ ਸਿੰਘ ਅਡੋਰਏਬਲ ਸਮਾਈਲ, ਮੁਸਕਾਨ ਭਾਟੀਆ ਬੇਸਟ ਸਮਾਈਲ, ਕਿਰਨਦੀਪ ਕੌਰ ਬੇਸਟ ਹੇਅਰ ਸਟਾਈਲ ਅਤੇ ਜੈਸਮੀਨ ਕੌਰ ਬੇਸਟ ਡਰੈਸ ਚੁਣੇ ਗਏ।ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਸਤਿੰਦਰ ਕੌਰ ਮਰਵਾਹਾ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਵਿਦਿਆਰਥੀਆਂ ਦੀ ਚੜ੍ਹਦੀ ਕਲਾ ਲਈ ਸ਼ੁਭਕਾਮਨਾਵਾਂ ਦਿੱਤੀਆ। ਅੰਤ ਵਿੱਚ ਵਿਦਿਆਰਥੀਆਂ ਨੇ ਇਸ ਪ੍ਰੋਗਰਾਮ ਦਾ ਖੂਬ ਅਨੰਦ ਮਾਣਿਆ।
Punjab Post Daily Online Newspaper & Print Media