Tuesday, September 29, 2026

ਵਿਧਾਨ ਸਭਾ ਚੋਣਾਂ `ਚ ਮੁਲਾਜਮ ਵਰਗ ਤੇ ਮੀਡੀਆ ਨੇ ਅਹਿਮ ਭੂਮਿਕਾ ਨਿਭਾਈ – ਰਜਤ ਉਬਰਾਏ

PPN1402201714ਪੱਟੀ, 14 ਫਰਵਰੀ (ਪੰਜਾਬ ਪੋਸਟ- ਅਵਤਾਰ ਸਿੰਘ ਢਿੱਲੋਂ)- ਪੰਜਾਬ ਅੰਦਰ ਹੋਈਆ ਵਿਧਾਨ ਸਭਾ ਚੋਣਾਂ ਜਿਥੇ ਸ਼ਾਤਮਈ ਹੋਈਆ। ਵਿਧਾਨ ਸਭਾ ਹਲਕਾ ਪੱਟੀ ਅੰਦਰ ਵੀ ਚੋਣ ਅਮਲੇ ਵੱਲੋ ਆਪਣੀ ਡਿਉਟੀ ਪੂਰੀ ਜੰਮੇਵਾਰੀ ਨਾਲ ਨਿਭਾਉਂਦਿਆ ਚੋਣ ਕਮਿਸ਼ਨ ਦੇ ਹੁਕਮਾ ਦੀ ਪਾਲਣਾ ਕਰਦਿਆਂ ਚੋਣ ਪ੍ਰਕਿਰਿਆ ਨੂੰ ਸ਼ਾਤਮਈ ਢੰਗ ਨਾਲ ਨੇਪਰੇ ਚੜਾਇਆ ਹੈ।ਇਹ ਪ੍ਰਗਟਾਵਾ ਰਜਤ ਉਬਰਾਏ ਐਸ.ਡੀ. ਐਮ ਕਮ ਰਟਿੰਰਨਿੰਗ ਅਫਸਰ ਸਬ ਡਵੀਜਨ ਪੱਟੀ ਨੇ ਕੀਤਾ।ਉਨ੍ਹਾਂ ਕਿਹਾ ਕੇ ਚੋਣ ਕਮਿਸ਼ਨ ਦੇ ਹੁਕਮਾ ਅਤੇ ਜ੍ਹਿਲੇ ਦੇ ਡਿਪਟੀ ਕਮਿਸ਼ਨਰ ਕਮ ਆਰ.ੳ ਡੀ.ਪੀ.ਐਸ ਖਰਬੰਦਾ ਦੀਆਂ ਹਦਾਇਤਾਂ `ਤੇ ਚੋਣਾਂ ਦੋਰਾਨ ਡਿਉਟੀ ਅਫਸਰਾਂ ਵੱਲੋ ਕਿਸੇ ਵੀ ਤਰਾਂ ਦੀ ਅਣਸੁਖਾਵੀ ਘਟਨਾ ਨੂੰ ਰੋਕਣ ਲਈ ਲਗਾਤਾਰ ਇਮਾਨਦਾਰੀ ਨਾਲ ਡਿਉਟੀ ਕੀਤੀ ਹੈ।ਉਥੇ ਮੀਡੀਆ ਨੇ ਪ੍ਰਸ਼ਾਸਨ ਨੂੰ ਸਹਿਯੋਗ ਦੇਣ ਚੋ ਅਹਿਮ ਭੂਮਿਕਾ ਨਿਭਾਈ ਹੈ। ਰਜਤ ਉਬਰਾਏ ਐਸ. ਡੀ. ਐਮ ਪੱਟੀ ਵੱਲੋ ਸਮੂਹ ਮੁਲਾਜਮਾ ਅਤੇ ਮੀਡੀਆ ਲਈ ਚਾਹ ਪਾਰਟੀ ਦਾ ਆਯੋਜਿਨ ਕੀਤਾ ਗਿਆ। ਇਸ ਮੌਕੇ ਸਰਬਜੀਤ ਸਿੰਘ ਤਹਿਸੀਲਦਾਰ ਆਰ.ੳ ਪੱਟੀ,ਉਕਾਂਰ ਸਿੰਘ ਨਾਇਬ ਤਹਿਸੀਲਦਾਰ ਹਰੀਕੇ, ਛੈਰੀ ਭਾਟੀਆ, ਵਰਿੰਦਰ ਕੁਮਾਰ ਕਾਨੂੰਗੋ ਇਲੈਕਸ਼ਨ, ਸਾਹਿਬ ਗੁਰਿੰਦਰ ਸਿੰਘ, ਹਰਦੀਪ ਸਿੰਘ ਕੈਰੋ, ਗੁਰਸਾਹਬ ਸਿੰਘ, ਰਮਨਦੀਪ ਸਿੰਘ, ਦਵਿੰਦਰਜੀਤ ਸਿੰਘ ਐਸ.ਡੀ.ੳ, ਸੁੱਖਾ ਸਿੰਘ, ਹਰਬੰਸ ਸਿੰਘ ਧਾਰੀਵਾਲ, ਬਖਸ਼ੀਸ਼ ਸਿੰਘ, ਦਲੀਪ ਕੁਮਾਰ, ਸੰਦੀਪ ਪੁਰੀ, ਸੁਖਵਿੰਦਰ ਸਿੰਘ, ਭੂਪਿੰਦਰ ਸਿੰਘ, ਅਨਿਲ ਸ਼ਰਮਾ, ਰਾਜਿੰਦਰ ਗੋਲਡੀ, ਦਵਿੰਦਰ ਸਿੰਘ ਸੈਕਟਰੀ, ਅਤੇ ਸੈਕਟਰ ਅਫਸਰ ਹਾਜਿਰ ਸਨ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply