Thursday, August 13, 2026

ਸਕੂਲ ਪੱਧਰ `ਤੇ ਐਂਟੀ ਨਕਲ ਅਭਿਆਨ ਤੇ ਐਂਟਰੈਂਸ ਮੈਨੇਜ਼ਮੈਂਟ ਸਬੰਧੀ ਸੈਮੀਨਾਰ

PPN1602201710
ਫਾਜ਼ਿਲਕਾ, 16 ਫਰਵਰੀ (ਪੰਜਾਬ ਪੋਸਟ- ਵਿਨੀਤ ਅਰੋੜਾ) – ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਚਿਮਨੇਵਾਲਾ ਵਿਚ ਅੱਜ ਸਕੂਲ ਪੱਧਰ ਤੇ ਐਂਟੀ ਨਕਲ ਅਭਿਆਨ ਅਤੇ ਐਂਟਰੈਂਸ ਮੈਨੇਜਮੈਂਟ ਸਬੰਧੀ ਸੈਮੀਨਾਰ ਲਗਾਇਆ ਗਿਆ।ਸੰਬੋਧਤ ਕਰਦੇ ਹੋਏ ਸਕੂਲ ਪ੍ਰਿੰਸੀਪਲ ਰੇਨੂੰ ਬਾਲਾ ਨੇ ਦੱਸਿਆ ਕਿ ਜ਼ਿਲ੍ਹਾ ਸਿੱਖਿਆ ਅਧਿਕਾਰੀ ਪ੍ਰਗਟ ਸਿੰਘ ਬਰਾੜ ਅਤੇ ਜ਼ਿਲ੍ਹਾ ਗਾਈਡੈਂਸ ਕੋਆਰਡੀਨੇਟਰ ਪੰਮੀ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤੇ ਗਾਈਡੈਂਸ ਸੈਲ ਇੰਚਾਰਜ਼ ਕ੍ਰਿਸ਼ਨ ਕੁਮਾਰ ਵੱਲੋਂ ਸਵੇਰੇ ਦੀ ਸਭਾ ਵਿਚ ਨਕਲ ਦੇ ਮਾੜੇ ਪ੍ਰਭਾਵਾਂ ਅਤੇ ਭਵਿੱਖ ਨੂੰ ਖਰਾਬ ਕਰਨ ਸਬੰਧੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਨਕਲ ਇੱਕ ਮਿੱਠਾ ਜ਼ਹਿਰ ਹੈ ਜੋਕਿ ਵਿਦਿਆਰਥੀਆਂ ਦੇ ਭਵਿੱਖ ਨੂੰ ਹੋਲੀ ਹੋਲੀ ਬਰਬਾਦ ਕਰ ਦਿੰਦਾ ਹੈ।ਸਫ਼ਲਤਾ ਦਾ ਕੋਈ ਸ਼ਾਟਕਟ ਨਹੀਂ ਹੈ।ਸ਼ਖਤ ਮਿਹਨਤ ਹੀ ਮਨੁੱਖ ਨੂੰ ਸਫ਼ਲਤਾ ਦੇ ਸਿਖਰਾਂ ਤੇ ਲੈ ਜਾਂਦੀ ਹੈ।ਉਨ੍ਹਾਂ ਕਾਲਜਾਂ ਵਿਚ ਦਾਖ਼ਲੇ ਲਈ ਵੱਖ ਵੱਖ ਤਰ੍ਹਾਂ ਦੇ ਐਂਟਰੈਂਸ ਟੈਸਟਾਂ ਸਬੰਧੀ ਵੀ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ।ਪ੍ਰਿੰਸੀਪਲ ਰੇਣੂ ਬਾਲਾ ਨੇ ਵਿਦਿਆਰਥੀਆਂ ਨੂੰ ਮਿਹਨਤ ਦੇ ਰਸਤੇ ਤੇ ਚਲਦੇ ਹੋਏ ਸਫ਼ਲਤਾ ਪ੍ਰਾਪਤ ਕਰਨ ਲਈ ਅਗਲੀ ਪ੍ਰੀਖਿਆ ਵਿਚ ਸਫ਼ਲਤਾ ਦਾ ਆਸ਼ੀਰਵਾਦ ਦਿੱਤਾ।ਇਸ ਮੌਕੇ ਸਕੂਲ ਦਾ ਸਮੂਹ ਸਟਾਫ਼ ਹਾਜ਼ਰ ਸੀ।

Check Also

ਖ਼ਾਲਸਾ ਕਾਲਜ ਵਿਖੇ ਇੰਸਟਾਲੇਸ਼ਨ ਸੈਰੇਮਨੀ ਕਰਵਾਈ ਗਈ

ਅੰਮ੍ਰਿਤਸਰ, 12 ਅਗਸਤ (ਸੁਖਬੀਰ ਸਿੰਘ ਖੂਰਮਣੀਆਂ) ¸- ਖਾਲਸਾ ਕਾਲਜ ਦੇ ਰੋਟਾਰੈਕਟ ਕਲੱਬ ਵੱਲੋਂ ਸੈਸ਼ਨ 2026-27 …

Leave a Reply