Tuesday, June 30, 2026

ਸਰਕਾਰੀ ਸਕੂਲ ਜੈਤੋਸਰਜਾ ਦੀਆਂ ਕੁੜੀਆਂ ਨੇ ਮਾਰੀ ਬਾਜੀ

ਮਨਪ੍ਰੀਤ, ਸੁਪਰੀਤ, ਸਰਨਜੀਤ, ਸਿਮਰਨ ਤੇ ਪਲਵਿੰਦਰ ਨੇ ਵਜੀਫਾ ਪ੍ਰਾਪਤ ਕੀਤਾ

PPN170601
ਬਟਾਲਾ, 17 ਜੂਨ (ਨਰਿੰਦਰ ਬਰਨਾਲ) –  ਪਿਛਲੇ ਦਿਨੀ ਪੰਜਾਬ ਸਕੂਲ ਸਿਖਿਆ ਬੋਰਡ ਮੋਹਾਲੀ ਵੱਲੋ ਮੈਟ੍ਰਿਕ ਪ੍ਰੀਖਿਆ ਦੇ ਨਤੀਜਿਆਂ ਦਾ ਐਲਾਨ ਕੀਤਾ ਗਿਆ, ਜਿਸ ਵਿਚ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਜੈਤੋਸਰਜਾ ਗੁਰਦਾਸਪੁਰ ਦੀਆਂ ਪੰਜਾਬ ਵਿਦਿਆਰਥਣਾਂ ਨੇ ਵਜੀਫਾ ਪ੍ਰਾਪਤ ਕਰਕੇ ਸਕੂਲ  ਦਾ ਨਾਮ ਰੋਸਨ ਕੀਤਾ । ਪ੍ਰੈਸ ਨੂੰ ਬਿਆਨ ਵਿਚ ਸਕੂਲ ਪ੍ਰਿੰਸੀਪਲ ਸ੍ਰੀ ਭਾਰਤ ਭੂਸਨ ਨੇ ਦੱਸਿਆ ਕਿ ਸਮੁਚੇ ਸਕੂਲ ਦਾ ਨਜੀਤਾ ਸੌ ਫੀ ਸਦੀ ਰਿਹਾ ਹੈ ਜਦ ਕਿ ਮਨਪ੍ਰੀਤ ਕੌਰ ਸਪੁਤਰੀ ਬਖਸੀਸ ਸਿੰਘ, ਸਿਮਰਨਜੀਤ ਕੌਰ ਸਪੁਤਰੀ ਸੁਖਦੇਵ ਰਾਜ, ਸੁਪਰੀਤ ਕੌਰ ਸਪੁਤਰੀ ਸਰਬਜੀਤ ਸਿੰਘ, ਪਲਵਿੰਦਰ ਕੌਰ ਸਪੁਤਰੀ ਬਲਬੀਰ ਸਿੰਘ ਤੇ ਸਰਨਜੀਤ ਕੌਰ ਨੇ ੮੦ ਫੀ ਸਦੀ ਤੋ ਜਿਆਦਾ ਅੰਕ ਪ੍ਰਾਪਤ ਕਰਕੇ ਵਜੀਫਾ ਪ੍ਰਾਪਤ ਕੀਤਾ ਹੈ, ਤੇ ਸਕੂਲ ਦੇ ਅਧਿਆਪਕਾਂ ਤੇ ਸਕੂਲ ਦਾ ਨਾਮ ਰੋਸਨ ਕੀਤਾ ਹੈ।ਕੂਲ ਸਟਾਫ ਵੱਲੋ ਇਹਨਾ ਵਿਦਿਆਰਥੀਆਂ ਨੂੰ ਵਧਾਈ ਦਿਤੀ ਗਈ।

Check Also

ਸਿਹਤ ਵਿਭਾਗ ਵੱਲੋਂ ਪਲਸ ਪੋਲੀਓ ਮੁਹਿੰਮ ਦੀ ਸ਼ੁਰੂੂਆਤ

ਨੰਨ੍ਹੇ ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਪਿਲਾ ਕੇ ਕੀਤਾ ਆਗਾਜ਼ ਅੰਮ੍ਰਿਤਸਰ, 28 ਜੂਨ (ਜਗਦੀਪ ਸਿੰਘ) …

Leave a Reply