Thursday, April 30, 2026

ਸੀ.ਕੇ.ਡੀ ਕਾਲਜ ਵਿਖੇ ਟੈਕ ਮਹਿੰਦਰਾ ਅਤੇ ਪੇ.ਟੀ.ਐਮ ਲਈ ਪਲੇਸਮੈਂਟ ਡਰਾਈਵ ਦਾ ਆਯੋਜਨ

ਅੰਮ੍ਰਿਤਸਰ, 17 ਫਰਵਰੀ (ਪੰਜਾਬ ਪੋਸਟ ਜਗਦੀਪ ਸਿੰਘ ਸੱਗੂ)- ਸੀ.ਕੇ.ਡੀ ਕਾਲਜ ਵਿਖੇ ਨਾਮੀ ਬਹੁਰਾਸ਼ਟਰੀ ਕੰਪਨੀਆਂ ਟੈਕ ਮਹਿੰਦਰਾ ਅਤੇ ਪੇ.ਟੀ.ਐਮ ਲਈ ਪਲੇਸਮੈਂਟ ਡਰਾਈਵ ਦਾ ਆਯੋਜਨ ਕੀਤਾ ਗਿਆ, ਜਿਸ ਦੌਰਾਨ ਟੈਕ ਮਹਿੰਦਰਾ ਵਿਚ ਪਲੇਸਮੈਂਟ ਡਰਾਈਵ ਦੇ ਚੁਣੌਤੀਪੂਰਨ ਪੜਾਅ ਪਾਰ ਕਰਦਿਆਂ ਮੰਜੂ ਮੇਹਰਾ, ਨਵਕਿਰਨ ਔਲਖ, ਸੰਦੀਪ ਕੌਰ, ਅਲੀਸ਼ਾ, ਸੁਨੈਨਾ ਕੁਮਾਰੀ ਨੂੰ ਐਸਸੀਏਟ ਟੈਕਨੀਕਲ ਸਪੋਰਟ ਦੇ ਅਹੁਦੇ ਵਜੋਂ ਨੌਕਰੀ ਹਾਸਿਲ ਕਰਨ ਵਿਚ ਸਫਲਤਾ ਮਿਲੀ ਜਦਕਿ ਬਲਜੀਤ ਸਿੰਘ, ਹਰਪ੍ਰੀਤ ਸਿੰਘ, ਤਨਵੀਰ ਸਿੰਘ, ਲਕਸ਼ੈ ਮਲਹੋਤਰਾ ਨੇ ਪੇ.ਟੀ.ਐਮ ਕੰਪਨੀ ਵਿਚ ਫੀਲਡ ਸੇਲਜ ਆਫੀਸਰ  ਦੇ ਰੂਪ ਵਿਚ ਅਹੁੱਦਾ ਪ੍ਰਾਪਤ ਕੀਤਾ। PPN1702201707
ਪ੍ਰਧਾਨ ਸੀ.ਕੇ.ਡੀ ਚਰਨਜੀਤ ਸਿੰਘ ਚੱਢਾ ਨੇ ਸਫਲ ਵਿਦਿਆਰਥੀਆਂ ਨੂੰ ਵਧਾਈ ਦਿੰਦਿਆ ਕਿਹਾ ਕਿ ਅਜਿਹੀਆ ਪਲੇਸਮੈਂਟ ਡਰਾਈਵਜ਼ ਵਿਦਿਆਰਥੀਆਂ ਦੇ ਭਵਿੱਖ ਨੂੰ ਸੰਵਾਰਣ ਵਿਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ ਜਿੰਨਾਂ ਰਾਹੀ ਵਿਦਿਅਰਥੀ ਆਪਣੀ ਯੋਗਤਾ ਤੇ ਕੁਸ਼ਲਤਾ ਵਿਖਾਉਣ ਦੇ ਕਾਬਿਲ ਹੋ ਜਾਂਦੇ ਹਨ।ਮੈਂਬਰ ਇੰਚਾਰਜ ਮੈਡਮ ਡਾ: ਸੁਖਬੀਰ ਕੌਰ ਮਾਹਲ, ਨਵਪ੍ਰੀਤ ਸਿੰਘ ਸਾਹਨੀ ਤੇ ਪ੍ਰਿੰੰਸੀ: ਡਾ: ਗੁਰਪ੍ਰਤਾਪ ਸਿੰਘ ਨੇ ਹੈਡ ਪਲੇਸਮੈਂਟ ਮਿ: ਜਗਦੀਪ ਸਿੰਘ ਪੰਨੂ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਉਹਨਾਂ ਨੂੰ ਹੋਰ ਵੀ ਉਚ ਪੱਧਰੀ ਪਲੇਸਮੈਂਟ ਡਰਾਈਵਜ ਕਰਵਾਉਣ ਦੀ ਹੱਲਾ ਸ਼ੇਰੀ ਦਿੱਤੀ।ਉਹਨਾਂ ਕਿਹਾ ਕਿ ਸੀ.ਕੇ.ਡੀ ਇੰਸਟੀਚਿਊਟ ਪਹਿਲੇ ਸਾਲ ਤੋਂ ਹੀ ਵਿਦਿਆਰਥੀਆਂ ਦੀ ਟਰੇਨਿੰਗ ਨੂੰ ਅਹਿਮੀਅਤ ਦਿੰਦਿਆਂ ਉਹਨਾਂ ਨੂੰ ਮੋਟੀਵੇਸ਼ਨਲ ਅਤੇ ਕਮਿਊਨਿਕੇਸ਼ਨ ਸਕਿਲਜ਼, ਗਰੁਪ ਡਿਸਕਸ਼ਨ ਅਤੇ ਇੰਟਰਵਿਊ ਦੀ ਤਿਆਰੀ `ਤੇ ਜੋਰ ਦਿੰਦਾ ਹੈ।ਇਸ ਨਾਲ ਵਿਦਿਆਰਥੀਆਂ ਵਿਚ ਆਤਮ-ਵਿਸ਼ਵਾਸ ਵੱਧਦਾ ਹੈ, ਜੋ ਉਹਨਾਂ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਕੰਪਨੀਆਂ ਵਿਚ ਨੌਕਰੀਆਂ ਦਿਵਾਉਣ ਵਿਚ ਸਹਾਈ ਸਿੱਧ ਹੁੰਦਾ ਹੈ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply