ਖਿਲਚੀਆਂ, 19 ਫਰਵਰੀ (ਪੰਜਾਬ ਪੋਸਟ- ਸੁੱਚਾ ਸਿੰਘ ਧੂਲਕਾ)- ਇਲਾਕੇ ਦੇ ਮੋਤਹਬਾਰ ਸਰਪੰਚਾਂ-ਪੰਚਾਂ ਦੀ ਵਿਸ਼ੇਸ਼ ਮੀਟਿੰਗ ਡਾ. ਤਰਸੇਮ ਸਿੰਘ ਧੂਲਕਾ ਦੇ ਗ੍ਰਹਿ ਵਿਖੇ ਸਰਕਲ ਪ੍ਰਧਾਨ ਨਿਰਮਲ ਸਿੰਘ (ਬਿੱਲੂ) ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਮਦੇਪੁਰ, ਬਾਣੀਆਂ, ਧੂਲਕਾ, ਸੰਗਤਪੁਰਾ, ਸਰਜਾ ਬੇਰੀਆ ਵਾਲਾਂ, ਝਾੜੂ ਨੰਗਲ, ਸੁਧਾਰ, ਕਾਲੇਕੇ, ਰੁਮਾਣਾਚੱਕ, ਜਸਪਾਲ ਸਿੰਘਪੁਰ, ਡੇਹਰੀਵਾਲ, ਜੋਧਾਨਗਰੀ, ਜੱਬੋਵਾਲ, ਸੈਦਪੁਰ ਆਦਿ ਪਿੰਡਾਂ ਦੇ ਸਰਪੰਚ-ਪੰਚ ਮੋਹਤਬਰ ਸੱਜਣਾਂ ਨੇ ਸ਼ਿਰਕਤ ਕੀਤੀ।
ਸਰਬਸੰਮਤੀ ਨਾਲ ਮਤਾ ਪਾਸ ਕਰਕੇ ਸੈਂਟਰ ਸਰਕਾਰ ਤੋਂ ਮੰਗ ਕੀਤੀ ਗਈ ਕਿ ਬੁਟਾਰੀ ਰੇਲਵੇ ਸਟੇਸ਼ਨ ਵਿਖੇ ਪਹਿਲਾਂ ਵਾਂਗ ਗੱਡੀਆਂ ਖੜੀਆਂ ਕੀਤਅਿਾਂ ਜਾਣ। ਉਨਾਂ ਦੱਸਿਆ ਕਿ ਪਹਿਲਾਂ ਇਥੇ ਹਰਿਦੁਆਰ, ਹਾਵੜਾ, ਹਾਵੜਾ ਮੇਲ, ਜਨਤਾ ਐਕਸਪ੍ਰੈਸ (ਛੱਤੀਸ਼ਗੜ) ਆਦਿ ਟਰੇਨਾਂ ਰੁਕਦੀਆਂ ਸਨ।ਪਰ ਹੁਣ ਇਥੇ ਨਹੀਂ ਰੁਕ ਰਹੀਆਂ, ਜਿਸ ਕਰ ਕੇ ਇਲਾਕਾ ਵਾਸੀ ਲੋਕਾਂ ਨੂੰ ਬਿਆਸ ਜਾਂ ਅੰਮ੍ਰਿਤਸਰ ਸਟੇਸ਼ਨਾਂ ਤੋਂ ਗੱਡੀ ਫੜਣੀ ਪੈਂਦੀ ਹੈ।ਉਨਾਂ ਸਰਕਾਰ ਤੋਂ ਪੁਰਜੋਰ ਮੰਗ ਕੀਤੀ ਕਿ ਜਿਹੜੇ 40 ਪਿੰਡਾਂ ਨੂੰ ਬੁਟਾਰੀ ਸਟੇਸ਼ਨ ਲੱਗਦਾ ਹੈ, ਉਨਾਂ ਨੂੰ ਪੇਸ਼ ਆ ਰਹੀ ਮੁਸ਼ਕਲ ਨੂੰ ਧਿਆਨ ਵਿੱਚ ਰੱਖਦਿਆਂ ਬੰਦ ਹੋਈਆਂ ਗੱਡੀਆਂ ਨੂੰ ਬੁਟਾਰੀ ਸਟੇਸ਼ਨ `ਤੇ ਮੁੜ ਖੜੀਆਂ ਕਰਨ ਦੇ ਹੁਕਮ ਜਾਰੀ ਕੀਤੇ ਜਾਣ।
Check Also
ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ
ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …
Punjab Post Daily Online Newspaper & Print Media