Saturday, June 20, 2026

ਵਾਹ ਨੀ ਸਰਕਾਰੇ-ਡੀਪੂ ਹੋਲਡਰ ਭੁੱਖੇ ਮਾਰੇ, ਹੁਣ ਕੀ ਕਰਨ ਵਿਚਾਰੇ ? – ਧੂਲਕਾ ਡੀਪੂ ਮਾਲਕ

ਖਿਲਚੀਆਂ, 19 ਫਰਵਰੀ (ਪੰਜਾਬ ਪੋਸਟ- ਸੁੱਚਾ ਸਿੰਘ ਧੂਲਕਾ)- ਤਹਿਸੀਲ ਬਾਬਾ ਬਕਾਲਾ ਬਲਾਕ ਤਰਸਿੱਕਾ ਪੰਜਾਬ ਅੰਦਰ ਸਰਕਾਰੀ ਰਾਸ਼ਨ ਡੀਪੂ ਹੋਲਡਰ ਜਿੰਨ੍ਹਾਂ ਦੀ ਗਿਣਤੀ ਲੱਗਭਗ 26,000 ਤੋਂ ਉਪਰ ਹੈ, ਉਸ ਸਮੇਂ ਮਾਯੂਸੀ ਵਿੱਚ ਪੈ ਗਏ, ਕਿਉਂਕਿ ਪਹਿਲਾਂ ਵੀ ਡੀਪੂ ਮਾਲਕਾਂ ਨੂੰ ਨਾ ਕੋਈ ਭੱਤਾ ਅਤੇ ਕੋਈ ਕਮਿਸ਼ਨ ਨਹੀਂ ਸੀ ਮਿਲਦੀ, ਕਿਉਂਕਿ 6 ਮਹੀਨੇ ਦੀ ਵੰਡ ਹੋਣ ਕਰਕੇ ਸਾਰਾ ਕੰਮ ਇੰਸਪੈਕਟਰ ਮਨਮਰਜੀ ਨਾਲ ਹੀ ਕਰਦੇ ਸਨ।ਕਈਆਂ ਪਿੰਡਾਂ ਵਿੱਚ ਤਾਂ ਅਜੇ ਕਣਕ ਦੇ ਬਕਾਏ ਰਹਿੰਦੇ ਸਨ ਤੇ ਪੈਸੇ ਲੈ ਕੇ ਪਰਚੀਆਂ ਵੀ ਕੱਟੀਆਂ ਹੋਈਆਂ ਸਨ।ਕਣਕ ਵੰਡਣ ਦੀ ਬਜਾਏ ਹੁਣ ਸਭ ਇੰਸਪੈਕਟਰ ਹੜੱਪ ਕਰਨਗੇ।ਕਈ ਡੀਪੂ ਮਾਲਕ ਤਾਂ ਰੌਂਦੇ ਵੇਖੇ ਗਏ, ਜੋ ਕਿ ਸਰਕਾਰੀ ਫੀਸਾਂ ਵੀ ਭਰਦੇ ਸਨ।ਅਜੇ ਤਾਂ ਸਰਕਾਰ ਚੋਣਾਂ ਵਿੱਚ ਲੋਕਾਂ ਨੂੰ ਘਿਓ, ਖੰਡ, ਪੱਤੀ ਆਦਿ ਦੇਣ ਦੇ ਲਾਰੇ ਵੀ ਲਾ ਰਹੇ ਸੀ।ਬੱਸ ਵੋਟਾਂ ਲੈ ਕੇ ਡੀਪੂ ਮਾਲਕਾਂ ਨਾਲ ਬਹੁਤ ਵੱਡਾ ਧੋਖਾ ਕੀਤਾ ਹੈ।ਜਿਕਰਯੋਗ ਹੈ ਕਿ ਵਿਚਾਰੇ ਕਈ ਡੀਪੂ ਮਾਲਕਾਂ ਦੀ ਰੋਜ਼ੀ-ਰੋਟੀ ਵੀ ਇਸੇ ਕੰਮ `ਤੇ ਨਿਰਭਰ ਹੈ।

Check Also

ਵੋਟਰ ਸੂਚੀਆਂ ਦੀ ਸ਼ੁੱਧਤਾ ਅਤੇ ਪਾਰਦਰਸ਼ਤਾ ਯਕੀਨੀ ਬਣਾਉਣ ਲਈ ਹਰ ਅਧਿਕਾਰੀ ਆਪਣੀ ਜ਼ਿੰਮੇਵਾਰੀ ਨਿਭਾਵੇ – ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 19 ਜੂਨ (ਸੁਖਬੀਰ ਸਿੰਘ) – ਭਾਰਤੀ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਚਲਾਈ ਜਾ ਰਹੀ …

Leave a Reply