ਬਠਿੰਡਾ, 21 ਫਰਵਰੀ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)-ਸਥਾਨਕ ਸ਼ਹਿਰ ਦੇ ਏਅਰ ਫੋਰਸ ਸਟੇਸ਼ਨ ਭਿਸੀਆਣਾ ਵਿਖੇ ਪਰਮਿੰਦਰ ਸਿੰਘ ਚੌਕੀ ਇੰਚਾਰਜ ਨੂੰ ਕੁਮਕਮ ਸ਼ੁਕਲਾ ਪਤਨੀ ਵਿਪਨ ਸ਼ੁਕਲਾ ਪੁੱਤਰ ਤ੍ਰਿਵੇਨੀ ਸ਼ੁਕਲਾ ਵਾਸੀ ਜਾਨਕੀ ਨਗਰ ਤਹਿਸੀਲ ਬੇਨੀ ਨਗਰ ਖੈਰਾ ਜਿਲ੍ਹਾ ਗੋਡਾ ਯੂ ਪੀ ਹਾਲ ਕੁਆਟਰ ਨੰਬਰ 208/4 ਨੇ ਰਿਪੋਰਟ 8 ਫਰਵਰੀ ਮੁਕੱਦਮਾ ਨੰਬਰ 21 ਮਿਤੀ 8-2-17 ਦਰਜ ਕਰਵਾਈ ਕਿ ਉਸ ਦਾ ਪਤੀ ਵਿਪਨ ਸ਼ੁਕਲਾ ਏਅਰ ਫੋਰਸ ਸਟੇਸ਼ਨ ਭਿਸੀਆਣਾ ਵਿਖੇ ਕਾਰਪੋਰਲ ਲੱਗਿਆ ਸੀ।ਸਾਲ 2009 ਵਿਚ ਵਿਪਨ ਸ਼ੁਕਲਾ ਏਅਰ ਫੋਰਸ ਵਿਚ ਏਅਰਮੈਨ ਭਰਤੀ ਹੋਇਆ ਸੀ ਤੇ ਮਈ 2014 ਤੋਂ ਭਿਸੀਆਣਾ ਵਿਖੇ ਨੌਕਰੀ ਕਰ ਰਿਹਾ ਹੈ।ਬੀਤੀ 8 ਫਰਵਰੀ ਨੂੰ ਉਸ ਦਾ ਪਤਨੀ ਵਿਪਨ ਡਿਊਟੀ ਤੋਂ ਬਾਅਦ ਵਾਪਸ ਨਹੀ ਆਇਆ।ਉਸ ਨੂੰ ਯਕੀਨ ਹੈ ਕਿ ਉਸ ਨੂੰ ਕਿਸੇ ਨੇ ਅਗਵਾ ਕੀਤਾ ਹੋਇਆ ਹੈ।
ਇਸ ’ਤੇ ਪਰਮਿੰਦਰ ਸਿੰਘ ਚੌਕੀ ਇੰਚਾਰਜ ਨੇ ਆਪਣੀ ਤਫਤੀਸ ਸ਼ੁਰੂ ਕੀਤੀ।ਪ੍ਰੰਤੂ ਕੋਈ ਕਾਮਯਾਬੀ ਨਹੀ ਮਿਲੀ, ਇਸ ਨੂੰ ਐਸ.ਐਸ.ਪੀ ਸਵਪਨ ਸ਼ਰਮਾ ਨੇ ਇਸ ਨੂੰ ਗੰਭੀਰਤਾ ਵਿਚ ਲੈਂਦੇ ਹੋਏ ਕੁਲਦੀਪ ਸਿੰਘ ਸੋਹੀ ਡੀ.ਐਸ.ਪੀ ਦਿਹਾਤੀ ਸਮੇਤ ਇੰਸਪੈਕਟਰ ਵੇਦ ਪ੍ਰਕਾਸ਼ ਮੁੱਖ ਥਾਣਾ ਸਦਰ ਬਠਿੰਡਾ, ਐਸ.ਆਈ ਅਮਨਦੀਪ ਸਿੰਘ ਤਰੀਕਾ ਥਾਣਾ ਸੰਗਤ, ਐਸ.ਆਈ ਹਰਜਿੰਦਰ ਸਿੰਘ ਮੁੱਖ ਅਫਸਰ ਥਾਣਾ ਨੰਦਗੜ੍ਹ, ਐਸ.ਆਈ ਕ੍ਰਿਸ਼ਨ ਕੁਮਾਰ ਥਾਣਾ ਕੋਟਫੱਤਾ ਅਤੇ ਪਰਮਿੰਦਰ ਸਿੰਘ ਇੰਚਾਰਜ ਚੌਕੀ ਬੱਲੂਆਣਾ-2 ਰਿਜਰਵ ਪੁਲਿਸ ਸਮੇਤ 80 ਜਵਾਨਾਂ ਅਤੇ ਏਅਰਫੋਰਸ ਦੇ ਅਧਿਕਾਰੀਆਂ ਦੇ 40 ਜਵਾਨਾਂ ਨੂੰ ਲੈ ਕੇ ਏਅਰ ਫੋਰਸ ਭਿਸੀਆਣਾ ਦੇ ਰਿਹਾਇਸ਼ੀ ਇਲਾਕੇ ਦੀ ਸਰਚ ਦੌਰਾਨ ਪਤਾ ਲੱਗਿਆ ਕਿ ਸੈਲਸ ਕੁਮਾਰ ਸਾਰਜੈਟ ਦੇ ਕੁਆਟਰ ਕੋਲੋਂ ਬਹੁਤ ਹੀ ਗੰਦੀ ਬਦਬੂ ਆ ਰਹੀ ਹੈ।ਉਨਾਂ ਨੂੰ ਇਹ ਵੀ ਪਤਾ ਲੱਗਿਆ ਕਿ ਸਾਰਜੈਟ ਸੈਲੇਸ ਕੁਮਾਰ ਦੀ ਪਤਨੀ ਅਨੁਰਾਧਾ ਪਟੇਲ ਨਾਲ ਵਿਪਨ ਸ਼ੁਕਲਾ ਦੇ ਨਜਾਇਜ਼ ਸਬੰਧ ਵੀ ਸਨ। ਜਿਸ ਅਧਾਰ ’ਤੇ ਪੁਲਿਸ ਨੇ ਜਦ ਸੈਲੇਸ ਕੁਮਾਰ ਸਾਰਜੈਟ ਨੂੰ ਸਖ਼ਤੀ ਨਾਲ ਪੁੱਛਗਿੱਛ ਕੀਤੀ ਗਈ ਤੇ ਉਸ ਨੇ ਸਹੀ ਸਹੀ ਦੱਸਿਆ ਕਿਵੇਂ ਉਸ ਦੇ ਉਸ ਦੀ ਪਤਨੀ ਅਨੁਰਾਧਾ ਦੇ ਵਿਪਨ ਨਾਲ ਨਜਾਇਜ਼ ਸਬੰਧ ਸਨ।ਉਸ ਦੇ ਚਲਦੇ ਹੀ ਉਸ ਨੇ ਆਪਣੀ ਪਤਨੀ ਅਨੁਰਾਧਾ ਅਤੇ ਸਾਲੇ ਸ਼ਸੀ ਭੂਸ਼ਣ ਨਾਲ ਹਮਮਸ਼ਵਰਾਂ ਕਰਕੇ ਆਪਣੇ ਕੁਆਟਰ 214/10 ਵਿਚ 8 ਫਰਵਰੀ ਨੂੰ ਬੁਲਾ ਕੇ ਸਿਰ ਵਿਚ ਕੁਲਹਾੜੀ ਮਾਰ ਕੇ ਕਤਲ ਕਰ ਦਿੱਤਾ ਅਤੇ ਉਸ ਦੀ ਲਾਸ਼ ਨੂੰ ਇਕ ਵੱਡੇ ਟਰੰਕ ਵਿਚ ਪਾ ਕੇ 9 ਫਰਵਰੀ ਨੂੰ ਨਵੇਂ ਅਲਾਟ ਹੋਏ ਕੁਆਟਰ ਵਿਚ ਰੱਖ ਦਿੱਤੀ ਅਤੇ 19 ਫਰਵਰੀ ਨੂੰ ਦਾਹ ਹਥਿਆਰ ਨਾਲ ਲਾਸ਼ ਦੇ ਛੋਟੇ ਛੋਟੇ ਟੁਕੜੇ ਕਰਕੇ 16 ਲਿਫਾਫਿਆਂ ਵਿਚ ਪਾ ਕੇ ਕੱਪ ਬੋਰਡ ਫਰਿਜ਼ ਵਿਚ ਛੁਪਾ ਕੇ ਰੱਖੀ। ਨਿਸ਼ਾਨਦੇਹੀ ‘ਤੇ ਡਿਊਟੀ ਮੈਜਿਸ਼ਟੇਟ ਲਖਵਿੰਦਰ ਸਿੰਘ, ਏਅਰ ਫੋਰਸ ਦੇ ਅਧਿਕਾਰੀਆਂ ਅਤੇ ਵਿਪਨ ਸ਼ੁਕਲਾ ਦੇ ਵਾਰਿਸਾਂ ਦੀ ਹਾਜ਼ਰੀ ਵਿਚ ਲਾਸ਼ ਦੇ ਟੁਕੜੇ ਬਰਾਮਦ ਕੀਤੇ। ਜਿਸ ’ਤੇ ਜੁਰਮ 302,201,120ਬੀ 34 ਆਈ.ਪੀ.ਸੀ ਦਾ ਵਾਧਾ ਕੀਤਾ ਹੈ, ਦੋਸ਼ੀ ਸੈਲੇਸ ਕੁਮਾਰ ਸਾਰਜੈਟ ਅਤੇ ਉਸ ਦੀ ਪਤਨੀ ਅਨੁਰਾਧਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ।ਇਥੇ ਜਿਕਰਯੋਗ ਹੈ ਕਿ ਅਨੁਰਾਧਾ 7ਕੁ ਮਹੀਨੇ ਗਰਭ ਤੋਂ ਹੈ, ਇਸ ਦਾ ਇਕ ਪਹਿਲਾ ਬੱਚਾ ਵੀ 5ਕੁ ਸਾਲ ਦਾ ਹੈ।ਇਹ ਕਤਲ ਨਜਾਇਜ ਸਬੰਧ ਕਾਰਨ ਹੋਇਆ।
Check Also
ਸਰਕਾਰ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਪੰਜਾਬ ਦੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ‘ਚ ਲਾਅ ਦਾਖਲੇ ਕਰਵਾਉਣ ਦੀ ਜ਼ਿੰਮੇਵਾਰੀ ਸੌਂਪੀ
ਅੰਮ੍ਰਿਤਸਰ, 17 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਪੰਜਾਬ ਸਰਕਾਰ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ …
Punjab Post Daily Online Newspaper & Print Media