Saturday, May 23, 2026

ਚਿੱਟ ਫੰਡ ਕੰਪਨੀ ਪੀੜਤਾਂ ਵਲੋਂ ਇਨਸਾਫ ਦੀ ਲਹਿਰ ਜਥੇਬੰਦੀ ਦਾ ਗਠਨ

ਬਠਿੰਡਾ, 23 ਫਰਵਰੀ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਸਥਾਨਕ ਸ਼ਹਿਰ ਦੇ ਇਤਿਹਾਸਕ ਗੁਰਦੁਆਰਾ ਸਾਹਿਬ  ਹਾਜੀ ਰਤਨ ਵਿਖੇ ਕੁਲਵੰਤ ਸਿੰਘ ਭੁੱਲਰ ਦੀ ਅਗਵਾਈ ’ਚ ਚਿੱਟਫੰਡ ਕੰਪਨੀਆਂ ਤੋਂ ਪੀੜਤ ਲੋਕਾਂ ਨੂੰ ਇੰਨਸਾਫ ਦਵਾਉਣ ਲਈ ਮੀਟਿੰਗ ਦੌਰਾਨ ਅਹਿਮ ਵਿਚਾਰਾਂ ਦੌਰਾਨ ਇੰਨਸਾਫ ਦੀ ਲਹਿਰ ਜਥੇਬੰਦੀ ਦਾ ਗਠਨ ਕੀਤਾ ਗਿਆ ਅਤੇ ਜਿਸ ਵਿੱਚ ਪਰਲਜ਼ ਕੰਪਨੀ ਤੋਂ ਪੀੜਤ ਪੂਰੇ ਭਾਰਤ ਦੇ ਪੰਜ ਕਰੋੜ 85 ਲੱਖ ਅਤੇ ਪੰਜਾਬ ਦੇ ਲਗਭਗ 25ਲੱਖ ਪੀੜਤ ਲੋਕਾਂ ਦਾ ਪੈਸਾ ਵਾਪਿਸ ਕਰਵਾਉਣ ਲਈ ਹਰ ਸੰਭਵ ਯਤਨ ਕਰਨ ਲਈ ਤਹਿ ਕੀਤਾ ਕਿ ਲੋਕਾਂ ਦੇ ਪੈਸੇ ਦਵਾਉਣ ਲਈ ਮਾਨਯੋਗ ਸੁਪਰੀਮ ਕੋਰਟ ਦੇ ਆਰਡਰਾਂ ਨੂੰ ਲਾਗੂ ਕਰਵਾਉਣ ਲਈ ਸੀ.ਬੀ.ਆਈ ਸੈਬੀ,ਲੋਢਾ ਕਮੇਟੀ ਅਤੇ ਪੰਜਾਬ ਅਤੇ ਕੇਂਦਰ ਦੀਆਂ ਸਰਕਾਰਾਂ ਦੀ ਢਿੱਲੀ ਕਾਰਗੁਜਾਰੀ ਨੂੰ ਤੇਜ ਕਰਵਾਉਣ ਲਈ ਰਾਜਨੀਤਿਕ ਦਬਾਅ ਵੀ ਬਣਾਇਆ ਜਾਵੇਗਾ ਅਤੇ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ।ਪੰਜਾਬ ਦੀ 11 ਮਾਰਚ ਨੂੰ ਆਉਣ ਵਾਲੀ ਨਵੀਂ ਸਰਕਾਰ ਨੂੰ ਸਾਰੇ ਜ਼ਿਲ੍ਹਿਆਂ ਵਿੱਚ ਮੰਗ ਪੱਤਰ ਦੇ ਕੇ ਵਿਧਾਨ ਸਭਾ ਪੰਜਾਬ ਸਰਕਾਰ ਨੂੰ ਮਤਾ ਪਾਉਣ ਲਈ ਮਜ਼ਬੂਰ ਕੀਤਾ ਜਾਵੇਗਾ ਕਿ ਪਰਲਜ਼ ਅਤੇ ਹੋਰ ਚਿੱਟ ਫੰਡ ਕੰਪਨੀਆਂ ਦੇ ਖਿਲਾਫ ਸਖਤ ਕਾਨੂੰਨ ਪਾਸ ਕੀਤਾ ਜਾਵੇ ਤਾਂ ਜੋ ਅੱਗੇ ਤੋਂ ਲੋਕਾਂ ਦੀ ਹੋ ਰਹੀ ਖੱਜਲ ਖੁਆਰੀ ਅਤੇ ਲੁੱਟ ਨੂੰ ਰੋਕਿਆਂ ਜਾਵੇ।

                          ਮੀਟਿੰਗ ਦੇ ਦੌਰਾਨ ਇਨਸਾਫ ਦੀ ਲਹਿਰ ਜਥੇਬੰਦੀ ਦਾ ਐਲਾਨ ਕਰਕੇ ਸੂਬਾ ਕਮੇਟੀ ਦੀ ਨਵੀਂ ਚੋਣ ਕੀਤੀ ਗਈ ਤੇ ਸਰਬਸੰਮਤੀ ਨਾਲ ਇਹ ਫੈਸਲਾ ਲਿਆ ਗਿਆ ਕਿ ਅੱਜ ਤੋਂ ਬਾਅਦ ਨਿਮਨਲ਼ਿਖਤ ਆਗੂਆਂ ਦਾ ਪਹਿਲਾਂ ਚੱਲ ਰਹੀ ਜਥੇਬੰਦੀ ਇਨਸਾਫ ਦੀ ਆਵਾਜ਼ ਆਰਗੇਨਾਈਜੇਸ਼ਨ ਪੰਜਾਬ ਦੇ ਨਾਲ ਕਿਸੇ ਵੀ ਕਿਸਮ ਦੀਆਂ ਕੋਈ ਵੀ ਗਤੀਵਿਧੀਆਂ ਨਾਲ ਕੋਈ ਵੀ ਸੰਬੰਧ ਨਹੀਂ ਹੋਵੇਗਾ ਤੇ ਜਥੇਬੰਦੀ ਸਿਰਫ ਲੋਕਾਂ ਦੇ ਪੈਸੇ ਨੂੰ ਵਾਪਿਸ ਦਵਾਉਣ ਦੇ ਲਈ ਕਾਨੂੰਨੀ ਦਾਇਰੇ ਦੇ ਵਿੱਚ ਰਹਿ ਕੇ ਯਤਨ ਕਰੇਗੀ।ਜਿਸ ਵਿੱਚ ਸਰਬਸੰਮਤੀ ਨਾਲ ਚੋਣ ਕਰਕੇ ਗੁਰਤੇਜ ਸਿੰਘ ਬਾਜਾਖਾਨਾ ਚੇਅਰਮੈਨ ਪੰਜਾਬ, ਕੁਲਵੰਤ ਸਿੰਘ ਭੁੱਲਰ ਪ੍ਰਧਾਨ ਪੰਜਾਬ, ਰਣਜੀਤ ਸਿੰਘ ਮਾਈਸਰਖਾਨਾ ਸੀਨੀਅਰ ਉਪ ਪ੍ਰਧਾਨ ਪੰਜਾਬ, ਗੁਰਜੰਟ ਸਿੰਘ ਘੁੱਦਾ ਮੁੱਖ ਬੁਲਾਰਾ ਪੰਜਾਬ, ਸਾਧੂ ਸਿੰਘ ਸਕੱਤਰ ਜਨਰਲ ਪੰਜਾਬ, ਬੰਟੀ ਸ਼ਰਮਾ ਕੈਸੀਅਰ ਪੰਜਾਬ, ਸੁਖਵਿੰਦਰ ਸਿੰਘ ਸਰਾਂ ਪ੍ਰੈਸ ਸਕੱਤਰ ਪੰਜਾਬ, ਗਿਆਨ ਖਾਨ ਪਟਿਆਲਾ ਮੀਤ ਪ੍ਰਧਾਨ ਪੰਜਾਬ,ਰੂਪ ਚੰਦ ਵਰਮਾ ਸ਼ੋਸ਼ਲ ਮੀਡੀਆ ਪੰਜਾਬ,ਬਲਜੀਤ ਸਿੰਘ ਡੱਬਵਾਲੀ ਮੀਤ ਪ੍ਰਧਾਨ,ਭਰਭੂਰ ਸਿੰਘ ਜ਼ੌਹਰ ਮੀਤ ਪ੍ਰਧਾਨ ਪੰਜਾਬ, ਇਸਤਰੀ ਵਿੰਗ ਰਾਜਵਿੰਦਰ ਕੌਰ ਚੇਅਰਮੈਨ ਪੰਜਾਬ, ਦਰਸ਼ਨਾ ਜੋਸ਼ੀ ਜੈਤੋਂ ਪ੍ਰਧਾਨ ਪੰਜਾਬ, ਸਰਬਜੀਤ ਕੌਰ ਪ੍ਰਧਾਨ ਬਠਿੰਡਾ, ਮੁੱਖ ਸਲਾਹਕਾਰ ਦਰਸ਼ਨ ਸਿੰਘ ਮੋਹਾਲੀ (ਚੰਡੀਗੜ੍ਹ), ਬਲਦੇਵ ਸਿੰਘ ਭੂੱਚੋ ਮੀਤ ਪ੍ਰਧਾਨ ਪੰਜਾਬ, ਸੂਬਾ ਕਮੇਟੀ ਮੈਂਬਰ ਮਨਮੀਤ ਸ਼ਰਮਾ ਬਰਨਾਲਾ, ਸੁਖਵਿੰਦਰ ਬਰਨਾਲਾ, ਡਾ. ਮੇਜਰ ਢੱਡਰੀਆਂ, ਜਸਪਾਲ ਭੱਟੀ, ਦਨੇਸ਼ ਠਾਕੁਰ, ਪ੍ਰੀਤਮ ਸਿੰਘ ਕੋਟਗੁਰੂ ਤੋਂ ਇਲਾਵਾ ਸੁਖਦੀਪ ਸਿੰਘ ਬੁਢਲਾਡਾ ਮੀਤ ਪ੍ਰਧਾਨ ਪੰਜਾਬ, ਜਰਨੈਲ ਸਿੰਘ ਮਾਈਸਰਖਾਨਾ ਸਹਾਇਕ ਖਜਾਨਚੀ, ਬਲਦੇਵ ਸਿੰਘ ਭੈਣੀਬਾਘਾ ਸਹਾਇਕ ਸਕੱਤਰ ਪੰਜਾਬ ਆਦਿ ਵੀ ਹਾਜ਼ਰ ਸਨ।

Check Also

ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਲਈ 31 ਜੁਲਾਈ ਤੱਕ ਕੀਤਾ ਜਾ ਸਕਦਾ ਹੈ ਅਪਲਾਈ- ਜਿਲ੍ਹਾ ਬਾਲ ਸੁਰੱਖਿਆ ਅਫਸਰ

ਅੰਮ੍ਰਿਤਸਰ, 21 ਮਈ (ਸੁਖਬੀਰ ਸਿੰਘ) – ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਲਈ ਆਨਲਾਈਨ ਰਜਿਸਟਰੇਸ਼ਨ 31 …

Leave a Reply