Friday, September 4, 2026

ਸ਼ਿਵ ਮੰਦਿਰ ਸੁੱਕਾ ਤਲਾਬ ਵਿਖੇ ਮਹਾਂਸ਼ਿਵਰਾਤਰੀ ਦਾ ਤਿਓਹਾਰ ਸ਼ਰਧਾ ਨਾਲ ਮਨਾਇਆ

ਅੰਮ੍ਰਿਤਸਰ, 25 ਫਰਵਰੀ (ਪੰਜਾਬ ਪੋਸਟ  ਸੁਖਬੀਰ ਸਿੰਘ)- ਸਥਾਨਕ ਸਨਾਤਨ ਧਰਮ ਸਭਾ ਸ਼ਿਵ ਮੰਦਿਰ ਸੁੱਕਾ ਤਲਾਬ ਸੁਲਤਾਨਵਿੰਡ ਰੋਡ ਵਿਖੇ ਮਹਾਂਸ਼ਿਵਰਾਤਰੀ ਦਾ ਤਿਓਹਾਰ ਸ਼ਰਧਾ ਨਾਲ ਮਨਾਇਆ ਗਿਆ।PPN2502201727ਪ੍ਰਸਿੱਧ ਭਜਨ ਮੰਡਲੀਆਂ ਵਲੋਂ ਦੇਰ ਰਾਤ ਤੱਕ ਭੋਲੇ ਸ਼ੰਕਰ ਦਾ ਗੁਣਗਾਨ ਕਰਕੇ ਦੂਰੋਂ ਦੂਰੋਂ ਆਈਆਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ।ਅੰਮ੍ਰਿਤਸਰ ਦੇ ਮਾਨਸਿਕ ਰੋਗਾਂ ਦੇ ਮਾਹਿਰ ਡਾ. ਹਰਜੋਤ ਸਿੰਘ ਮੱਕੜ ਤੋਂ ਇਲਾਵਾ ਸੀਨੀਅਰ ਕਾਂਗਰਸੀ ਆਗੂ ਗੁਰਜੀਤ ਸਿੰਘ ਔਜਲਾ, ਇੰਦਰਬੀਰ ਸਿੰਘ ਬੁਲਾਰੀਆ, ਸੁਨੀਲ ਦੱਤੀ, ਜੁਗਲ ਕਿਸ਼ੋਰ ਸ਼ਰਮਾ ਆਦਿ ਨੇਤਾਵਾਂ ਨੇ ਮੰਦਿਰ ਵਿਚ ਹਾਜ਼ਰੀ ਭਰਕੇ ਭਗਵਾਨ ਭੋਲੇ ਸ਼ੰਕਰ ਦਾ ਅਸ਼ੀਰਵਾਦ ਲਿਆ।ਮੰਦਿਰ ਕਮੇਟੀ ਦੇ ਪ੍ਰਧਾਨ ਬਲਵਿੰਦਰ ਸਿੰਘ ਬਿੱਲਾ ਅਤੇ ਹੋਰ ਕਮੇਟੀ ਮੈਂਬਰਾਂ ਵਲੋਂ ਆਏ ਹੋਏ ਮਹਿਮਾਨਾਂ ਨੂੰ ਭਗਵਾਨ ਭੋਲੇ ਨਾਥ ਦੀ ਫੋਟੋ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼ਾਮ ਲਾਲ, ਅਸ਼ੋਕ ਕੁਮਾਰ ਸ਼ਰਮਾ, ਸੁਰਿੰਦਰ ਕੁਮਾਰ ਗੋਲਡੀ, ਅਸ਼ਵਨੀ ਠਾਕੁਰ, ਸੁਰਿੰਦਰ ਕੁਮਾਰ, ਪਰਮਜੀਤ ਠਾਕੁਰ, ਬਲਵੰਤ ਰਾਏ, ਸੰਜੀਵ ਕੁਮਾਰ, ਜੈ ਕਿਸ਼ੋਰ ਸ਼ਾਸਤਰੀ, ਮਨੋਜ ਕੁਮਾਰ, ਸੰਜੀਵ ਕੁਮਾਰ, ਅਰੁਣ ਕੁਮਾਰ, ਪ੍ਰੇਮ ਸਿੰਘ, ਕੀਮਤੀ ਲਾਲ, ਸਤੀਸ਼ ਕੁਮਾਰ, ਕਰਨ, ਰੁਧਰਬੀਰ, ਸੁਖਦੇਵ ਸਿੰਘ, ਸ਼ੰਕਰ ਕੁਮਾਰ, ਨਿਤਿਸ਼ ਸ਼ਰਮਾ, ਪਵਨ ਕੁਮਾਰ, ਲਵਬੀਰ, ਵਿਕਰਮ, ਦੇਮਵੰਤ ਹਾਜ਼ਰ ਸਨ।

Check Also

ਜਿਲ੍ਹੇ ਦੇ ਸਾਰੇ ਪਿੰਡਾਂ ਵਿੱਚ ਸੋਲਿਡ ਵੇਸਟ ਮੈਨੇਜਮੈਂਟ ਪ੍ਰੋਜੈਕਟ ਲਾਗੂ ਕਰਨ ਲਈ ਲੋੜੀਂਦੇ ਪ੍ਰਬੰਧ ਯਕੀਨੀ ਬਣਾਏ ਜਾਣ- ਵਧੀਕ ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 2 ਸਤੰਬਰ (ਸੁਖਬੀਰ ਸਿੰਘ) – ਜਿਲ੍ਹਾ ਅੰਮ੍ਰਿਤਸਰ ਦੇ ਸਮੂਹ ਪਿੰਡਾਂ ਨੂੰ ਸਾਫ਼-ਸੁਥਰਾ, ਸਵੱਛ ਅਤੇ …

Leave a Reply