Friday, July 24, 2026

ਮਹਾ ਲਕਸ਼ਮੀ ਮੰਦਰ ਵਿਖੇ ਸ਼ਿਵਰਾਤਰੀ ਦਾ ਤਿਓਹਾਰ ਉਤਸ਼ਾਹ ਨਾਲ ਮਨਾਇਆ

ਅੰਮ੍ਰਿਤਸਰ, 25 ਫਰਵਰੀ (ਜਗਦੀਪ ਸਿੰਘ ਸੱਗੂ) ਸਥਾਨਕ ਸੁਲਤਾਨਵਿੰਡ ਰੋਡ ‘ਤੇ ਪੈਂਦੀ ਅਬਾਦੀ ਮੋਹਨ ਨਗਰ ਸਥਿਤ ਮਹਾ ਲਕਸ਼ਮੀ ਮੰਦਰ ਵਿਖੇ ਸ਼ਿਵਰਾਤਰੀ ਦਾ ਤਿਓਹਾਰ ਉਤਸ਼ਾਹ ਨਾਲ ਮਨਾਇਆ ਗਿਆ। PPN2502201729ਸਵੇਰ ਤੋਂ ਹੀ ਵੱਡੀ ਗਿਣਤੀ ‘ਚ ਸ਼ਰਧਾਲੂਆਂ ਨੇ ਮੰਦਰ ਪਹੁੰਚ ਕੇ ਪੂਜਾ ਅਰਚਨਾ ਕੀਤੀ।ਸ਼ਾਮ ਸਮੇਂ ਮੰਦਰ ਕਮੇਟੀ ਸ੍ਰੀ ਸਨਾਤਨ ਧਰਮ ਸਭਾ ਵਲੋਂ ਵਿਸ਼ੇਸ਼ ਧਾਰਮਿਕ ਸਮਾਗਮ ਦਾ ਆਯੋਜਨ ਕੀਤਾ ਗਿਆ, ਜਿਸ ਦੌਰਾਨ ਪਹਿਲਾਂ ਬੀਬੀਆਂ ਨੇ ਸ਼ਿਵ ਜੀ ਮਹਾਰਾਜ ਜੀ ਦੀ ਉਸਤਤੀ ‘ਚ  ਭਜਨ ਗਾਇਣ ਕੀਤੇ।ਇਸ ਉਪਰੰਤ ਐਸ. ਕੇ ਮਿਊਜ਼ੀਕਲ ਗਰੁੱਪ ਦੇ ਕਾਲਕਾਰਾਂ ਨੇ ਦੇਰ ਰਾਤ ਤੱਕ ਭਗਵਾਨ ਸ਼ਿਵ ਦੀ ਮਹਿਮਾ ਦਾ ਗੁਣਗਾਨ ਕੀਤਾ। ਇਸ ਮੌਕੇ ਸ਼ਿਵ ਜੀ, ਪਾਰਬਤੀ ਜੀ ਅਤੇ ਭਗਵਾਨ ਕ੍ਰਿਸ਼ਨ ਤੇ ਰਾਧਾ ਜੀ ਦੀਆਂ ਝਲਕੀਆਂ ਦਾ ਸ਼ਰਧਾਲੂਆਂ ਦੀ ਖਿੱਚ ਦਾ ਕੇਂਦਰ ਰਹੀਆਂ। ਧਾਰਮਿਕ ਗੀਤ ‘ਤੇ ਸ਼ਿਵ ਜੀ ਦੇ ਰੂਪ ਵਿੱਚ ਸੱਜੇ ਬਾਲ ਕਲਾਕਾਰ ਨੇ ਨਾਚ ਪੇਸ਼ ਕਰ ਕੇ ਸਾਰਿਆਂ ਨੂੰ ਮੰਤਰ ਮੁਗਧ ਕਰ ਦਿੱਤਾ।PPN2502201728 ਰਾਤ 12.00 ਵਜੇ ਤੋਂ ਬਾਅਦ ਪ੍ਰੋਗਰਾਮ ਦੀ ਸਮਾਪਤੀ ‘ਤੇ ਮੰਦਰ ਦੇ ਪੁਜਾਰੀ ਪੰਡਿਤ ਲਛਮਨ ਪ੍ਰਸਾਦ ਨੇ ਭਗਵਾਨ ਸ਼ਿਵ ਜੀ ਦੀ ਆਰਤੀ ਕੀਤੀ ਅਤੇ ਸੰਗਤਾਂ ਨੂੰ ਫਲ ਫਰੂਟ ਅਤੇ ਸ਼ਿਵ ਮਹਾਰਾਜ ਦੀ ਪਸੰਦੀਦਾ ਸ਼ਰਦਾਈ ਦਾ ਪ੍ਰਸ਼ਾਦ ਵਰਤਾਇਆ ਗਿਆ।ਸਾਰੇ ਪ੍ਰੋਗਰਾਮ ਦੌਰਾਨ ਮੰਦਰ ਕਮੇਟੀ ਦੇ ਮੈਂਬਰਾਂ ਤੇ ਇਲਾਕਾ ਵਾਸੀ ਸ਼ਿਵ ਭਗਤਾਂ ਨੇ ਵੱਡੀ ਗਿਣਤੀ ‘ਚ ਸ਼ਮੂਲੀਅਤ ਕੀਤੀ, ਜਿੰਨਾਂ ਵਿੱਚ ਚੇਅਰਮਨ ਕਾਮਰੇਡ ਬੂਟਾ ਰਾਮ, ਕੁਲਦੀਪ ਸ਼ਰਮਾ, ਪ੍ਰਸ਼ੋਤਮ ਸ਼ਰਮਾ, ਰਮਨ ਸ਼ਰਮਾ, ਬੱਬਲੂ, ਮਨੋਜ ਮਹਾਜਨ, ਮਨੋਜ ਸ਼ਰਮਾ, ਸਰਵਨ ਕੁਮਾਰ ਸ਼ਰਮਾ ਆਦਿ ਸ਼ਾਮਲ ਸਨ।

Check Also

ਭਗਤ ਪੂਰਨ ਸਿੰਘ ਜੀ ਦੀ 34ਵੀਂ ਸਲਾਨਾ ਬਰਸੀ ਸਮਾਗਮਾਂ ਸਬੰਧੀ ਸਲਾਹਕਾਰ ਕਮੇਟੀ ਦੀ ਮੀਟਿੰਗ

ਅੰਮ੍ਰਿਤਸਰ, 24 ਜੁਲਾਈ (ਜਗਦੀਪ ਸਿੰਘ) – ਸਥਾਨਕ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ (ਰਜਿ.) ਅੰਮ੍ਰਿਤਸਰ ਵਿਖੇ …

Leave a Reply