Thursday, March 26, 2026

ਭਵਿੱਖ ਦੀਆਂ ਜ਼ਰੂਰਤਾਂ ਲਈ ਕਣਕ ਤੇ ਦਾਲਾਂ ਦੀ ਵੈਬਸਾਈਟ ਤੇ ਵੀ ਅਗਾਊਂ ਬੁਕਿੰਗ ਕਰਵਾ ਸਕਦੇ ਹਨ ਖੱਪਤਕਾਰ – ਡਾ. ਅਮਰੀਕ ਸਿੰਘ

PPN2602201706ਪਠਾਨਕੋਟ, 26 ਫਰਵਰੀ  (ਪੰਜਾਬ ਪੋਸਟ ਬਿਊਰੋ) ਖੇਤੀਬਾੜੀ ਵਿਭਾਗ ਵੱਲੋਂ ਡਿਪਟੀ ਕਮਿਸ਼ਨਰ ਅਮਿਤ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਾ. ਇੰਦਰਜੀਤ ਸਿੰਘ ਮੁੱਖ ਖੇਤੀਬਾੜੀ ਅਫਸਰ ਦੀ ਅਗਵਾਈ ਹੇਠ ਸਥਾਨਕ ਖੇਤੀਬਾੜੀ ਦਫਤਰ ਇੰਦਰਾ ਕਾਲੋਨੀ ਵਿਖੇ ਕਿਸਾਨ ਬਾਜ਼ਾਰ ਲਗਾਇਆ ਗਿਆ।ਜਿਸ ਨਾਲ ਕਿਸਾਨਾਂ ਅਤੇ ਖੱਪਤਕਾਰਾਂ ਨੂੰ ਭਰਪੂਰ ਫਾਇਦਾ ਹੋ ਰਿਹਾ ਹੈ।ਅੱਜ ਲਗਾਏ ਗਏ ਦਸਵੇਂ ਕਿਸਾਨ ਬਾਜ਼ਾਰ ਵਿੱਚ ਦਰਸ਼ਨਾ ਦੇਵੀ ਹਾੜਾ, ਬਲਵਿੰਦਰ ਸਿੰਘ ਸੁਖਾਲਗੜ, ਦਵਿੰਦਰ ਸਿੰਘ, ਰੂਪ ਸਿੰਘ ਜਸਰੋਟੀਆ, ਸਤਨਾਮ ਸਿੰਘ ਕਟਾਰੂਚੱਕ ਅਤੇ ਪਵਨ ਕੁਮਾਰ, ਬਲਦੇਵ ਰਾਜ ਅਤੇ ਹੋਰ ਕਿਸਾਨਾਂ ਵੱਲੋਂ ਵੱਲੋਂ ਸਟਾਲ ਲਗਾ ਕੇ ਸਬਜੀਆਂ, ਗੁੜ, ਸ਼ਹਿਦ ਦੇ ਸਟਾਲ ਲਗਾ ਕੇ ਥੋਕ ਮੰਡੀ ਨਾਲੋਂ ਵੱਧ ਅਤੇ ਪਰਚੂਨ ਮਾਰਕੀਟ ਨਾਲੋਂ ਘੱਟ ਰੇਟ ਤੇ ਖੱਪਤਕਾਰਾਂ ਨੂੰ ਵੇਚੇੇ।
ਇਸ ਮੌਕੇ ਮੌਜੂਦ ਬਲਾਕ ਖੇਤੀਬਾੜੀ ਅਫਸਰ ਡਾ. ਅਮਰੀਕ ਸਿੰਘ ਨੇ ਕਿਹਾ ਕਿ ਭਵਿੱੱਖ ਵਿੱਚ ਖੇਤੀ ਰਸਾਇਣ ਮੁਕਤ ਕਣਕ, ਦਾਲਾਂ, ਚੌਲ ਅਤੇ ਫਲ ਵੀ ਕਿਸਾਨ ਬਾਜ਼ਾਰ ਰਾਹੀਂ ਪ੍ਰਚੂਣ ਬਾਜ਼ਾਰ ਨਾਲੋਂ ਘੱਟ ਭਾਅ `ਤੇ ਮੁਹੱਈਆ ਕਰਵਾਏ ਜਾਣਗੇ।ਉਨਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਜੇਕਰ ਦੀ ਕਿਸੇ ਵੀ ਖੇਤੀ ਪਦਾਰਥ ਦੀ ਜ਼ਰੂਰਤ ਹੋਵੇ ਤਾਂ ਉਹ ਕਿਸਾਨ ਬਾਜ਼ਾਰ ਵਿੱਚ ਜਾਂ ਖੇਤ ਤੋਂ ਘਰ ਤੱਕ ਵੈਬਸਾਈਟ ਤੇ ਦੱਸ ਸਕਦਾ ਹੈ ਤਾਂ ਜੋੋ ਕਿਸਾਨਾਂ ਤੋਂ ਉੱਚ ਮਿਆਰ ਦਾ ਖੇਤੀ ਪਦਾਰਥ ਪੈਦਾ ਕਰਵਾ ਕੇ ਖਪਤਕਾਰਾਂ ਨੂੰ ਵਾਜ਼ਬ ਭਾਅ ਤੇ ਮਹੱੱਈਆ ਕਰਵਾਇਆ ਜਾ ਸਕੇ।ਧਾਰ ਬਲਾਕ ਦੇ ਪਿੰਡ ਕੁਕਰੂਈ ਤੋਂ ਆਈ ਕਿਸਾਨ ਔਰਤ ਸੁਦਰਸ਼ਨਾ ਦੇਵੀ ਨੇ ਕਿਹਾ ਕਿ ਖਪਤਕਾਰਾਂ ਨੇ ਅੰਬ ਪਾਪੜ, ਚੌਲਾਂ ਦਾ ਆਟਾ, ਆਮਲਾ ਕੈਂਡੀ, ਅਚਾਰ, ਚਟਨੀ, ਅੰਬਚੂਰਾ ਆਦਿ ਕਾਫੀ ਪਸੰਦ ਕੀਤਾ ਹੈ, ਜਿਸ ਨਾਲ ਇਹ ਵਸਤਾਂ ਹੋਰ ਪੈਦਾ ਕਰਨ ਲਈ ਉਤਸ਼ਾਹ ਮਿਲਿਆ ਹੈ।ਉਨਾਂ ਕਿਹਾ ਕਿ ਔਰਤਾਂ ਨੂੰ ਵਿਹਲੇ ਸਮੇਂ ਵਿੱਚ ਖੇਤੀ ਪਦਾਰਥ ਤਿਆਰ ਕਰਕੇ ਖੁਦ ਮੰਡੀਕਰਨਾ ਚਾਹੀਦਾ ਹੈ ਤਾਂ ਜੋ ਕਿਸਾਨ ਔਰਤਾਂ ਆਰਥਿਕ ਪੱਖੋਂ ਮਜ਼ਬੂਤ ਹੋ ਸਕਣ।ਲਗਾਤਾਰ ਕਿਸਾਨ ਬਾਜ਼ਾਰ ਵਿੱਚ ਸਬਜ਼ੀ ਵੇਚ ਰਹੇ ਕਿਸਾਨ ਮਿੱਤ ਸਿੰਘ ਨੇ ਕਿਹਾ ਕਿ ਕਿਸਾਨ ਬਾਜ਼ਾਰ ਵਿੱਚ ਆ ਕੇ ਇਸ ਗੱਲ ਦਾ ਵੀ ਗਿਆਨ ਹੋਇਆ ਹੈ ਕਿ ਬਿਨਾਂ ਖਾਦਾਂ ਅਤੇ ਕੀਟਨਾਸ਼ਕਾਂ ਵਾਲੀਆਂ ਸਬਜ਼ੀਆਂ ਦੀ ਕਾਫੀ ਮੰਗ ਹੈ, ਜਿਸ ਨੂੰ ਗਰਮੀਆਂ ਦੀਆਂ ਸਬਜੀਆਂ ਰਾਹੀਂ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ।ਉਨਾਂ ਕਿਹਾ ਕਿ ਹੁਣ ਸਾਨੂੰ ਸਬਜ਼ੀਆਂ ਦੀ ਮਾਤਰਾ ਦੇ ਨਾਲ ਨਾਲ ਮਿਆਰੀਪਣ ਤੇ ਧਿਆਨ ਦੇਣਾ ਪਵੇਗਾ।ਦਵਿੰਦਰ ਸਿੰਘ ਸੁਜਾਨਪੁਰ ਨੇ ਕਿਹਾ ਕਿ ਅੱਜ ਦਾ ਤਜ਼ਰਬਾ ਬਹੁਤ ਹੀ ਫਾਇਦੇਮੰਦ ਰਿਹਾ ਹੈ ਅਤੇ ਭਵਿੱਖ ਵਿੱਚ ਹੋਰ ਸਬਜ਼ੀਆਂ ਵੀ ਕੁਦਰਤੀ ਤਰੀਕੇ ਨਾਲ ਤਿਆਰ ਕਰਕੇ ਕਿਸਾਨ ਬਾਜ਼ਾਰ ਵਿੱਚ ਲਿਆਂਦੀਆਂ ਜਾਣਗੀਆਂ।ਉਨਾਂ ਕਿਹਾ ਕਿ ਖਪਤਕਾਰਾਂ ਦੀ ਮੰਗ ਨੂੰ ਮੁੱਖ ਰੱਖਦਿਆਂ ਸਬਜੀਆਂ ਦੇ ਮਿਆਰੀਪਣ ਤੇ ਜੋਰ ਦਿੱਤਾ ਜਾਵੇਗਾ।ਸਬਜੀ ਖ੍ਰੀਦਣ ਆਏ ਖਪਤਕਾਰ  ਸੁੱਚਾ ਸਿੰਘ ਨੇ ਮੰਗ ਕੀਤੀ ਕਿ ਸ਼ੁੱਧ ਜੈਵਿਕ ਤਾਰੀਕਿਆਂ ਨਾਲ ਤਿਆਰ ਸਬਜੀਆਂ ਅਤੇ ਹੋਰ ਖੇਤੀ ਜਿਨਸਾਂ ਵੀ ਕਿਸਾਨ ਬਾਜ਼ਾਰ ਵਿੱਚ ਲਿਆਂਦੀਆਂ ਜਾਣ।

Check Also

ਖ਼ਾਲਸਾ ਕਾਲਜ ਵਿਖੇ ਐਗਰੀ ਫੈਸਟ-2026 ਕਰਵਾਇਆ ਗਿਆ

ਅੰਮ੍ਰਿਤਸਰ, 25 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਖੇਤੀਬਾੜੀ ਵਿਭਾਗ ਅਤੇ ਖੇਤੀਬਾੜੀ ਸੁਸਾਇਟੀ …

Leave a Reply