ਪਠਾਨਕੋਟ, 27 ਫਰਵਰੀ (ਪੰਜਾਬ ਪੋਸਟ ਬਿਊਰੋ) – ਸਿਹਤ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਸ਼ਿਆਂ ਤੋਂ ਬਚਾਉਣ ਲਈ ਚੱਲ ਰਹੀ ਜਾਗਰੂਕਤਾ ਮੁਹਿੰਮ `ਨਸ਼ਿਆਂ ਨੂੰ ਨਾਂਹ ਕਹੋ` ਅਧੀਨ ਸਿਵਲ ਹਸਪਤਾਲ ਪਠਾਨਕੋਟ ਦੇ ਨਸ਼ਾ ਛਡਾਓ ਕੇਂਦਰ ਵਿਖੇ ਸਿਵਲ ਸਰਜਨ ਡਾ. ਨਰੇਸ਼ ਕਾਂਸਰਾ ਦੀ ਪ੍ਰਧਾਨਗੀ ਹੇਠ ਨਸ਼ਾ ਮੁਕਤੀ ਸੰਬਧੀ ਜਿਲਾ੍ਹ ਪੱੱਧਰੀ ਜਾਗਰੂਕਤਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ ,ਜਿਸ ਵਿੱਚ ਮਾਨਯੋਗ ਡਿਪਟੀ ਕਮੀਸ਼ਨਰ ਪਠਾਨਕੋਟ ਸ਼੍ਰੀ ਅਮਿਤ ਕੁਮਾਰ ਜੀ ਨੇ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ।ਇਸ ਮੌਕੇ ਉਨਾਂ ਸੰਬੋਧਨ ਕਰਦਿਆਂ ਕਿਹਾ ਕਿ ਨਸ਼ਾ ਇੱਕ ਸਿਉਂਕ ਦੀ ਤਰਾਂ੍ਹ ਹੈ ਜੋ ਸਾਡੀ ਯੁਵਾ ਪੀੜੀ ਨੂੰ ਅੰਦਰੋ ਹੀ ਅੰਦਰ ਖੋਖਲਾ ਕਰੀ ਜਾ ਰਿਹਾ ਹੈ ।ਉਨਾਂ ਲੋਕਾਂ ਨੂੰ ਅਪੀਲ ਕੀਤੀ ਨਸ਼ਾ ਕਰਨ ਵਾਲਿਆਂ ਨੂੰ ਨਸ਼ਿਆਂ ਤੋਂ ਛਡਵਾਉਣ ਲਈ ਪ੍ਰੇਰਿਤ ਕਰਨ ਵਿੱਚ ਸਿਹਤ ਵਿਭਾਗ ਦਾ ਸਹਿਯੋਗ ਦੇਣ।
ਇਸ ਮੋਕੇ ਸਿਵਲ ਸਰਜਨ ਪਠਾਨਕੋਟ ਡਾ. ਨਰੇਸ਼ ਕਾਂਸਰਾ ਨੇ ਡੱੱਰਗ ਐਡੀਕਸ਼ਨ ਬਾਰੇ ਜਾਣਕਾਰੀ, ਇਸ ਦੇ ਕਾਰਨ ਅਤੇ ਇਸ ਤੋਂ ਕਿਵੇਂ ਬੱੱਚਿਆ ਜਾ ਸਕਦਾ ਹੈ ਬਾਰੇ ਵਿਸਥਾਰ ਪੂਰਵਕ ਦੱੱਸਿਆ।ਉਨਾਂ ਕਿਹਾ ਕਿ ਨਸ਼ਾ ਅੱਜ ਕਿਨੀ ਵੱਡੀ ਸੱੱਮਸਿਆ ਬਣਦਾ ਜਾ ਰਿਹਾ ਹੈ।ਸਿਹਤ ਵਿਭਾਗ ਵੀ ਇਸ ਦੀ ਰੋਕਥਾਮ ਲਈ ਜਦੋ ਜਾਹਿਦ ਵਿੱਚ ਲੱਗਾ ਹੋਇਆ ਹੈ।ਡਾ. ਕਾਂਸਰਾ ਨੇ ਕਿਹਾ ਕਿ ਸਿਹਤ ਵਿਭਾਗ ਵਲੋਂ ਨਸ਼ੇ ਦੀ ਰੋਕਥਾਮ ਲਈ ਅਤੇ ਨਸ਼ੇ ਕਰਨ ਵਾਲਿਆਂ ਨੂੰ ਨਸ਼ੇ ਤੌਂ ਛਡਾਉਣ ਲਈ ਸਰਕਾਰੀ ਸਿਹਤ ਸੰਸਥਾਵਾਂ ਵਿਖੇ ਨਸ਼ਾ ਛਡਾਉ ਕੇਂਦਰ ਸਥਾਪਿਤ ਕੀਤੇ ਗਏ ਹਨ।ਜਿਹੜਾ ਵੀ ਇਨਸਾਨ ਨਸ਼ਾ ਛੱਡਣਾ ਚਾਹੰਦਾ ਹੈ ਉਹ ਸਰਕਾਰੀ ਹਸਪਤਾਲ ਦੇ ਨਸ਼ਾ ਛਡਾਉ ਕੇਂਦਰ ਵਿੱਚ ਆਪਣਾ ਇਲਾਜ ਮਾਹਿਰ ਡਾਕਟਰਾਂ ਦੀ ਰੇਖ ਦੇਖ ਹੇਠ ਕਰਵਾ ਸਕਦੇ ਹਨ ਅਤੇ ਉਸ ਵਿਅਕਤੀ ਦਾ ਨਾਮ ਗੁਪਤ ਰੱਖਿਆ ਜਾਵੇਗਾ।ਨਸ਼ਾ ਛਡਾਉ ਕੇਂਦਰ ਵਿੱਚ ਨਸ਼ਾ ਕਰਨ ਵਾਲਿਆਂ ਨੂੰ ਇਲਾਜ ਦੇ ਨਾਲ ਨਾਲ ਮੁਫਤ ਸਲਾਹ ਵੀ ਦਿੱਤੀ ਜਾਂਦੀ ਹੈ ਤਾਂ ਜੋ ਅੱਗੇ ਜਾਕੇ ਮੁੜ ਨਸ਼ੇ ਦੇ ਜਾਲ ਵਿੱਚ ਨਾ ਫਸ ਸਕੇ।
ਸੀਨੀਅਰ ਮੈਡੀਕਲ ਅਫਸਰ ਇੰਚ ਪਠਾਨਕੋਟ ਡਾ.ਭੁਪਿੰਦਰ ਸਿੰਘ ਨੇ ਕਿਹਾ ਕਿ ਜੇਕਰ ਸਾਰੇ ਪਠਾਨਕੋਟ ਨਿਵਾਸੀ ਪਠਾਨਕੋਟ ਨੂੰ ਨਸ਼ਾ ਮੁਕਤ ਕਰਨ ਦਾ ਠਾਣ ਲੈਣ ਤਾਂ ਇਸ ਵਿੱਚ ਕੋਈ ਮੁਸ਼ਕਿਲ ਨਹੀ ਹੈ, ਪਰ ਇਸ ਦੇ ਲਈ ਸਭ ਤੋ ਪਹਿਲਾਂ ਨਸ਼ਾ ਕਰਨ ਵਾਲਿਆਂ ਦੇ ਪਰਿਜਨਾ ਨੂੰ ਆ ਕੇ ਨਸ਼ਾ ਵੇਚਣ ਵਾਲਿਆ ਦੇ ਖਿਲਾਫ ਗੁਪਤ ਸੂਚਨਾ ਪੁਲਿਸ ਨੂੰ ਦੇਣ ਦੀ ਜਰੂਰਤ ਪਵੇਗੀ।ਪਠਾਨਕੋਟ ਨੂੰ ਨਸ਼ਾ ਮੁਕਤ ਬਣਾਉਣ ਲਈ ਕੇਵਲ ਪ੍ਰਸ਼ਾਸ਼ਨਿਕ ਅਧਿਆਰੀਆਂ ਦੀ ਹੀ ਜਿੰਮੇਵਾਰੀ ਨਹੀਂ ਸਗੋਂ ਇਸ ਦੇ ਲਈ ਸਾਰੇ ਪਠਾਨਕੋਟ ਨਿਵਾਸੀਆਂ ਦੇ ਸਹਿਯੋਗ ਦੀ ਬਹੁਤ ਜ਼ਰੂਰਤ ਹੈ ।
ਇਸ ਮੌਕੇ ਮਨੋਰੋਗ ਮਾਹਿਰ ਡਾ. ਸੋਨੀਆ ਮਿਸ਼ਰਾ ਨੇ ਸੰਬੋਧਂ ਕਰਦਿਆਂ ਕਿਹਾ ਕਿ ਕੋਈ ਵੀ ਨਸ਼ਾ ਕਿਸੇ ਵੀ ਰੂਪ ਨਾਲ ਸਿਹਤ ਲਈ ਜਾਨਲੇਵਾ ਹੈ ਕਿਉਂਕਿ ਇਹ ਇਨਸਾਨ ਨੂੰ ਹੋਲੀ-ਹੋਲੀ ਸਰੀਰਕ,ਮਾਨਸਿਕ ਅਤੇ ਆਰਥਿਕ ਪੱਖੋਂ ਤਬਾਹ ਕਰ ਦਿੰਦਾ ਹੈ।ਇਸ ਨਾਲ ਖਤਰਨਾਕ ਬੀਮਾਰੀਆਂ ਜਿਵੇਂ ਮੂੰਹ ਦਾ ਕੈਂਸਰ, ਪੇਟ ਦਾ ਕੈਂਸਰ, ਜੀਭ ਦਾ ਕੈਂਸਰ, ਦੰਦਾ ਦਾ ਕੈਂਸਰ, ਸਾਹ ਵਾਲੀ ਨਾਲੀ ਦਾ ਕੈਂਸਰ, ਬੱਲਡ-ਪ੍ਰੈਸ਼ਰ,ਦਿਲ ਦਾ ਦੋਰਾ ਆਦਿ ਵਰਗੀਆ ਬੀਮਾਰੀਆ ਹੋ ਸਕਦੀਆਂ ਹਨ।ਉਨਾਂ ਨੇ ਕਿਹਾ ਕਿ ਸਿਵਲ ਹਸਪਤਾਲ ਪਠਾਨਕੋਟ ਦੇ ਨਸ਼ਾ ਛਡਾਓ ਕੇਂਦਰ ਵਿਖੇ ਮਰੀਜਾਂ ਦੇ ਇਲਾਜ ਦੇ ਨਾਲ ਨਾਲ ਕਾਉਂਸਲਿੰਗ, ਖੇਡਾਂ ਆਦਿ ਦਾ ਖਾਸ ਪ੍ਰੰਬਧ ਕੀਤਾ ਗਿਆ ਹੈ ਤਾਂ ਜੋ ਉਨਾਂ ਦਾ ਧਿਆਨ ਨਸ਼ਿਆਂ ਚੋਂ ਬਾਹਰ ਕਢਿਆ ਜਾ ਸਕੇ।
ਮਾਨਯੋਗ ਡਿਪਟੀ ਕਮੀਸ਼ਨਰ ਜੀ ਨੇ ਨਸ਼ਾ ਛਡਾਓ ਕੇਂਦਰ ਦਾ ਨਿਰਖਣ ਕੀਤਾ ਅਤੇ ਇਲਾਜ ਅਧੀਨ ਮਰੀਜਾਂ ਨਾਲ ਗਲਬਾਤ ਵੀ ਕੀਤੀ।ਇਸ ਮੌਕੇ ਐਨ.ਜੀ.ਓ ਅਤੇ ਬ੍ਰਹਮਾ ਕੁਮਾਰੀ ਰਾਜਯੋਗਾ ਕੇਂਦਰ ਪਠਾਨਕੋਟ ਵਲੋ ਨਸ਼ਾ ਮੁਕਤੀ ਸੰਬਧੀ ਅਧਿਆਤਮਿਕ ਫੋਟੋ ਪ੍ਰਦਰਸ਼ਨੀ ਵੀ ਲਗਵਾਈ ਗਈ ਸੀ।ਸਿਹਤ ਦੇ ਖੇਤਰ ਵਿੱਚ ਵਧੀਆ ਕੰਮ ਕਰਨ ਤੇ ਸ਼੍ਰੀ ਅਮਿਤ ਕੁਮਾਰ ਜੀ ਨੇ ਇਨਾਮ ਦੇ ਕੇ ਸਿਹਤ ਕਰਮੀਆਂ ਦੀ ਹੋਸਲਾਂ ਅਫਜਾਈ ਕੀਤੀ।ਇਸ ਸੈਮੀਨਾਰ ਵਿੱਚ ਸਹਾਇਕ ਸਿਵਲ ਸਰਜਨ ਡਾ. ਨੈਨਾ ਸਲਾਥੀਆ ਤੋਂ ਇਲਾਵਾ, ਜਿਲ੍ਹਾ ਸਿਹਤ ਅਫਸਰ ਡਾ. ਤਰਸੇਮ ਸਿੰਘ, ਡਿਪਟੀ ਮੈਡੀਕਲ ਅਫਸਰ ਡਾ. ਬਲਵਿੰਦਰ ਕੁਮਾਰ, ਜਿਲਾ੍ਹ ਡੈਂਟਲ ਅਫਸਰ ਡਾ. ਡੋਲੀ ਅਗਰਵਾਲ, ਜਿਲਾ੍ਹ ਐਪੀਡੀਮੋਲੋਜ਼ਿਸਟ ਡਾ. ਸੁਨੀਤਾ ਸ਼ਰਮਾ, ਡਾ. ਪ੍ਰਿਅੰਕਾ ਠਾਕੁਰ, ਇੰਚਾਰਜ ਮਾਸ ਮੀਡੀਆ ਸ਼੍ਰੀਮਤੀ ਗੁਰਿੰਦਰ ਕੋਰ, ਜਿਲਾ੍ਹ ਬੀ.ਸੀ.ਸੀ ਅਮਨਦੀਪ ਸਿੰਘ, ਵੱੱਖ ਵੱਖ ਐਨ.ਜੀ.ਓ ਦੇ ਮੈਂਬਰ, ਨਰਸਿੰਗ ਕਾਲਜ ਦੀਆਂ ਵਿਦਿਆਰਥਣਾਂ ਆਦਿ ਸ਼ਾਮਿਲ ਸਨ।
Check Also
ਖ਼ਾਲਸਾ ਕਾਲਜ ਵੱਲੋਂ ਤਿਰੰਗਾ ਰੈਲੀ, ਰਾਸ਼ਟਰੀ ਝੰਡੇ-ਤਿਰੰਗੇ ਦੀ ਮਹੱਤਤਾ ਪ੍ਰਤੀ ਕੀਤਾ ਜਾਗਰੂਕ
ਅੰਮ੍ਰਿਤਸਰ, 21 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖ਼ਾਲਸਾ ਕਾਲਜ ਵਿਖੇ ਦੇਸ਼-ਵਿਆਪੀ ‘ਹਰ ਘਰ ਤਿਰੰਗਾ’ ਮੁਹਿੰਮ ਤਹਿਤ …
Punjab Post Daily Online Newspaper & Print Media