Thursday, June 25, 2026

ਆਲ ਇੰਡੀਆ ਵੈਟਨਰੀ ਕਾਲਜਾਂ ਵਿੱਚ ਨੀਟ ਦੇ ਆਧਾਰ ਤੇ ਦਾਖਲਾ – ਵਿਜੈ ਗਰਗ

ਮਲੋਟ, 28 ਫਰਵਰੀ (ਪੰਜਾਬ ਪੋਸਟ ਬਿਊਰੋ) – ਇਸ ਸਾਲ ਤੋਂ ਬੀ.ਵੀ.ਐਸ.ਸੀ ਅਤੇ ਏ.ਐਚ ਦੇ ਕੋਰਸਾਂ ਵਿੱਚ 15% ਸੀਟਾਂ ਦਾ ਦਾਖਲਾ ਸਾਰੇ ਭਾਰਤ ਵਿੱਚ ਹੁਣ ਨੀਟ ਪ੍ਰੀਖਿਆ ਦੁਆਰਾ ਹੋਵੇਗਾ, ਕਿਉਂਕਿ ਆਲ ਇੰਡੀਆ ਪ੍ਰੀ-ਵੈਟਨਰੀ ਟੈਸਟ (ਏ.ਆਈ.ਪੀ.ਵੀ.ਟੀ-2017) ਨੂੰ ਵੈਟਨਰੀ ਕਾਉਂਸਿਲ ਆਫ਼ ਇੰਡੀਆ ਰੱਦ ਦਿੱਤਾ ਗਿਆ ਹੈ।vijay-gargਵੈਟਨਰੀ ਕਾਉਂਸਿਲ ਆਫ਼ ਇੰਡੀਆ ਦੇ ਨੋਟੀਫਿਕੇਸ਼ਨ ਵਿੱਚ ਇਹ ਦੱਸਿਆ ਕਿ ਇਸ ਸਾਲ  ਏ.ਆਈ.ਪੀ.ਵੀ.ਟੀ-2017 ਦੀ ਪ੍ਰੀਖਿਆ ਰੱਦ ਕਰ ਦਿੱਤੀ ਹੈ। ਕੁੱਝ ਪ੍ਰਬੰਧਕ ਕਾਰਨਾਂ ਕਰਕੇ ਇਹ ਪ੍ਰੀਖਿਆ ਰੱਦ ਕਰ ਦਿੱਤੀ ਹੈ। ਨੋਟੀਫਿਕੇਸ਼ਨ ਚ ਉਹਨਾਂ ਨੇ ਕਿਹਾ ਕਿ ਜਿਹੜੇ ਵਿਦਿਆਰਥੀ ਬੀ.ਵੀ.ਐਸ.ਸੀ ਅਤੇ ਏ.ਐੱਚ ਦੇ ਕੋਰਸਾਂ ਵਿੱਚ ਦਾਖਲਾ ਲੈਣਾ ਚਾਹੁੰਦੇ ਹਨ, ਤਾਂ 15% ਆਲ ਇੰਡੀਆ ਕੋਟੇ ਦੀਆਂ ਦੇ ਆਧਾਰ ਤੇ ਇਸ ਸਾਲ 2017-18 ਦਾ ਦਾਖਲਾ ਨੀਟ-2017 ਦੇ ਆਧਾਰ ਤੇ ਹੋਵੇਗਾ ਅਤੇ ਇਹ ਸਾਲ ਵੈਟਨਰੀ ਕਾਉਂਸਿਲ ਆਫ਼ ਇੰਡੀਆ(ਵੀ.ਸੀ.ਆਈ) ਨੀਟ-2017 ਦੀ ਮੈਰਿਟ ਲਿਸਟ ਦੇ ਆਧਾਰ `ਤੇ ਸੀਟਾਂ ਦੀ ਵੰਡ ਸਾਰੇ ਭਾਰਤ ਵਿੱਚ (ਜੰਮੂ-ਕਸ਼ਮੀਰ ਨੂੰ ਛੱਡ ਕੇ) ਮਾਨਤਾ ਪ੍ਰਾਪਤ ਤੇ ਸਰਕਾਰੀ ਵੈਟਨਰੀ ਕਾਲਜਾਂ ਵਿੱਚ ਕਰੇਗੀ ।

Check Also

12ਵੇਂ ਅੰਤਰਾਸ਼ਟਰੀ ਯੋਗ ਦਿਵਸ ਦੇ ਸਬੰਧ ‘ਚ `ਬੀ.ਵਾਈ.ਐਸ` ਵੱਲੋਂ ਵੱਖ-ਵੱਖ ਥਾਵਾਂ ‘ਤੇ ਕੀਤੇ ਸਮਾਗਮ

ਅੰਮ੍ਰਿਤਸਰ, 24 ਜੂਨ (ਜਗਦੀਪ ਸਿੰਘ) – ਭਾਰਤੀ ਯੋਗ ਸੰਸਥਾਨ (ਬੀ.ਵਾਈ.ਐਸ) ਵੱਲੋਂ ਅੰਮ੍ਰਿਤਸਰ ਸਮੇਤ ਕਈ ਥਾਵਾਂ …

Leave a Reply