ਫਾਜ਼ਿਲਕਾ, 1 ਮਾਰਚ (ਪੰਜਾਬ ਪੋਸਟ- ਵਿਨੀਤ ਅਰੋੜਾ) – ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਅਤੇ ਸਿਵਲ ਸਰਜਨ ਫਾਜ਼ਿਲਕਾ ਡਾ. ਸੁਰਿੰਦਰ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਅਤੇ ਡੀਡੀਐਚਓ ਡਾ. ਅਨੀਤਾ ਕਟਾਰੀਆ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਹੰਸ ਰਾਜ ਮਲੇਠੀਆ ਦੀ ਅਗਵਾਈ ਵਿਚ ਸੀਐਚਸੀ ਖੂਈਖੇੜਾ ਵਿਚ 11 ਤੋਂ 27 ਫਰਵਰੀ ਤੱਕ 27ਵਾਂ ਦੰਦਾਂ ਦਾ ਪੰਦਰਵਾੜਾ ਮਨਾਇਆ ਗਿਆ।
ਉਕਤ ਪੰਦਰਵਾੜੇ ਵਿਚ ਹਰ ਰੋਜ ਦੰਦਾਂ ਦੇ ਮਰੀਜ਼ਾਂ ਦੀ ਮੁਫ਼ਤ ਜਾਂਚ ਕੀਤੀ ਗਈ ਅਤ ਜ਼ਰੂਰਤਮੰਦ ਮਰੀਜ਼ਾਂ ਦੇ ਡੈਂਚਰ ਵੀ ਮੁਫ਼ਤ ਲਗਾਏ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬੀਈਈ ਸੁਸ਼ੀਲ ਬੇਗਾਂਵਾਲੀ ਨੇ ਦੱਸਿਆ ਕਿ ਉਕਤ ਦੰਦਾਂ ਦੇ ਜਾਂਚ ਪੰਦਰਵਾੜੇ ਵਿਚ ਡੈਂਟਲ ਮੈਡੀਕਲ ਅਫ਼ਸਰ ਡਾ. ਕੰਵਰਜੀਤ ਸਿੰਘ ਧਾਲੀਵਾਲ ਵੱਲੋਂ ਕੁਲ 263 ਮਰੀਜਾਂ ਅਤੇ 365 ਸਰਕਾਰੀ ਅਤੇ ਪ੍ਰਾਈਵੇਟ ਸਕੂਲੀ ਬੱਚਿਆਂ ਦੇ ਦੰਦਾਂ ਦੀ ਜਾਂਚ ਕੀਤੀ ਗਈ ਅਤੇ ਇਨ੍ਹਾਂ ਨੂੰ ਮੁਫ਼ਤ ਦਵਾਈਆਂ ਵੀ ਵੰਡੀਆਂ ਗਈਆਂ। ਇਸ ਤੋਂ ਇਲਾਵਾ ਕੈਂਪ ਦੌਰਾਨ ਆਏ ਹੋਏ ਕੁਲ 80 ਮਰੀਜ਼ਾਂ ਦੇ ਦੰਦ ਸਥਾਈ ਅਤੇ ਅਸਥਾਈ ਫੀਲਿੰਗ ਅਤੇ 6 ਮਰੀਜ਼ਾਂ ਦੀ ਆਰਸੀਟੀ ਵੀ ਕੀਤੀ ਗਈ। ਕੈਂਪ ਦੌਰਾਨ ਡਾ. ਧਾਲੀਵਾਲ ਵੱਲੋਂ ਆਏ ਹੋਏ ਮਰੀਜ਼ਾਂ ਨੂੰ ਦੰਦਾਂ ਦੀ ਦੇਖਭਾਲ ਸਬੰਧੀ ਵੀ ਜਾਗਰੂਕ ਕੀਤਾ ਗਿਆ।ਉਨ੍ਹਾਂ ਨੇ ਮਰੀਜ਼ਾਂ ਨੂੰ ਸਮੇਂ ਸਮੇਂ ਜਾਂਚ ਕਰਵਾਉਣ ਦੀ ਸਲਾਹ ਦਿੱਤੀ। ਪੰਦਰਵਾੜੇ ਦੇ ਆਖ਼ਰੀ ਦਿਨ ਸੀਨੀਅਰ ਮੈਡੀਕਲ ਅਫ਼ਸਰ ਡਾ. ਹੰਸ ਰਾਜ ਮਲੇਠੀਆ ਦੀ ਪ੍ਰਧਾਨਗੀ ਵਿਚ ਕੈਂਪ ਦੀ ਸਮਾਪਤੀ ’ਤੇ ਪ੍ਰੋਗਰਾਮ ਦਾ ਅਯੋਜਨ ਕੀਤਾ ਗਿਆ। ਜਿਸ ’ਚ 5 ਜਰੂਰਤਮੰਦਾਂ ਨੂੰ ਡੈਂਚਰ ਦਿੱਤੇ ਗਏ।ਇਸ ਮੌਕੇ ਸੀਨੀਅਰ ਮੈਡੀਕਲ ਅਧਿਕਾਰੀ ਡਾ. ਹੰਸ ਰਾਜ ਮਲੇਠੀਆ, ਡੈਂਟਲ ਮੈਡੀਕਲ ਅਫ਼ਸਰ ਕੰਵਰਜੀਤ ਸਿੰਘ ਧਾਲੀਵਾਲ, ਮੈਡੀਕਲ ਅਫ਼ਸਰ ਡਾ. ਰੁਪਾਲੀ ਮਹਾਜਨ, ਡਾ. ਕੇਵਲ ਕੁਮਾਰ, ਬੀਈਈ ਸੁਸ਼ੀਲ ਬੇਗਾਂਵਾਲੀ, ਫਾਰਮਾਸਿਸਟ ਪ੍ਰਦੀਪ ਕੁਮਾਰ, ਫਾਰਮਾਸਿਸਟ ਦਲੀਪ ਕੁਮਾਰ ਹਾਜ਼ਰ ਸਨ।
Check Also
ਖਾਲਸਾ ਕਾਲਜ ਵਿਖੇ ‘ਇਨਕਮ ਟੈਕਸ ਅਤੇ ਜੀ.ਐਸ.ਟੀ ਰਿਟਰਨ ਦੀ ਈ-ਫਾਈਲਿੰਗ’ ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 3 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟਰੇਸ਼ਨ ਵਿਭਾਗ …
Punjab Post Daily Online Newspaper & Print Media