ਅੰਮ੍ਰਿਤਸਰ, 28 ਫਰਵਰੀ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਵੇਰਕਾ ਵਿਖੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਡਾ. ਅਜਾਇਬ ਸਿੰਘ ਬਰਾੜ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਅਤੇ ਕਾਲਜ ਦੇ ਪ੍ਰਿੰਸੀਪਲ ਡਾ. ਧਰਮਜੀਤ ਸਿੰਘ ਦੀ ਅਗਵਾਈ ਵਿੱਚ ਕਾਲਜ ਦੇ ਵਿਗਿਆਨ ਅਤੇ ਗਣਿਤ ਵਿਭਾਗ ਦੁਆਰਾ ਰਾਸ਼ਟਰੀ ਸਾਇੰਸ ਦਿਵਸ ਮਨਾਇਆ ਗਿਆ।ਸਮਾਗਮ ਦੇ ਆਰੰਭ ਵਿੱਚ ਕਾਲਜ ਦੇ ਪ੍ਰਿੰਸੀਪਲ ਅਤੇ ਸਾਇੰਸ ਵਿਭਾਗ ਦੇ ਅਧਿਆਪਕਾਂ ਨੇ ਉਚੇਚੇ ਤੌਰ ਤੇ ਪਹੁੰਚੇ ਬੁਲਾਰੇ ਪੋ੍ਰ. (ਡਾ.) ਆਰ.ਕੇ ਮਹਾਜਨ, ਡੀਨ ਕਾਲਜ ਵਿਕਾਸ ਕੌਂਸਲ ਅਤੇ ਪੋ੍ਰ. (ਡਾ.) ਓਮ ਪ੍ਰਕਾਸ਼, ਗਣਿਤ ਵਿਭਾਗ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਜੀ ਆਇਆ ਕਿਹਾ।ਕਾਲਜ ਦੇ ਪ੍ਰਿੰਸੀਪਲ ਨੇ ਕਿਹਾ ਕਿ ਇਹ ਬਹੁਤ ਵਧੀਆਂ ਸਮਾਂ ਹੈ ਕਿ ਵਿਦਿਆਰਥੀਆਂ ਨੂੰ ਇਸ ਸਮੇਂ ਵਿਗਿਆਨ ਅਤੇ ਗਣਿਤ ਨਾਲ ਸਬੰਧਤ ਬਹੁਤ ਸਾਰੀ ਮੁੱਲਵਾਨ ਜਾਣਕਾਰੀ ਮਿਲੇਗੀ।ਡਾ. ਆਰ.ਕੇ ਮਾਹਜਨ ਨੇ ਵਾਤਾਵਰਣੀ ਰਸਾਇਣ ਵਿਗਿਆਨ ਨਾਲ ਸਬੰਧਤ ਜਾਣਕਾਰੀ ਦਿੱਤੀ ਅਤੇ ਵਿਗਿਆਨ ਨਾਲ ਜੁੜੀਆਂ ਸਕਾਲਰਸ਼ਿਪ ਤੋਂ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ। ਇਸ ਤੋਂ ਬਾਅਦ ਡਾ. ਓਮ ਪ੍ਰਕਾਸ਼ ਨੇ `ਗਣਿਤ ਦਾ ਆਨੰਦ ਅਤੇ ਮਹਤੱਤਾ` ਵਿਸ਼ੇ ਤੇ ਬੋਲਦਿਆਂ ਆਪਣੇ ਵਿਚਾਰ ਵਿਦਿਆਰਥੀਆਂ ਨਾਲ ਸਾਂਝੇ ਕੀਤੇ।ਉਹਨਾਂ ਨੇ ਗਣਿਤ ਨਾਲ ਜੁੜੇ ਬਹੁਤ ਸਾਰੇ ਔਖੇ ਵਿਸ਼ਿਆਂ ਨੂੰ ਆਨੰਦਮਈ ਢੰਗ ਵਿਧੀ ਰਾਹੀਂ ਹੱਲ ਕਰਨ ਦੇ ਤਰੀਕੇ ਦੱਸੇ।ਬਹੁਤ ਸਾਰੇ ਵਿਦਿਆਰਥੀਆਂ ਨੇ ਬੁਲਾਰਿਆਂ ਕੋਲੋਂ ਵਿਸ਼ਿਆਂ ਨਾਲ ਸਬੰਧਤ ਪ੍ਰਸ਼ਨ ਪੁੱੱਛੇ ਜਿਨਾਂ ਦਾ ਉੱਤਰ ਉਹਨਾਂ ਨੇ ਤੱਸਲੀਬਖਸ਼ ਢੰਗ ਨਾਲ ਦਿੱਤਾ। ਸਮਾਗਮ ਦੇ ਅੰਤ ਵਿੱਚ ਗਣਿਤ ਵਿਭਾਗ ਦੇ ਕੋਆਰਡੀਨੇਟਰ ਡਾ.ਜਤਿੰਦਰ ਕੌਰ ਨੇ ਆਏ ਹੋਏ ਬੁਲਾਰਿਆਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ। ਹੋਰਨਾਂ ਤੋਂ ਇਲਾਵਾ ਇਸ ਸਮਾਗਮ ਵਿੱਚ ਡਾ.ਰੁਪਿੰਦਰਪ੍ਰੀਤ ਕੋਰ,ਡਾ.ਮਨਜੀਤ ਕੌਰ,ਡਾ.ਨਿਸ਼ਾ ਛਾਬੜਾ,ਡਾ.ਜਸਪਿੰਦਰਪਾਲ ਸਿੰਘ,ਪੋ੍ਰ.ਸੁਖਮਨਿੰਦਰਪਾਲ ਸਿੰਘ,ਪੋ੍ਰ.ਗੁਰਮੀਤ ਸਿੰਘ,ਪੋ੍ਰ.ਸੋਨਿਕਾ ਠਾਕੁਰ ਆਦਿ ਵੀ ਹਾਜਰ ਸਨ।
Check Also
ਖਾਲਸਾ ਕਾਲਜ ਵਿਖੇ ‘ਇਨਕਮ ਟੈਕਸ ਅਤੇ ਜੀ.ਐਸ.ਟੀ ਰਿਟਰਨ ਦੀ ਈ-ਫਾਈਲਿੰਗ’ ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 3 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟਰੇਸ਼ਨ ਵਿਭਾਗ …
Punjab Post Daily Online Newspaper & Print Media