Tuesday, March 17, 2026

ਮਨੁੱਖੀ ਹੱਕਾਂ ਲਈ ਜੂਝ ਰਹੀਆਂ ਸਿਆਸੀ ਤੇ ਵਿਦਿਆਰਥੀ ਜਥੇਬੰਦੀਆਂ ਗੁਰਮੇਹਰ ਕੌਰ ਦੇ ਹੱਕ `ਚ ਨਿਤਰਣ – ਕਲਕੱਤਾ

ਅੰਮ੍ਰਿਤਸਰ, 2 ਮਾਰਚ (ਪੰਜਾਬ ਪੋਸਟ ਬਿਊਰੋ) – ਦਿੱਲੀ ਯੂਨੀਵਰਸਿਟੀ ਦੇ ਵਿਦਿਆਰਥਣ ਗੁਰਮੇਹਰ ਕੌਰ ਨੂੰ ਏ.ਬੀ.ਵੀ.ਪੀ ਵਲੋਂ ਬਲਾਤਕਾਰ ਦਾ ਸ਼ਿਕਾਰ ਬਣਾਏ ਜਾਣ ਦੀਆਂ ਦਿੱਤੀਆਂ ਧਮਕੀਆਂ ਨੂੰ ਦੇਸ਼ ਲਈ ਘਾਤਕ ਕਰਾਰ ਦਿੰਦਿਆਂ ਸਾਬਕਾ ਅਕਾਲੀ ਮੰਤਰੀ ਮਨਜੀਤ ਸਿੰਘ ਕਲਕੱਤਾ ਨੇ ਸੁਚੇਤ ਕੀਤਾ ਹੈ ਕਿ ਇਹ ਰਾਸ਼ਟਰ ਭਗਤੀ ਦੀ ਆੜ ਹੇਠ ਇਕ ਵਿਅਕਤੀ ਦੇ ਹਿੰਦੂਵਾਦੀ ਤਾਨਸ਼ਾਹ ਨੂੰ ਸਥਾਪਿਤ ਕਰਨ ਦੀ ਕੋਸ਼ਿਸ਼ ਹੈ।Manjeet Singh Calcuttaਪੰਜਾਬ ਦੇ ਸਾਬਕਾ ਉਚੇਰੀ ਸਿਖਿਆ ਮੰਤਰੀ ਮਨਜੀਤ ਸਿੰਘ ਕਲਕੱਤਾ ਨੇ ਕਿਹਾ ਹੈ ਕਿ ਕਾਲਜ ਤੇ ਯੂਨੀਵਰਸਿਟੀਆਂ ਜਿਥੇ ਵਿਦਿਆਰਥੀਆਂ ਦੇ ਭਵਿੱਖ ਦੇ ਸੁਪਨਿਆਂ ਦੀ ਪੂਰਤੀ ਦਾ ਸਾਧਨ ਹਨ, ਉਥੇ ਉਨ੍ਹਾਂ ਵਿੱਚ ਇਕ ਆਤਮ ਵਿਸ਼ਵਾਸ਼ ਪੈਦਾ ਕਰਨ ਵਿੱਚ ਵੀ ਸਹਾਈ ਹੁੰਦੇ ਹਨ।ਉਨ੍ਹਾਂ ਕਿਹਾ ਕਿ ਦੇਸ਼ ਅੰਦਰ ਬਦਲਦੇ ਕੱਟੜਵਾਦੀ ਹਿੰਦੂ ਸਮੀਕਰਣਾਂ ਦੇ ਕਾਲੇ ਸਾਹੇ ਦਾ ਪ੍ਰਭਾਵ ਹੈ ਕਿ ਹੁਣ ਦੇਸ਼ ਦੇ ਕਾਲਜ ਤੇ ਯੂਨੀਵਰਸਿਟੀਆਂ ਵਿੱਚ ਵਿਦਿਆਰਥੀਆਂ ਨੂੰ ਸਵੈ ਇੱਛਾ ਨਾਲ ਸੋਚਣ ਤੋਂ ਰੋਕਣ ਲਈ ਗੁੰਡਾ ਗਰਦੀ ਦਾ ਸਹਾਰਾ ਲਿਆ ਜਾ ਰਿਹਾ ਹੈ ਤੇ ਇਸ ਦਹਿਸ਼ਤਗਰਦੀ ਦੀ ਪੁਸ਼ਤਪਨਾਹੀ ਕੇਂਦਰ ਦੇ ਹਿੰਦੂਵਾਦੀ ਮੰਤਰੀ ਵੀ ਕਰ ਰਹੇ ਹਨ।ਕਲਕੱਤਾ ਨੇ ਕਿਹਾ ਕਿ ਵਿਰੋਧੀ ਰਾਜਨੀਤਕ ਵਿਚਾਰਧਾਰਾ ਦੇ ਵਿਦਿਆਰਥੀਆਂ ਜਲੀਲ ਕਰਨ ਅਤੇ ਡਰਾਉਣ ਧਮਕਾਉਣ ਦੀ ਜੋ ਸ਼ੁਰੂਆਤ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਤੋਂ ਹੋਈ, ਉਹ ਹੈਦਰਾਬਾਦ ਯੂਨੀਵਰਸਿਟੀ, ਯਾਦਵ ਪੁਰ ਯੂਨੀਵਰਸਿਟੀ ਕਲਕੱਤਾ, ਅਲਾਹਾਬਾਦ ਯੂਨੀਵਰਸਿਟੀ ਤੋਂ ਬਾਅਦ ਆਗਰਾ ਤੇ ਹੁਣ ਦਿੱਲੀ ਯੂਨੀਵਰਸਿਟੀ ਹੁੰਦੀ ਹੋਈ ਪੰਜਾਬ ਯੂਨੀਵਰਸਿਟੀ ਤੀਕ ਪੁੱਜ ਗਈ ਹੈ।ਅੰਬੇਦਕਰ ਯੂਨੀਵਰਸਿਟੀ ਅਤੇ ਇੰਦਰ੍ਰਸਥਾ ਯੂਨੀਵਰਸਿਟੀ ਵੱਲ ਵੀ ਇਸ ਚਰਿਤਰਹੀਣਤਾ ਮੁਹਿੰਮ ਦੇ ਛਿੱਟੇ ਗਏ ਹਨ।ਕਲਕੱਤਾ ਨੇ ਕਿਹਾ ਕਿ ਦੇਸ਼ ਦੀ ਬਦਕਿਸਮਤੀ ਹੈ ਕਿ ਦੋ ਦੇਸ਼ਾਂ ਦਰਮਿਆਨ ਜੰਗ ਰੋਕਣ ਲਈ ਅੰਤਰਰਾਸ਼ਟਰੀ ਪੱਧਰ `ਤੇ ਕੋਸ਼ਿਸ਼ਾਂ ਹੋ ਰਹੀਆਂ ਹਨ, ਲੇਕਿਨ ਇਨ੍ਹਾਂ ਜੰਗਾਂ ਦੇ ਨਤੀਜਿਆਂ ਨੂੰ ਹਾਨੀਕਾਰਕ ਪ੍ਰੀਭਾਸ਼ਿਤ ਕਰਨ ਲਈ ਸ਼ਬਦ ਜੰਗ ਵਰਤਣ `ਤੇ ਦੇਸ਼ ਦੇ ਮੰਤਰੀਆਂ ਨੂੰ ਇਤਰਾਜ ਹੁੰਦਾ ਹੈ ਤੇ ਉਹ ਜਨਤਕ ਤੌਰ `ਤੇ ਕਿਸੇ ਵੀ ਵਿਦਿਆਰਥੀ ਨੂੰ ਦੇਸ਼ ਦਾ ਗੱਦਾਰ ਤੀਕ ਗਰਦਾਨਣ ਤੋਂ ਗੁਰੇਜ ਨਹੀ ਕਰਦੇ।ਕਲਕੱਤਾ ਨੇ ਕਿਹਾ ਕਿ ਅਜਿਹੇ ਕਦਮ ਰਾਸ਼ਟਰ ਭਗਤੀ ਦੀ ਆੜ ਹੇਠ ਦੇਸ਼ ਨੂੰ ਤਾਨਾਸ਼ਾਹੀ ਨਿਜ਼ਾਮ ਵੱਲ ਧੱਕਣ ਦੀ ਕੋਸ਼ਿਸ਼ ਹਨ ਅਤੇ ਅਜਿਹੀਆਂ ਕੋਸ਼ਿਸ਼ਾਂ ਕਦੇ ਸਟਾਲਿਨ, ਹਿਟਲਰ, ਮਾਊਜੇਤੁੰਗ ਨੇ ਕੀਤੀਆਂ।ਕਿਊਬਾ ਵੀ ਇਸ ਦੇ ਸੇਕ ਨਾਲ ਝੁਲਸਿਆ ਤੇ ਹੁਣ ਰਾਸ਼ਟਰਪਤੀ ਟਰੰਪ ਦੀ ਅਗਵਾਈ ਵਿੱਚ ਅਮਰੀਕਾ ਝੁਲਸ ਰਿਹਾ ਹੈ।
ਕਲਕੱਤਾ ਨੇ ਕਿਹਾ ਕਿ ਜਿਹੜੇ ਲੋਕ ਧਰਮ ਦੇ ਨਾਮ ਹੇਠ ਦੇਸ਼ ਦੀ ਏਕਤਾ ਤੇ ਅਖੰਡਤਾ ਕਾਇਮ ਕਰਨ ਦੀ ਦੁਹਾਈ ਦੇ ਰਹੇ ਹਨ, ਇਨ੍ਹਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਜਿਸ ਦੇਸ਼ ਨੂੰ ਅੱਜ ਭਾਰਤ ਕਿਹਾ ਜਾਂਦਾ ਹੈ ਇਹ ਮੁਗਲਾਂ ਤੇ ਅੰਗਰੇਜਾਂ ਦੀ ਗੁਲਾਮੀ ਕਾਰਣ ਐਨਾ ਵਿਸ਼ਾਲ ਹੋਇਆ ਹੈ।ਕਲਕੱਤਾ ਨੇ ਕਿਹਾ ਕਿ ਭਾਰਤ ਇਕ ਬਹੁ ਕੌਮੀ, ਬਹੁ ਧਰਮੀ, ਬਹੁ ਭਾਸ਼ਾਈ ਦੇਸ਼ ਹੈ ਤੇ ਇਸ ਦੀ ਸੁੰਦਰਤਾ ਵੀ ਇਸੇ ਵਿੱਚ ਹੈ, ਲੇਕਿਨ ਦੇਸ਼ ਦੇ ਕੱਟੜਵਾਦੀ ਹਾਕਮ ਹਰ ਸਿਆਸੀ ਵਿਰੋਧੀ ਤੇ ਘੱਟ ਗਿਣਤੀ ਫਿਰਕੇ ਨੂੰ ਦੇਸ਼ ਛੱਡਣ ਦੀ ਧਮਕੀ ਲਾ ਦਿੰਦੇ ਹਨ।ਉਨ੍ਹਾਂ ਕਿਹਾ ਕਿ ਸਿੱਖਾਂ ਤੇ ਪੰਜਾਬ ਦੀਆਂ ਹੱਕੀ ਮੰਗਾਂ ਕਰਨ ਵਾਲੇ ਦਸਤਾਵੇਜ ਅਨੰਦਪੁਰ ਸਾਹਿਬ ਦੇ ਮਤੇ ਵਿੱਚ ਵੀ ਭਾਰਤ ਨੂੰ ਇੱਕ ਬਹੁ ਕੌਮੀ, ਬਹੁ ਧਰਮੀ, ਬਹੁ ਭਾਸ਼ਾਈ ਦੇਸ਼ ਵਜੋਂ ਪ੍ਰੀਭਾਸ਼ਿਤ ਕੀਤਾ ਗਿਆ ਹੈ ਤੇ ਅਕਾਲੀ ਦਲ ਨੇ ਇਸ ਮਤੇ ਦੀ ਪ੍ਰਾਪਤੀ ਲਈ ਸੰਘਰਸ਼ ਵੀ ਲੜਿਆ, ਲੇਕਿਨ ਮੌਜੂਦਾ ਬਾਦਲ ਦਲ ਨੇ ਹਿੰਦੂਤਵੀ ਤਾਕਤਾਂ ਅੱਗੇ ਗੋਡੇ ਟੇਕਦਿਆਂ ਇਸ ਮਤੇ ਨੂੰ ਠੰਡੇ ਬਸਤੇ ਪਾ ਦਿੱਤਾ।ਕਲਕੱਤਾ ਨੇ ਮਨੁੱਖੀ ਹੱਕਾਂ ਖਾਤਿਰ ਜੂਝ ਰਹੀਆਂ ਸਮੁੱਚੀਆਂ ਸਿਆਸੀ, ਨੌਜੁਆਨ ਤੇ ਵਿਦਿਆਰਥੀ ਜਥੇਬੰਦੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਗੁਰਮੇਹਰ ਕੌਰ ਦੇ ਹੱਕ ਵਿੱਚ ਨਿਤਰਣ ਤਾਂ ਜੋ ਕੱਲ ਨੂੰ ਕੋਈ ਹੋਰ ਵਿਦਿਆਰਥੀ ਕੱਟੜਵਾਦੀ ਹਿੰਦੂਤਵੀ ਏਜੰਡੇ ਦਾ ਸ਼ਿਕਾਰ ਨਾ ਹੋਵੇ।

Check Also

ਦਿੱਲੀ ਦੇ ਉਪ ਰਾਜਪਾਲ ਤਰਨਜੀਤ ਸਿੰਘ ਸੰਧੂ ਨੇ ਗੁ. ਟਾਹਲਾ ਸਾਹਿਬ ਵਿਖੇ ਕੀਤਾ ਸ਼ੁਕਰਾਨਾ

ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ) – ਦਿੱਲੀ ਦੇ ਉਪ ਰਾਜਪਾਲ ਨਿਯੁੱਕਤ ਹੋਣ ਤੋਂ ਬਾਅਦ ਪਹਿਲੀ …

Leave a Reply