Tuesday, November 24, 2026

ਬੱਚਿਆਂ ਨੇ ਭਾਰਤ ਪਾਕਿਸਤਾਨ ਸਰਹੱਦ ਤੇ ਕੀਤਾ ਦੇਸ਼ ਭਗਤੀ ਦਾ ਪ੍ਰੋਗਰਾਮ

PPN0803201723 ਫਾਜ਼ਿਲਕਾ, 8 ਮਾਰਚ (ਪੰਜਾਬ ਪੋਸਟ- ਵਿਨੀਤ ਅਰੋੜਾ) – ਭਾਰਤ ਪਾਕਿਸਤਾਨ ਸਰਹੱਦ ਦੀ ਅੰਤਰਰਾਸ਼ਟਰੀ ਸਾਦਕੀ ਚੌਕੀ ਤੇ ਦਿਲੀ ਪਬਲਿਕ ਸਕੂਲ ਅਬੋਹਰ ਦੇ ਵਿਦਿਆਰਥੀਆਂ ਨੇ ਦੇਸ਼ ਭਗਤੀ ਤੇ ਆਧਾਰਤ ਸਭਿਅਚਾਰਕ ਪ੍ਰੋਗਰਾਮ ਪੇਸ਼ ਕੀਤਾ।ਬੱਚਿਆਂ ਵੱਲੋਂ ਪੇਸ਼ ਕੀਤੇ ਗਏ ਗਿਧਾ ਅਤੇ ਭੰਗੜਾ ਵੇਖ ਕੇ ਪਾਕਿਸਤਾਨ ਸਰਹੱਦ ਵਿਚ ਖੜ੍ਹੇ ਲੋਕਾਂ ਨੇ ਵੀ ਭੰਗੜ ਪਾਉਣਾ ਸ਼ੁਰੂ ਕਰ ਦਿੱਤ।  ਸਮਾਗਮ ਦੇ ਮੁੱਖ ਮਹਿਮਾਨ ਮੁਰਾਰੀ ਪ੍ਰਸਾਦ ਸਿੰਘ ਕਮਾਂਡੈਂਟ 90ਵੀਂ ਬਟਾਲੀਅਨ ਬੀਐਸਐਫ ਸਨ। ਜਦਕਿ ਸੈਂਕਿੰਡ ਕਮਾਨ ਅਧਿਕਾਰੀ ਪਰਮਜੀਤ, ਸਹਾਇਕ ਕਮਾਂਡੈਂਟ ਰਜੇਸ਼ ਕੁਮਾਰ ਅਤੇ ਡੀ.ਪੀ.ਐਸ ਅਬੋਹਰ ਦੀ ਫਾਊਂਡਰ ਮੈਂਬਰ ਵਿਜੈ ਲਕਸ਼ਮੀ ਭਾਦੂ, ਰਾਏ ਸਿੰਘ ਭਾਦੂ, ਪ੍ਰਿੰਸੀਪਲ ਕੁਮਾਰੀ ਲਤਾ ਤੇਜਪਾਲ, ਕੋਆਰਡੀਨੇਟਰ ਮਿਸੇਜ ਵਿਪਨਦੀਪ ਕੌਰ ਅਤੇ ਸਟਾਫ਼ ਮੈਂਬਰ ਸਤਪਾਲ ਓਲ ਅਤੇ ਰਵਿੰਦਰ ਬਿਸ਼ਨੋਈ ਸ਼ਾਮਲ ਸਨ।  PPN0803201724ਹਾਜ਼ਰੀਨ ਨੂੰ ਸੰਬੋਧਤ ਕਰਦਿਆਂ ਕਮਾਂਡੈਂਟ ਮੁਰਾਰੀ ਪ੍ਰਸਾਦ ਸਿੰਘ ਨੇ ਕਿਹਾ ਕਿ ਉਨ੍ਹਾਂ ਵਿਚ ਸਿੱਖਿਆ ਦੇ ਨਾਲ ਨਾਲ ਦੇਸ਼ ਭਞਤੀ ਦੀ ਭਾਵਨਾ ਭਰੀ ਹੋਣੀ ਚਾਹੀਦੀ ਹੈ ਕਿਉਂਕਿ ਬੱਚੇ ਹੀ ਦੇਸ਼ ਦਾ ਭਵਿੱਖ ਹਨ।ਉਨ੍ਹਾਂ ਨੇ ਬੱਚਿਆਂ ਨੂੰ ਬੀਐਸਐਫ ਦੇ ਜਵਾਨਾਂ ਵੱਲੋਂ ਕੀਤੀ ਜਾ ਰਹੀ ਸਰਹੱਦ ਦੀ ਸੁਰੱਖਿਆ ਸਬੰਧੀ ਜਾਣਕਾਰੀ ਦਿੱਤੀ। ਜਿਸ ਤੋਂ ਬਾਅਦ ਸਾਰਿਆਂ ਨੇ ਦੋਵ੍ਹ ਦੇਸ਼ਾਂ ਦੇ ਵਿਚਾਰ ਹੋਣ ਵਾਲੀ ਰਿਟ੍ਰੀਟ ਸੈਰੇਮਨੀ ਵੀ ਵੇਖੀ।

Check Also

ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ

ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …

Leave a Reply