Monday, August 31, 2026

ਹਰਪਾਲ ਸਿੰਘ ਜੱਲ੍ਹਾ ਮੈਂਬਰ ਸ਼ੋ੍ਰਮਣੀ ਕਮੇਟੀ ਨੇ ਦੋਰਾਹਾ ਦੀਆਂ ਸੰਗਤਾਂ ਨਾਲ ਗੁਰੂ ਰਾਮਦਾਸ ਲੰਗਰ ’ਚ ਕੀਤੀ ਸੇਵਾ

PPN0803201741ਅੰਮ੍ਰਿਤਸਰ, 8 ਮਾਰਚ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ) ਗੁਰੂ ਘਰ ਹੱਥੀਂ ਲੰਗਰ ਤਿਆਰ ਕਰਨ, ਵਰਤਾਉਣ ਅਤੇ ਜੂਠੇ ਬਰਤਨ ਸਾਫ ਕਰਨ ਦੀ ਸੇਵਾ ਮਨੁੱਖ ਨੂੰ ਵੱਡੇਭਾਗਾਂ ਨਾਲ ਨਸੀਬ ਹੁੰਦੀ ਹੈ।ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਰਪਾਲ ਸਿੰਘ ਜੱਲ੍ਹਾ ਮੈਂਬਰ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ੍ਰੀ ਗੁਰੂ ਰਾਮਦਾਸ ਲੰਗਰ ’ਚ ਲੁਧਿਆਣਾ ਦੇ ਦੋਰਾਹਾ ਦੀਆਂ ਸੰਗਤਾਂ ਨਾਲ ਲੰਗਰ ਦੀ ਸੇਵਾ ਕਰਨ ਉਪਰੰਤ ਕੀਤਾ।
ਉਨ੍ਹਾਂ ਕਿਹਾ ਕਿ ਸਿੱਖ ਧਰਮ ਵਿੱਚ ਸੇਵਾ ਤੇ ਸਿਮਰਨ ਦਾ ਵਿਲੱਖਣ ਸਿਧਾਂਤ ਹੈ।ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਦੀ ਅਪਾਰ ਬਖਸ਼ਿਸ਼ ਸਦਕਾ ਦੋਰਾਹਾ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਮੁੜ ਸੇਵਾ ਕਰਨ ਦਾ ਮੌਕਾ ਮਿਲਿਆ ਹੈ।ਉਨ੍ਹਾਂ ਦੱਸਿਆ ਕਿ ਲੁਧਿਆਣਾ ਦੇ ਦੋਰਾਹਾ ਦੀਆਂ ਸੰਗਤਾਂ ਵੱਲੋਂ ਆਟਾ 125 ਕੁਇੰਟਲ, ਦਾਲ 10 ਕੁਇੰਟਲ, ਖੰਡ 12 ਕੁਇੰਟਲ, ਕਣਕ 13 ਕੁਇੰਟਲ, ਚਾਵਲ 13 ਕੁਇੰਟਲ, ਗਿੱਲਾ ਦੁੱਧ 16 ਕੁਇੰਟਲ, ਪਨੀਰ 190 ਕਿਲੋ, ਪਿਆਜ਼ 7 ਕੁਇੰਟਲ ਤੋਂ ਇਲਾਵਾ ਪੱਤੀ, ਹਲਦੀ, ਲਾਲ ਮਿਰਚ, ਮਸਾਲਾ, ਸਰੋਂ ਦਾ ਤੇਲ, ਰਿਫਾਇਡ, ਦੇਸੀ ਮਿਰਚ, ਗੁੜ, ਸੇਵੀਆ, ਸੋਗੀ, ਜ਼ੀਰਾ, ਆਚਾਰ, ਹਰੇ ਮਟਰ, ਗੋਭੀ ਤੇ ਗਾਜਰ ਆਦਿ ਰਸਦਾਂ ਸ੍ਰੀ ਗੁਰੂ ਰਾਮਦਾਸ ਲੰਗਰ ਵਾਸਤੇ ਭੇਟ ਕੀਤੀਆਂ ਗਈਆਂ ਹਨ।
ਭਾਈ ਰਾਮ ਸਿੰਘ ਤੇ ਸੁਰਜੀਤ ਸਿੰਘ ਭਿੱਟੇਵਡ ਅੰਤ੍ਰਿੰਗ ਕਮੇਟੀ ਮੈਂਬਰ, ਭਾਈ ਮਨਜੀਤ ਸਿੰਘ ਮੈਂਬਰ ਸ਼ੋ੍ਰਮਣੀ ਕਮੇਟੀ ਅਤੇ ਹਰਚਰਨ ਸਿੰਘ ਮੁੱਖ ਸਕੱਤਰ ਨੇ ਹਰਪਾਲ ਸਿੰਘ ਜੱਲ੍ਹਾ ਮੈਂਬਰ ਸ਼ੋ੍ਰਮਣੀ ਕਮੇਟੀ ਤੇ ਦੋਰਾਹਾ ਦੀਆਂ ਸੰਗਤਾਂ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।ਇਸ ਮੌਕੇ ਰਘਬੀਰ ਸਿੰਘ ਮੰਡ ਮੈਨੇਜਰ ਸ੍ਰੀ ਗੁਰੂ ਰਾਮਦਾਸ ਲੰਗਰ ਤੇ ਲਖਬੀਰ ਸਿੰਘ ਵਧੀਕ ਮੈਨੇਜਰ ਵੀ ਹਾਜ਼ਰ ਸਨ।

Check Also

ਬੀ.ਬੀ.ਕੇ ਡੀ.ਏ.ਵੀ ਕਾਲਜ ਪ੍ਰਿੰਸੀਪਲ ਵਾਲੀਆ `ਬੈਸਟ ਪ੍ਰਿੰਸੀਪਲ 2026` ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 29 ਅਗਸਤ (ਜਗਦੀਪ ਸਿੰਘ) – ਬੀ.ਬੀ.ਕੇ ਡੀ.ਏ.ਵੀ ਕਾਲਜ ਫਾਰ ਵੂਮੈਨ ਨੇ ਆਪਣੀਆਂ ਪ੍ਰਾਪਤੀਆਂ ਦੀ …

Leave a Reply