
ਅੰਮ੍ਰਿਤਸਰ, 8 ਮਾਰਚ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਸਥਾਨਕ ਭਾਈ ਧਰਮ ਸਿੰਘ ਸੈਟੇਲਾਈਟ ਹਸਪਤਾਲ ਵਿਖੇ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਗਿਆ।ਜਿਸ ਦੌਰਾਨ ਹਸਪਤਾਲ ਪ੍ਰਮੁੱਖ ਡਾ. ਕੁਲਦੀਪ ਕੌਰ ਅਤੇ ਚੀਫ ਫਾਰਮਾਸਿਸਟ ਸੰਜੀਵ ਆਨੰਦ ਨੇ ਵੱਖ-ਵੱਖ ਖੇਤਰਾਂ ਵਿੱਚ ਅਹਿਮ ਯੋਗਦਾਨ ਪਾ ਰਹੀਆਂ ਮਹਿਲਾਵਾਂ ਤੇ ਸ਼ਖਸ਼ੀਅਤਾਂ ਨੂੰ ਯਾਦਗਾਰੀ ਚਿੰਨ ਤੇ ਮੈਡਲ ਦੇ ਕੇ ਸਨਮਾਨਿਤ ਕੀਤਾ।ਸਨਮਾਨਿਤ ਸ਼ਖਸ਼ੀਅਤਾਂ ਵਿੱਚ ਬਿਕਰਮ ਸਿੰਗਲਾ, ਰਮਨ ਮਲਹੋਤਰਾ, ਜਗਜੀਤ ਸਿੰਘ ਚੇਅਰਮੈਨ ਮੁਹੱਲਾ ਸੁਧਾਰ ਕਮੇਟੀ, ਸ਼ਹੀਦ ਭਗਤ ਸਿੰਘ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਗੁਰਜਿੰਦਰ ਸਿੰਘ ਮਾਹਲ ਅਤੇ ਕਮੇਟੀ ਸਾਥੀਆਂ ਨੇ ਡਾ. ਕੁਲਦੀਪ ਕੌਰ, ਡਾ. ਨੇਹਾ, ਡਾ. ਅਸ਼ੀਸ਼, ਸੰਜੀਵ ਅਨੰਦ, ਗੁਰਸਿਮਰਪ੍ਰੀਤ ਕੌਰ, ਰਖਵਿੰਦਰ ਗਿੱਲ, ਮਨਪ੍ਰੀਤ ਸਿੰਘ, ਹਰਿੰਦਰਪਾਲ, ਮਨਿੰਦਰ ਸਿੰਘ, ਸਿਮਰਨਜੀਤ ਕੌਰ ਤੇ ਹਸਪਤਾਲ ਦੀਆਂ ਸਟਾਫ ਨਰਸਿੰਗ ਵਿਦਿਆਰਥਣਾਂ ਅਤੇ ਪੱਤਰਕਾਰ ਗੁਰਜਿੰਦਰ ਮਾਹਲ ਆਦਿ ਸ਼ਾਮਲ ਸਨ।
Check Also
ਵਿਧਾਇਕ ਡਾ. ਜਸਬੀਰ ਸਿੰਘ ਸੰਧੂ ਵੱਲੋਂ ਹਲਕਾ ਅੰਮ੍ਰਿਤਸਰ ਪੱਛਮੀ ਵਿੱਚ ‘ਮਾਨ ਦਾ ਮੁਨਾਫ਼ਾ’ ਮੁਹਿੰਮ
ਅੰਮ੍ਰਿਤਸਰ, 24 ਸਤੰਬਰ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੱਛਮੀ ਦੇ ਵਿਧਾਇਕ ਡਾ. ਜਸਬੀਰ …
Punjab Post Daily Online Newspaper & Print Media