Tuesday, September 29, 2026

ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਬਾਸੜੀਏ ਦਾ ਮੇਲਾ

ਧੂਰੀ, 14 ਮਾਰਚ (ਪੰਜਾਬ ਪੋਸਟ- ਪ੍ਰਵੀਨ ਗਰਗ) – ਸ਼ੀਤਲਾ ਮਾਤਾ ਮੰਦਰ (ਮਾਤਾ ਰਾਣੀਆਂ) ਟਰੱਸਟ ਰਜਿ. ਧੂਰੀ ਦੇ ਪ੍ਰਧਾਨ ਬੁੱਧ ਰਾਮ ਬਾਂਸਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਰ ਸਾਲ ਦੀ ਤਰਾਂ੍ਹ ਇਸ ਸਾਲ ਵੀ ਬਾਸੜੀਏ ਦਦਾ ਮੇਲਾ (ਮਾਤਾ ਰਾਣੀਆਂ) ਸ਼ੀਤਲਾ ਮਾਤਾ ਮੰਦਰ ਧੂਰੀ ਪਿੰਡ ਵਿਖੇ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। 14 ਤੋਂ 21 ਮਾਰਚ ਤੱਕ ਚੱਲ ਰਹੇ ਇਸ ਮੇਲੇ ਵਿੱਚ ਅੱਜ ਮੰਗਲਵਾਰ ਨੂੰ ਸੈਂਕੜੇ ਹੀ ਸ਼ਰਧਾਲੂ ਔਰਤਾਂ ਨੇ ਮਾਤਾ ਰਾਣੀਆਂ ਦੇ ਮੱਥਾ ਟੇਕਿਆ ਅਤੇ ਬਾਸੜੀਏ ਦਾ ਪ੍ਰਸ਼ਾਦ ਅਰਪਿਤ ਕੀਤਾ।
ਇਸ ਮੌਕੇ ਰੋਮੀ ਜਿੰਦਲ ਅਤੇ ਟਿੰਕੂ ਸ਼ਰਮਾਂ ਨੇ ਦੱਸਿਆ ਕਿ ਇੱਥੇ ਹਰ ਸਾਲ ਅਗਸਤ ਮਹੀਨੇ ਮਾਤਾ ਦੀ ਚੌਂਕੀ ਅਤੇ ਭੰਡਾਰਾ ਵੀ ਕੀਤਾ ਜਾਂਦਾ ਹੈ।ਉਨਾਂ੍ਹ ਸ਼ਰਧਾਲੂ ਭਗਤਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਦਾਨ ਦੇਣ ਤਾਂ ਕਿ ਅਧੂਰੇ ਰਹਿੰਦੇ ਕੰਮਾਂ ਨੂੰ ਪੂਰਾ ਕੀਤਾ ਜਾ ਸਕੇ ਅਤੇ ਮੰਦਰ ਦੀ ਸੁੰਦਰਤਾ ਵਧਾਈ ਜਾ ਸਕੇ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply