ਚੌਂਕ ਮਹਿਤਾ, 14 ਮਾਰਚ- (ਪੰਜਾਬ ਪੋਸਟ- ਜੋਗਿੰਦਰ ਸਿੰਘ ਮਾਣਾ) – ਪੰਜਾਬੀ ਜ਼ੁਬਾਨ ਦੇ ਮਰਹੂਮ ਸ਼ਾਇਰ ਪਰਮਿੰਦਰਜੀਤ ਦੀ ਯਾਦ ਨੂੰ ਸਮਰਪਿਤ ਸਾਹਿਤਕ ਮੈਗਜ਼ੀਨ “ਅੱਖਰ” ਦੇ ਨਵੇਂ ਅੰਕ, ਅੱਜ ਇਥੇ ਸੰਾਪਦਕ ਵਿਸ਼ਾਲ, ਉਪ ਸੰਪਾਦਕ ਜਗਜੀਤ ਗਿੱਲ, ਡਾ: ਵਿਕਰਮਜੀਤ ਆਦਿ ਨੇ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਵੱਲੋਂ ਚੱਲ ਰਹੀ ਮਰਹੂਮ ਪ੍ਰਿਥੀਪਾਲ ਸਿੰਘ ਅਠੌਲਾ ਯਾਦਗਾਰੀ ਲਾਇਬਰੇਰੀ, ਬਾਬਾ ਬਕਾਲਾ ਸਾਹਿਬ ਲਈ ਸਭਾ ਦੇ ਜਨਰਲ ਸਕੱਤਰ ਸ਼ੇਲਿੰਦਰਜੀਤ ਸਿੰਘ ਰਾਜਨ ਨੂੰ ਭੇਟ ਕੀਤੇ ।ਇਸ ਮੌਕੇ ਸ਼ਾਇਰ ਵਿਸ਼ਾਲ ਨੇ ਕਿਹਾ ਕਿ ‘ਅੱਖਰ’ ਪਰਮਿੰਦਰਜੀਤ ਦੀ ਯਾਦ ਵਿੱਚ ਹਮੇਸ਼ਾਂ ਜਿੰਦਾ ਰਹੇਗਾ।ਉਹਨਾਂ ਕਿਹਾ ਕਿ ਭਾਵੇਂ ਸਾਨੂੰ ਇਸ ਲਈ ਕਾਫੀ ਔਕੜਾਂ ਦਰਪੇਸ਼ ਹਨ, ਪਰ ਅਸੀਂ ਇਕਮੁੱਠ ਹੋਕੇ ਯਨਤਸ਼ੀਲ ਰਹਾਂਗੇ ਅਤੇ ਪਰਮਿੰਦਰਜੀਤ ਹੋਰਾਂ ਦੀ ਯਾਦ ਨੰੁ ਘਰ ਘਰ ਪਹੰੁਚਾਵਾਂਗੇ ।ਇਸ ਮੌਕੇ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਦੇ ਜਨਰਲ ਸਕੱਤਰ ਸ਼ੇਲਿੰਦਰਜੀਤ ਸਿੰਘ ਰਾਜਨ, ਸਰਪ੍ਰਸਤ ਪ੍ਰਿੰਸੀਪਲ ਰਘਬੀਰ ਸਿੰਘ ਸੋਹਲ, ਸੀ: ਮੀਤ ਪ੍ਰਧਾਨ ਮੱਖਣ ਸਿੰਘ ਭੈਣੀਵਾਲ, ਮਾ: ਮਨਜੀਤ ਸਿੰਘ ਵੱਸੀ, ਮਨਜੀਤ ਸਿੰਘ ਕੰਬੋ, ਦਿਲਪ੍ਰੀਤ ਸੰਧੂ, ਨਵਦੀਪ ਸਿੰਘ ਬਦੇਸ਼ਾ, ਸੁਖਰਾਜ ਸਿੰਘ ਬੁੱਲਰ, ਤਰਲੋਚਨ ਸਿੰਘ ਤਰਨਤਾਰਨ, ਬਖਤੌਰ ਧਾਲੀਵਾਲ, ਜਸਪਾਲ ਸਿੰਘ ਬਸਰਾ, ਬਲਦੇਵ ਕ੍ਰਿਸ਼ਨ ਸ਼ਰਮਾ ਆਦਿ ਵੀ ਹਾਜ਼ਰ ਸਨ।
Check Also
ਖ਼ਾਲਸਾ ਕਾਲਜ ਵਿਖੇ ਰਾਸ਼ਟਰੀ ਸੈਮੀਨਾਰ ਕਰਵਇਆ ਗਿਆ
ਅੰਮ੍ਰਿਤਸਰ, 29 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਰਾਜਨੀਤੀ ਵਿਗਿਆਨ ਅਤੇ ਲੋਕ ਪ੍ਰਸ਼ਾਸਨ …
Punjab Post Daily Online Newspaper & Print Media