ਸਮਰਾਲਾ, 13 ਮਾਰਚ (ਪੰਜਾਬ ਪੋਸਟ- ਕੰਗ) – ਅੱਜ ਇਥੇ ਨੰਬਰਦਾਰ ਐਸੋਸੀਏਸ਼ਨ (ਰਜਿ: 253) ਸਮਰਾਲਾ ਦੇ ਸਮੂਹ ਨੰਬਰਦਾਰ ਪ੍ਰਧਾਨ ਸੁਰਮੁੱਖ ਸਿੰਘ ਹਰਬੰਸਪੁਰਾ ਦੀ ਅਗਵਾਈ ਹੇਠ ਸਮਰਾਲਾ ਹਲਕਾ ਤੋਂ ਕਾਂਗਰਸੀ ਵਿਧਾਇਕ ਅਮਰੀਕ ਸਿੰਘ ਢਿੱਲੋਂ ਨੂੰ ਉਨਾਂ ਦੀ ਰਿਹਾਇਸ਼ ਵਿਖੇ ਵਧਾਈਆਂ ਦੇ ਪੁੱਜੇ। ਜਿੱਥੇ ਸਥਾਨਕ ਵਿਧਾਇਕ ਨੇ ਉਨਾਂ ਸ਼ਾਨਾਮੱਤਾ ਸਵਾਗਤ ਕੀਤਾ, ਉੱਥੇ ਨੰਬਰਦਾਰਾਂ ਵੱਲੋਂ ਇੱਕ ਵੱਡਾ ਫੁੱਲਾਂ ਦਾ ਗੁਲਦਸਤਾ ਵੀ ਭੇਂਟ ਕੀਤਾ ਗਿਆ।ਇਸ ਮੌਕੇ ਪ੍ਰਧਾਨ ਸਮੇਤ ਸਮੂਹ ਨੰਬਰਦਾਰਾਂ ਨੇ ਅਮਰੀਕ ਸਿੰਘ ਢਿੱਲੋਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਇਸ ਵਾਰ ਸਮਰਾਲਾ ਹਲਕੇ ਲਈ ਕਾਂਗਰਸੀ ਵਿਧਾਇਕ ਅਮਰੀਕ ਸਿੰਘ ਢਿੱਲੋਂ ਦਾ ਦੋਬਾਰਾ ਵਿਧਾਇਕ ਚੁਣੇ ਜਾਣਾ ਵਰਦਾਨ ਸਾਬਤ ਹੋਵੇਗਾ, ਜਿਹੜੇ ਵਿਕਾਸ ਦੇ ਕੰਮ ਉਨਾਂ ਤੋਂ ਪਿਛਲੇ ਸਮੇਂ ਦੌਰਾਨ ਰਹਿ ਗਏ ਸਨ, ਉਹ ਉਨਾਂ ਨੂੰ ਨੇਪਰੇ ਚਾੜਨ ਲਈ ਇਸ ਵਾਰ ਪੂਰਾ ਤਾਣ ਲਾ ਦੇਣਗੇ। ਇਸ ਮੌਕੇ ਹਲਕਾ ਵਿਧਾਇਕ ਅਮਰੀਕ ਸਿੰਘ ਢਿੱਲੋਂ ਨੇ ਵਿਸ਼ਵਾਸ਼ ਦਿਵਾਉਂਦੇ ਹੋਏ ਕਿਹਾ ਕਿ ਪਿਛਲੇ ਅਰਸੇ ਦੌਰਾਨ ਸਰਕਾਰ ਹੋਰ ਪਾਰਟੀ ਦੀ ਹੋਣ ਕਾਰਨ ਉਨਾਂ: ਦੇ ਹੱਥਵੱਸ ਕੁਝ ਨਹੀਂ ਸੀ। ਇਸ ਕਰਕੇ ਉਹ ਸਮਰਾਲਾ ਹਲਕੇ ਲਈ ਕੁਝ ਨਹੀਂ ਕਰ ਸਕੇ।ਇਸ ਵਾਰ ਉਹ ਸਮਰਾਲਾ ਹਲਕੇ ਦੇ ਲੋਕਾਂ ਦੀਆਂ ਉਮੀਦਾਂ ਤੇ ਪੂਰੀ ਤਰਾਂ ਖਰੇ ਉਤਰਨਗੇ, ਜਿਹੜੇ ਕੰਮ ਪਿਛਲੇ ਅਰਸੇ ਤੋਂ ਲਟਕੇ ਪਏ ਹਨ, ਉਨਾਂ ਨੂੰ ਪਹਿਲ ਦੇ ਅਧਾਰ ਤੇ ਪੂਰਾ ਕਰਾਉਣਗੇ।ਇਸ ਤੋਂ ਇਲਾਵਾ ਉਹ ਨੰਬਰਦਾਰਾਂ ਦੀਆਂ ਜਰੂਰੀ ਮੰਗਾਂ ਸਬੰਧੀ ਵੀ ਸੰਜੀਦਗੀ ਨਾਲ ਵਿਚਾਰਕੇ ਉਨਾਂ ਨੂੰ ਅਮਲੀ ਜਾਮਾ ਪਹਿਨਾਉਣ ਦੀ ਪੂਰੀ ਕੋਸ਼ਿਸ਼ ਕਰਨਗੇ।
ਹਲਕਾ ਵਿਧਾਇਕ ਨੂੰ ਮਿਲਣ ਵਾਲਿਆਂ ਵਿੱਚ ਹੋਰਨਾਂ ਤੋਂ ਇਲਾਵਾ ਨੰਬਰਦਾਰ ਅਮਰਜੀਤ ਸਿੰਘ ਸਮਰਾਲਾ, ਤਿ੍ਰਲੋਕ ਸਿੰਘ, ਪ੍ਰਕਾਸ਼ ਸਿੰਘ ਢੰਡੇ, ਮੇਵਾ ਸਿੰਘ, ਰਣਜੀਤ ਸਿੰਘ ਢਿੱਲਵਾਂ, ਸੋਹਣ ਸਿੰਘ ਭਰਥਲਾ, ਦਲੀਪ ਸਿੰਘ ਬਰਧਾਲਾਂ, ਜਸਪਾਲ ਸਿੰਘ, ਸਿਕੰਦਰ ਸਿੰਘ, ਰਣਜੀਤ ਸਿੰਘ, ਰਾਮ ਲਾਲ ਰੋਹਲੇ, ਇਕਬਾਲ ਸਿੰਘ ਬੰਬ, ਤਾਰਾ ਸਿੰਘ ਬੌਂਦਲ, ਭੁਪਿੰਦਰ ਸਿੰਘ ਕੋਟਲਾ ਸਮਸ਼ਪੁੁਰ, ਸਿਕੰਦਰ ਸਿੰਘ ਲੋਪੋਂ, ਸੁਰਿੰਦਰ ਸਿੰਘ ਪਵਾਤ, ਹਾਕਮ ਸਿੰਘ ਹੇੜੀਆਂ, ਬਲਵਿੰਦਰ ਸਿੰਘ ਮੁਸ਼ਕਾਬਾਦ, ਕੁਲਦੀਪ ਸਿੰਘ ਜਲਾਹ ਮਾਜਰਾ, ਮਹਿੰਦਰ ਸਿੰਘ ਤੱਖਰਾਂ, ਸ਼ਿਵ ਸਿੰਘ ਲੱਧੜਾਂ, ਪ੍ਰੇਮ ਸਿੰਘ ਮਾਨੂੰਪੁਰ ਆਦਿ ਵੀ ਸ਼ਾਮਲ ਸਨ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media