Monday, April 6, 2026

ਹਲਕਾ ਖੇਮਕਰਨ `ਚ ਭੁੱਲਰ ਦੀ ਹੂੰਝਾ ਫੇਰ ਜਿੱਤ ਤੋਂ ਬਾਅਦ ਖੁਸ਼ੀ ਦਾ ਮਾਹੋਲ

ਅਲ਼ਗੋਂ ਕੋਠੀ, 15 ਮਾਰਚ (ਹਰਦਿਆਲ ਭੈਣੀ, ਦਲਜਿੰਦਰ ਰਾਜਪੂਤ) – ਹਲਕਾ ਖੇਮਕਰਨ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਖਪਾਲ ਸਿੰਘ ਭੁੱਲਰ ਦੀ ਜਿੱਤ ਅਤੇ ਸੂਬੇ ਅੰਦਰ ਕਾਂਗਰਸ ਪਾਰਟੀ ਦੀ ਸਰਕਾਰ ਬਨਣ `ਤੇ ਲਗਾਤਾਰ ਖੁਸ਼ੀ ਦੇ ਜਸ਼ਨ ਮਨਾਏ ਜਾ ਰਹੇ ਹਨ।PPN1503201702ਹਲਕੇ ਦੇ ਕਾਂਗਰਸੀ ਆਗੂਆਂ ਰਾਜ ਕੁਮਾਰ ਅਲਗੋਕੋਠੀ, ਗੁਰਜੰਟ ਸਿੰਘ ਵੱਡਾ ਭਗਵਾਨਪੁਰਾ, ਕਰਮ ਸਿੰਘ ਅਲਗੋਂ ਕੋਠੀ, ਸੁਖਰਾਜ ਹਾਂਡਾ ਅਲਗੋਂ ਕੋਠੀ, ਪ੍ਰਿਥੀ ਸ਼ਾਹ ਅਲਗੋਂ ਕੋਠੀ, ਗੁਰਮੀਤ ਸਿੰਘ ਅਲਗੋਂ ਕੋਠੀ ਨੇ ਕਿਹਾ ਕਿ ਅਕਾਲੀ ਦਲ ਨੂੰ ਗਲਤ ਨੀਤੀਆਂ ਕਾਰਨ ਹਾਰ ਦਾ ਮੁੰਹ ਵੇਖਣਾ ਪਿਆ ਹੈ ।ਉਨਾਂ ਕਿਹਾ ਕਿ ਪੰਜਾਬ ਸੂਬੇ ਨੂੰ ਕੈਪਟਨ ਅਮਰਿੰਦਰ ਸਿੰਘ ਵਰਗੇ ਚੰਗੇ ਸਿਆਸਤਦਾਨ ਦੀ ਲੋੜ ਸੀ, ਇਸੇ ਕਰ ਕੇ ਹੀ ਲੋਕਾਂ ਨੇ  ਕਾਂਗਰਸ ਪਾਰਟੀ ਦੇ ਹੱਕ ਵਿਚ ਫਤਵਾ ਦਿਤਾ ਹੈ।ਉਨਾਂ ਕਿਹਾ ਕਿ ਹਲਕੇ ਖੇਮਕਰਨ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਖਪਾਲ ਸਿੰਘ ਭੁੱਲਰ ਨੇ ਜਿੱਤ ਪ੍ਰਾਪਤ ਇਤਿਹਾਸ ਸਿਰਜਿਆ ਹੈ ਤੇ ਖੇਮਕਰਨ ਹਲਕੇ `ਚ ਬਿਨਾ ਕਿਸੇ ਭੇਦ ਭਾਵ ਦੇ ਵਿਕਾਸ ਕਰਵਾਇਆ ਜਾਵੇਗਾ ।

Check Also

ਮੁੱਖ ਮੰਤਰੀ ਸਿਹਤ ਯੋਜਨਾ ਦੇ ਬਣ ਰਹੇ ਕਾਰਡਾਂ ਦੇ ਕੰਮ ਦਾ ਵਿਧਾਇਕਾ ਜੀਵਨਜੋਤ ਕੌਰ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 5 ਅਪ੍ਰੈਲ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਤੋਂ ਵਿਧਾਇਕਾ ਜੀਵਨਜੋਤ ਕੌਰ …

Leave a Reply