Tuesday, September 29, 2026

ਇੰਡੋ-ਪਾਕਿ ਥੀਏਟਰ ਫਾਰ ਪੀਸ ਫੈਸਟੀਵਲ 2017

ਅੰਮ੍ਰਿਤਸਰ, 16 ਮਾਰਚ (ਪੰਜਾਬ ਪੋਸਟ ਦਵਿੰਦਰ ਸਿੰਘ) – ਅਜੋਕਾ ਥੀਏਟਰ ਲਾਹੌਰ ਵੱਲੋਂ ਸਥਾਨਕ ਮੰਚ-ਰੰਗਮੰਚ, ਵਿਰਸਾ ਵਿਹਾਰ ਅਤੇ ਇੰਡੀਅਨ ਅਕੈਡਮੀ ਆਫ਼ ਫਾਈਨ ਆਰਟਸ ਵੱਲੋਂ ਹਿੰਦ-ਪਾਕਿ ਅਮਨ ਤੇ ਦੋਸਤੀ ਰੰਗਮੰਚ ਫੈਸਟੀਵਲ ‘ਹਮਸਾਇਆ’ ਆਯੋਜਿਤ ਨਾਟਕ ਫੈਸਟਵੀਲ ਦੇ ਦੂਜੇ ਦਿਨ ਅਜੋਕਾ ਥੀਏਟਰ ਲਾਹੌਰ ਦੀ ਟੀਮ ਵੱਲੋਂ ਸ਼ਾਹਿਦ ਨਦੀਮ ਦਾ ਲਿਖਿਆ ਅਤੇ ਨਿਰਦੇਸ਼ਤ ਕੀਤਾ ਪੰਜਾਬੀ ਨਾਟਕ ‘ਮੇਰਾ ਰੰਗ ਦੇ ਬਸੰਤੀ ਚੋੋਲਾ’ ਵਿਰਸਾ ਵਿਹਾਰ ਦੇ ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ’ਚ ਪੇਸ਼ ਕੀਤਾ ਗਿਆ।ਮੇਰਾ ਰੰਗ ਦੇ ਬਸੰਤੀ ਚੋਲਾ ਨਾਟਕ ਅਜ਼ਾਦੀ ਦੇ ਵੰਡੇ ਸੰਗਰਾਮੀ ਸ੍ਰ. ਭਗਤ ਸਿੰਘ ਦੇ ਲਾਹੌਰ ਸੈਂਟਰਲ ਜੇਲ ਵਿੱਚ ਆਖਰੀ ਦਿਨ ਦੀ ਕਹਾਣੀ ਦੇ ਉੱਪਰ ਹੈ।ਜਿਸ ਵਿੱਚ ਭਗਤ ਸਿੰਘ, ਸੁਖਦੇਵ, ਅਤੇ ਰਾਜਗੁਰੂ ਦੀ ਦੇਸ਼ ਦੀ ਅਜ਼ਾਦੀ ਲਈ ਉਨ੍ਹਾਂ ਦੀ ਬਹਾਦਰੀ ਨੂੰ ਬੜੇ ਹੀ ਖੂਬਸੂਰਤ ਤਰੀਕੇ ਨਾਲ ਪੇਸ਼ ਕੀਤਾ ਗਿਆ। ਇਸ ਨਾਟਕ ਦੀ ਖਾਸ ਗੱਲ ਇਹ ਰਹੀਂ ਕਿ ਭਗਤ ਸਿੰੰਘ ਦੀ ਕਹਾਣੀ ਨੂੰ ਪਾਕਿਸਤਾਨ ਬਣਨ ਦੇ ਬਾਅਦ ਦੇ ਹਲਾਤ ਨੂੰ ਜੋੜਿਆ ਗਿਆ ਹੈ।ਇਕ ਨਵੀਂ ਗੱਲ ਇਸ ਨਾਟਕ ਵਿੱਚ ਪਤਾ ਚੱਲਦੀ ਹੈ ਕਿ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਦੀ ਨਿਗਰਾਨੀ ਕਰਨ ਵਾਲਾ ਮੈਜੀਸਟਰੇਟ ਨਵਾਬ ਮੁੰਹਮਦ ਅਹਿਮਦ ਖਾਨ ਸਖ਼ਸ਼ ਸੀ, ਜਿਸ ਦੇ ਕਤਲ ਦੇ ਇਲਜ਼ਾਮ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਜੁਲਫ਼ਕਾਰ ਅਲੀ ਭੂਟੋ ਨੂੰ 1979 ਵਿੱਚ ਫਾਂਸੀ ਦਿੱਤੀ ਗਈ ਸੀ। ਇਸ ਨਾਟਕ ਵਿੱਚ ਭਗਤ ਸਿੰਘ ਉੱਪਰ ਲਿਖੇ ਗਏ ਇੰਕਲਾਬੀ ਗੀਤ ਵੀ ਪੇਸ਼ ਕੀਤੇ ਗਏ।ਨਾਟਕ ਵਿੱਚ ਸ਼ਹੀਦ ਭਗਤ ਸਿੰਘ ਅਤੇ ਉਨ੍ਹਾਂ ਦੀ ਇੰਕਲਾਬੀ ਸੋਚ ਅਤੇ ਦੇਸ਼ ਭਗਤੀ ਨੂੰ ਬੜੇ ਹੀ ਮਜਬੂਤ ਤਰੀਕੇ ਨਾਲ ਪੇਸ਼ ਕੀਤਾ ਗਿਆ।ਇਸ ਨਾਟਕ ਵਿੱਚ ਨਿਰਵਾਨ ਸਦੀਕੀ, ਸ਼ਹਿਜਾਦ ਸਦੀਕ, ਸੋਹੇਲ ਤਾਰੀਕ, ਬਿਲਾਲ ਮੁਗਲ, ਕੈਸਰ ਖਾਨ, ਉਸਮਾਨ ਚੌਧਰੀ, ਨਾਬੀਲ ਬੱਟ, ਫਹਾਦ ਹਾਸ਼ਮੀ, ਰਿਜ਼ਵਾਨ ਹਾਸ਼ਮੀ, ਕਾਮਰਾਨ ਖੋਖ਼ਰ ਆਦਿ ਕਲਾਕਾਰਾਂ ਵੱਲੋਂ ਬੜੀ ਭਾਵਪੂਰਤ ਤਰੀਕੇ ਨਾਲ ਪੇਸ਼ ਕੀਤਾ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply